ਪੰਜਾਬ ਦੀ ਧਰਤੀ ਪੂਰੇ ਦੇਸ਼ ਦਾ ਪੇਟ ਭਰਦੀ ਹੈ : ਮੋਦੀ

ਜਲੰਧਰ, 27 ਜਨਵਰੀ (ਸ.ਬ.) 4 ਫਰਵਰੀ ਨੂੰ ਪੰਜਾਬ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਪ੍ਰਚਾਰ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜਲੰਧਰ ਦੇ ਪੀ. ਏ. ਪੀ. ਗਰਾਊਂਡ ਵਿੱਚ ਰੈਲੀ ਕਰਨ ਲਈ ਪਹੁੰਚੇ| ਇਸ ਦੌਰਾਨ ਸਮੁੱਚੀ ਅਕਾਲੀ-ਭਾਜਪਾ ਲੀਡਰਸ਼ਿਪ ਮੌਜੂਦ ਰਹੀ| ਇਸ ਮੌਕੇ ਤੇ ਨਰਿੰਦਰ ਮੋਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ, ਸੰਤਾਂ ਅਤੇ ਸੂਰਬੀਰਾਂ ਦੀ ਧਰਤੀ ਹੈ ਅਤੇ ਅਤੇ ਇਹ ਉਹੀ ਧਰਤੀ ਹੈ, ਜਿੱਥੇ ਕਣਕ ਪੈਦਾ ਹੁੰਦੀ ਹੈ, ਜਿਸ ਨਾਲ ਹਰ ਦੇਸ਼ ਵਾਸੀ ਦਾ ਪੇਟ ਭਰਦਾ ਹੈ| ਉਨ੍ਹਾਂ ਕਿਹਾ ਕਿ ਜਦੋਂ ਵੀ ਦੇਸ਼ ਲਈ ਕੋਈ ਮੁਸੀਬਤ ਆਈ ਹੈ, ਪੰਜਾਬ ਦੇ ਲੋਕ ਹਮੇਸ਼ਾ ਸੀਨਾ ਤਾਣ ਕੇ ਖੜ੍ਹੇ ਰਹੇ ਹਨ|

Leave a Reply

Your email address will not be published. Required fields are marked *