ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਦ੍ਰਿੜ ਇਰਾਦੇ ਦੀ ਲੋੜ : ਬੋਪਾਰਾਏ

ਐਸ.ਏ.ਐਸ.ਨਗਰ, 26 ਜੂਨ (ਸ.ਬ.) ਪੰਜਾਬ ਵਿੱਚ ਨਸ਼ਾ ਕਰਕੇ ਮਰਨ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਨਾਲ ਪਿੰਡਾਂ ਵਿੱਚ ਜਵਾਨੀ ਭਿਆਨਕ ਰੂਪ ਨਾਲ ਕੈਮੀਕਲ ਨਸ਼ਿਆਂ ਦਾ ਸ਼ਿਕਾਰ ਹੋ ਰਹੀ ਹੈ ਅਤੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਰਕਾਰ ਨੂੰ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ| ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਸੇਵੀ ਆਗੂ ਸ੍ਰ. ਪ੍ਰਭਦੀਪ ਸਿੰਘ ਬੋਪਾਰਾਏ ਵਲੋਂ ਅੱਜ ਨਸ਼ਾ ਵਿਰੋਧੀ ਦਿਹਾੜੇ ਮੌਕੇ ਕੀਤਾ ਗਿਆ| 
ਉਨ੍ਹਾਂ ਕਿਹਾ ਕਿ ਨਸ਼ਿਆਂ ਨੂੰ ਖਤਮ ਕਰਨ ਦੇ ਲਈ ਸਰਕਾਰ, ਪੁਲੀਸ  ਪ੍ਰਸਾਸ਼ਨ ਅਤੇ ਸਮਾਜ ਨੂੰ ਰਲ ਕੇ ਕੰਮ ਕਰਨਾ ਪਵੇਗਾ| ਸਮਾਜ ਵਿੱਚ ਰੋਜ਼ਾਨਾ ਕਿੰਨੇ ਹੀ ਸੈਮੀਨਾਰ ਨਸ਼ਿਆਂ ਦੇ ਖਿਲਾਫ ਲਗਾਏ ਜਾਂਦੇ ਹਨ ਅਤੇ ਪੁਲੀਸ ਆਪਣਾ ਕੰਮ ਕਰ ਰਹੀ ਹੈ ਫਿਰ ਵੀ ਲਗਾਤਾਰ ਨਸ਼ਾ ਸਮਾਜ ਅਤੇ  ਨੌਜਵਾਨਾਂ ਦੇ ਵਿੱਚ ਵੱਧ ਰਿਹਾ ਹੈ|  
ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਆਪਣੇ ਬੱਚੇ ਦਾ ਧਿਆਨ ਸਕੂਲ ਪੱਧਰ ਤੇ ਹੀ ਰੱਖਿਆ ਜਾਵੇ ਅਤੇ ਜਿਹੜੇ ਮਾਪੇ ਨੌਕਰੀ ਕਰਦੇ ਹਨ ਉਹ ਆਪਣੇ ਬੱਚਿਆਂ ਨੂੰ ਇਕੱਲਾਪਨ ਮਹਿਸੂਸ ਨਾ ਹੋਣ ਦੇਣ| ਇਸਦੇ ਨਾਲ ਹੀ ਬੱਚਿਆਂ ਦੀ ਰੁਚੀ ਖੇਡਾਂ ਦੇ ਵਿੱਚ ਪੈਦਾ ਕਰਨੀ ਚਾਹੀਦੀ ਹੈ| ਉਨ੍ਹਾਂ ਕਿਹਾ ਕਿ ਇੱਥੇ ਅਧਿਆਪਕਾਂ ਦੀ ਭੂਮਿਕਾ ਵੀ ਉਸਾਰੂ ਹੋਣੀ ਚਾਹੀਦੀ ਹੈ ਅਤੇ ਨਸ਼ਾ ਵਿਰੋਧੀ ਗਤੀਵਿਧੀਆਂ ਦਾ ਸ਼ਕਤੀ ਨਾਲ ਵਿਰੋਧ ਕੀਤਾ ਜਾਣਾ ਚਾਹੀਦਾ ਹੈ|   ਉਹਨਾਂ ਕਿਹਾ ਕਿ ਪੁਲੀਸ ਵਿਭਾਗ ਵੱਲੋਂ ਪੁਲੀਸ ਥਾਣਿਆਂ ਦੇ ਵਿੱਚ ਡੀ ਐਡੀਕਸ਼ਨ  ਅਤੇ  ਕਾਊਂਸਲਿੰਗ  ਦਾ ਪ੍ਰੰਬਧ ਕਰਨਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਜਾ ਸਕੇ|

Leave a Reply

Your email address will not be published. Required fields are marked *