ਪੰਜਾਬ ਦੀ ਕਾਂਗਰਸ ਸਰਕਾਰ ਹਰ ਫਰੰਟ ਤੇ ਫੇਲ : ਬਲਵਿੰਦਰ ਸਿੰਘ ਝਾੜੂਵਾਂ

ਘਨੌਰ 11 ਅਗਸਤ (ਅਭਿਸ਼ੇਕ ਸੂਦ) ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਝਾੜੂਵਾਂ ਵਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਲਈ ਕੀਤੀਆਂ ਜਾ ਰਹੀਆਂ ਹਨ| ਪਿੰਡ ਪੱਧਰ ਦੀਆਂ ਮੀਟਿੰਗਾਂ ਦੌਰਾਨ ਪਿੰਡ ਚਪੜ ਵਿੱਚ ਨੌਜਵਾਨਾਂ ਨਾਲ ਮੀਟਿੰਗ ਕੀਤੀ ਗਈ| ਇਸ ਮੌਕੇ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਹਰ ਫਰੰਟ ਤੇ ਫੇਲ ਹੋਈ ਹੈ| ਇਸ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਵਿੱਚ ਨਾ ਬੇਰੋਜਗਾਰੀ ਖਤਮ ਹੋਈ, ਨਾ ਕਿਸਾਨਾਂ ਦਾ ਕਰਜਾ ਮਾਫ਼ ਹੋਇਆ ਅਤੇ ਸਿੱਖਿਆ ਸਹੂਲਤਾਂ ਸਮੇਤ ਸਭ ਦਾ ਬੁਰਾ ਹਾਲ ਹੈ|
ਉਹਨਾਂ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਪੰਜਾਬ ਨੂੰ  ਬਰਬਾਦ ਕਰ ਕੇ ਰੱਖ ਦਿੱਤਾ ਹੈ| ਇਹ ਸਰਕਾਰ ਸਿਰਫ ਲੀਡਰਾਂ ਦੇ ਨੇੜਲੇ ਲੋਕਾਂ ਦਾ ਪੱਖ ਪੂਰ ਰਹੀ ਹੈ ਅਤੇ ਆਮ ਗਰੀਬ ਲੋਕਾਂ ਤੇ ਪਰਚੇ ਦਰਜ ਹੋ ਰਹੇ ਹਨ| ਉਹਨਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੌਰਾਨ ਵੀ ਸਰਕਾਰ ਲੋਕਾਂ ਦੀ ਬਾਂਹ ਫੜਨ ਵਿਚ ਨਾਕਾਮ ਰਹੀ ਹੈ|
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਦਿੱਲੀ ਵਾਂਗ ਸਿਹਤ ਸਹੂਲਤਾਂ ਮੁਫਤ ਦਿੱਤੀਆਂ ਜਾਣਗੀਆਂ, ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਵੀ ਵਧੀਆ ਬਣਾ ਕੇ ਆਮ ਲੋਕਾਂ ਦੇ ਬੱਚਿਆਂ ਨੂੰ ਵਧੀਆ ਸਿੱਖਿਆ ਦਿੱਤੀ ਜਾਵੇਗੀ ਬਿਜਲੀ ਦੇ ਰੇਟ ਦਿੱਲੀ ਵਾਂਗ ਘਟਾਏ ਜਾਣਗੇ ਅਤੇ ਦਿੱਲੀ ਦੀ ਤਰਜ਼ ਤੇ ਪੰਜਾਬ ਦਾ ਵਿਕਾਸ ਕੀਤਾ ਜਾਵੇਗਾ|
ਇਸ ਮੌਕੇਰਾਮ ਸਿੰਘ ਚਪੜ, ਰਾਮਸਰੂਪ ਸ਼ਰਮਾ, ਕਿਰਪਾਲ ਸਿੰਘ, ਕਰਨਵੀਰ ਸਿੰਘ, ਤਰਨਵੀਰ ਸਿੰਘ, ਬਲਜੋਤ ਸਿੰਘ, ਤਰਨਜੋਤ ਸਿੰਘ, ਕਮਲ, ਸਤਨਾਮ, ਬਾਵਨਪ੍ਰਿਤ, ਪ੍ਰਭਜੋਤ, ਕੁਲਦੀਪ, ਸੁਖਦੇਵ, ਪ੍ਰੀਤ, ਜਗਦੀਪ, ਮਹਿੰਦਰ, ਗੁਰਜੰਟ, ਗੁਰਲਾਲ, ਰਾਮਧਾਰੀ, ਹਰਪ੍ਰੀਤ, ਸੱਜਣ ਸੁਖਵਿੰਦਰ, ਮਹਾਂ ਸਿੰਘ, ਗੁਰਕੀਰਤ ਸਿੰਘ, ਰਮਨਦੀਪ ਸਿੰਘ, ਹਰਪ੍ਰੀਤ ਸ਼ਰਮਾ, ਮਨਜੀਤ, ਕੁਲਦੀਪ ਆਦਿ ਹਾਜਰ ਸਨ|

Leave a Reply

Your email address will not be published. Required fields are marked *