ਪੰਜਾਬ ਦੇ ਅਰਜੁਨਾ, ਧਿਆਨ ਚੰਦ ਤੇ ਤੇਨਜ਼ਿੰਗ ਨੋਰਗੇ ਐਵਾਰਡ ਜੇਤੂਆਂ ਦਾ 14 ਸਤੰਬਰ ਨੂੰ ਕੀਤਾ ਜਾਵੇਗਾ ਸਨਮਾਨ: ਰਾਣਾ ਸੋਢੀ

ਚੰਡੀਗੜ੍ਹ, 29 ਅਗਸਤ (ਸ.ਬ.) ਕੌਮੀ ਖੇਡ ਦਿਵਸ ਦੀ ਸਾਰੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਪੰਜਾਬ ਦੇ ਖੇਡਾਂ ਤੇ ਯੁਵਕ ਸੇਵਾਵਾਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਹੈ ਕਿ ਐਲਾਨ ਕੀਤਾ ਕਿ ਪੰਜਾਬ ਦੇ ਅਰਜੁਨਾ, ਧਿਆਨ ਚੰਦ ਤੇ ਤੇਨਜ਼ਿੰਗ ਨੋਰਗੇ ਐਵਾਰਡ ਜੇਤੂ ਖਿਡਾਰੀਆਂ ਦਾ 14 ਸਤੰਬਰ ਨੂੰ ਚੰਡੀਗੜ੍ਹ ਵਿਖੇ ਸਨਮਾਨ ਕੀਤਾ ਜਾਵੇਗਾ|
ਉਹਨਾਂ ਕਿਹਾ ਕਿ ਇਹ ਦਿਨ ਜਿੱਥੇ ਨੌਜਵਾਨਾਂ ਨੂੰ ਖ਼ੁਦ ਨੂੰ ਖੇਡਾਂ ਪ੍ਰਤੀ ਸਮਰਪਿਤ ਕਰਨ ਦੀ ਪ੍ਰੇਰਨਾ ਦਿੰਦਾ ਹੈ, ਉਥੇ ਹਾਕੀ ਦੇ ਮਹਾਂਨਾਇਕ ਧਿਆਨ ਚੰਦ ਦੇ ਖੇਡ ਪ੍ਰਤੀ ਜਨੂੰਨ ਨੂੰ ਵੀ ਚੇਤਾ ਕਰਵਾਉਂਦਾ ਹੈ| ਇੱਥੇ ਜਾਰੀ ਬਿਆਨ ਵਿੱਚ ਰਾਣਾ ਸੋਢੀ ਨੇ ਕਿਹਾ ਕਿ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ਮੌਕੇ 29 ਅਗਸਤ ਨੂੰ ਦੇਸ਼ ਭਰ ਵਿੱਚ ਕੌਮੀ ਖੇਡ ਦਿਵਸ ਮਨਾਇਆ ਜਾਂਦਾ ਹੈ| ਉਨ੍ਹਾਂ ਦਾ ਜਨਮ 1905 ਵਿੱਚ ਇਲਾਹਾਬਾਦ ਵਿਖੇ ਹੋਇਆ| ਉਨ੍ਹਾਂ 1928, 1932 ਤੇ 1936 ਦੀਆਂ ਉਲੰਪਿਕ ਖੇਡਾਂ ਵਿੱਚ ਭਾਰਤ ਲਈ ਸੋਨੇ ਦੇ ਤਮਗ਼ੇ ਜਿੱਤੇ| ਉਨ੍ਹਾਂ 1926 ਤੋਂ 1949 ਤੱਕ ਦੇ ਆਪਣੇ ਖੇਡ ਕਰੀਅਰ ਵਿੱਚ ਕੁੱਲ 570 ਗੋਲ ਕੀਤੇ, ਜੋ ਇਕ ਰਿਕਾਰਡ ਹੈ| ਉਨ੍ਹਾਂ ਦੀ ਯਾਦ ਵਿੱਚ ਦੇਸ਼ ਦੇ ਹੋਣਹਾਰ ਖਿਡਾਰੀਆਂ ਨੂੰ ਅੱਜ ਦੇ ਦਿਨ ਐਵਾਰਡ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ|
ਖੇਡ ਮੰਤਰੀ ਨੇ ਦੱਸਿਆ  ਜ਼ਿਕਰਯੋਗ ਹੈ ਕਿ ਪੰਜਾਬ ਵਿੱਚੋਂ ਹਾਕੀ ਖਿਡਾਰੀ ਆਕਾਸ਼ਦੀਪ ਸਿੰਘ ਨੂੰ ਇਸ ਸਾਲ ਅਰਜੁਨਾ ਐਵਾਰਡ ਮਿਲਿਆ ਹੈ, ਜਦੋਂ ਕਿ ਕੁਲਦੀਪ ਸਿੰਘ ਭੁੱਲਰ (ਅਥਲੈਟਿਕਸ), ਅਜੀਤ ਸਿੰਘ (ਹਾਕੀ), ਮਨਪ੍ਰੀਤ ਸਿੰਘ (ਕਬੱਡੀ), ਮਨਜੀਤ ਸਿੰਘ (ਰੋਇੰਗ), ਸੁਖਵਿੰਦਰ ਸਿੰਘ (ਫੁਟਬਾਲ) ਅਤੇ ਲੱਖਾ ਸਿੰਘ                     (ਮੁੱਕੇਬਾਜ਼ੀ) ਨੂੰ ਮੇਜਰ ਧਿਆਨ ਚੰਦ ਐਵਾਰਡ ਲਈ ਚੁਣਿਆ ਗਿਆ| ਇਸੇ ਤਰ੍ਹਾਂ ਕਰਨਲ ਸਰਫਰਾਜ਼ ਸਿੰਘ ਨੂੰ                    ਤੇਨਜ਼ਿੰਗ ਨੋਰਗੇ ਨੈਸ਼ਨਲ ਐਡਵੈਂਚਰ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ|

Leave a Reply

Your email address will not be published. Required fields are marked *