ਪੰਜਾਬ ਦੀ ਫਿਜਾ ਵਿੱਚ ਮੁੜ ਭਰੀ ਚਿੜੀਆਂ ਨੇ ਪਰਵਾਜ

ਪਟਿਆਲਾ, 18 ਜਨਵਰੀ (ਸ.ਬ.) ਪੰਜਾਬ ਵਿੱਚ ਪਿਛਲੇ ਕਈ ਸਾਲਾਂ ਤੋਂ ਅਲੋਪ ਹੋਈਆਂ ਚਿੜੀਆਂ ਮੁੜ ਪੰਜਾਬ ਵਿੱਚ ਦਿਖਾਈ ਦੇਣ ਲੱਗੀਆਂ ਹਨ, ਭਾਵੇਂ ਕਿ ਹੁਣੇ ਇਹ ਚਿੜੀਆਂ ਇਕਾ ਦੁਕਾ ਥਾਵਾਂ ਤੇ ਨਜਰ ਆ ਰਹੀਆਂ ਹਨ ਪਰ ਫਿਰ ਵੀ ਪੰਜਾਬ ਦੀ ਫਿਜਾ ਵਿੱਚ ਦੇਸੀ ਚਿੜੀਆਂ ਦਾ ਮੁੜ ਪਰਵਾਜ ਭਰਨਾ ਸ਼ੁਭ ਸ਼ਗਨ ਸਮਝਿਆ ਜਾ ਰਿਹਾ ਹੈ| ਇਸ ਤੋਂ ਇਲਾਵਾ ਕੁਝ ਪੰਛੀ ਪ੍ਰੇਮੀਆਂ ਨੇ ਆਪਣੇ ਘਰਾਂ ਵਿੱਚ ਦੇਸੀ ਚਿੜੀਆਂ ਪਾਲੀਆਂ ਹੋਈਆਂ ਹਨ|
ਪਟਿਆਲਾ – ਸਰਹਿੰਦ ਰੋਡ ਉਪਰ ਵਸੇ ਹੋਏ ਪਿੰਡ ਹਰਦਾਸਪੁਰ ਦੇ ਪੰਛੀ ਪ੍ਰੇਮੀ ਹਰਿੰਦਰ ਸਿੰਘ ਬੋਪਾਰਾਏ ਨੇ ਆਪਣੇ ਘਰ ਵਿੱਚ ਪਿਛਲੇ 20 ਸਾਲ ਤੋਂ 6 ਦਰਜਨ ਦੇ ਕਰੀਬ ਦੇਸੀ ਚਿੜੀਆਂ ਅਤੇ ਚਿੜੇ ਪਾਲੇ ਹੋਏ ਹਨ| ਸ੍ਰ. ਬੋਪਾਰਾਏ ਨੇ ਦਸਿਆ ਕਿ ਉਸ ਦੇ ਘਰ ਵਿੱਚ ਪਾਲੀਆਂ ਗਈਆਂ ਦੇਸੀ ਚਿੜੀਆਂ ਵਿਚੋਂ ਜੇ ਕਿਸੇ ਕਾਰਨ ਕੋਈ ਚਿੜੀ ਮਰ ਵੀ ਜਾਂਦੀ ਹੈ ਤਾਂ ਵੀ ਚਿੜੀਆਂ ਵਲੋਂ ਦਿਤੇ ਗਏ ਆਂਡਿਆਂ ਵਿਚੋਂ ਚਿੜੀਆਂ ਦੀ ਨਵੀਂ ਪੀੜ੍ਹੀ ਜਨਮ ਲੈ ਲੈਂਦੀ ਹੈ| ਇਸ ਤਰਾਂ ਉਸਦੇ ਘਰ ਵਿੱਚ ਦੇਸੀ ਚਿੜੀਆਂ ਅਤੇ ਚਿੜਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ| ਇਸਦੇ ਨਾਲ ਹੀ ਉਸਨੇ ਕਬੂਤਰ ਅਤੇ ਹੋਰ ਕਈ ਤਰਾਂ ਦੇ ਪੰਛੀ ਵੀ ਪਾਲੇ ਹੋਏ ਹਨ| ਦੇਸੀ ਚਿੜੀਆਂ ਅਤੇ ਹੋਰ ਪੰਛੀਆਂ ਦੀ ਉਹ ਆਪਣੇ ਬੱਚਿਆਂ ਵਾਂਗ ਸੰਭਾਲ ਕਰਦਾ ਹੈ ਅਤੇ ਇਹਨਾਂ ਨੂੰ ਹਰ ਦਿਨ ਹੀ ਚੋਗਾ ਅਤੇ ਹੋਰ ਖਾਣ ਪੀਣ ਦਾ ਸਮਾਨ ਪਾਉਣ ਦੇ ਨਾਲ ਹੀ ਇਹਨਾਂ ਦੇ ਪਾਣੀ ਪੀਣ ਲਈ ਵੀ ਢੁੱਕਵਾਂ ਪ੍ਰਬੰਧ ਕੀਤਾ ਹੋਇਆ ਹੈ|
ਇਸ ਤੋਂ ਇਲਾਵਾ ਲੁਧਿਆਣਾ ਜਿਲ੍ਹੇ ਦੇ ਕਈ ਪਿੰਡਾਂ ਵਿੱਚ ਦੇਸੀ ਚਿੜੀਆਂ ਦੇ ਮੁੜ ਦਿਖਾਈ ਦੇਣ ਦੀਆਂ ਰਿਪੋਰਟਾਂ ਮਿਲੀਆਂ ਹਨ|

Leave a Reply

Your email address will not be published. Required fields are marked *