ਪੰਜਾਬ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਤੇ ਗੜੇਮਾਰੀ

ਐਸ ਏ ਐਸ ਨਗਰ, 25 ਜਨਵਰੀ (ਸ.ਬ.) ਅੱਜ ਪੰਜਾਬ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪਿਆ ਹੈ ਤੇ ਇਸ ਦੇ ਨਾਲ ਹੀ ਭੋਗਪੁਰ, ਬਟਾਲਾ ਤੇ ਇਸ ਦੇ ਆਸ ਪਾਸ ਦੇ ਪਿੰਡਾਂ            ਸਮੇਤ ਕਈ ਹਿਸਿਆਂ ਵਿੱਚ ਭਾਰੀ ਗੜੇਮਾਰੀ ਵੀ ਹੋਈ ਹੈ|
ਸਵੇਰੇ ਤੋਂ ਆਕਾਸ਼ ਵਿੱਚ ਜਿਥੇ ਬੱਦਲ ਛਾਏ ਰਹੇ, ਉਥੇ ਹੀ ਕਾਲੀਆਂ ਘਟਾਵਾਂ ਨੇ ਵੀ ਆਪਣਾ ਜ਼ੋਰ ਫੜੀ ਰੱਖਿਆ| ਇਸ ਸਭ ਦਾ ਨਤੀਜਾ ਦੁਪਹਿਰ ਸਮੇਂ ਅਸਮਾਨ ਵਿੱਚ ਕੜਕਦੀ ਬਿਜਲੀ ਦੇ ਨਾਲ-ਨਾਲ ਹੋਈ ਬਰਸਾਤ ਅਤੇ ਗੜੇਮਾਰੀ ਦੇ ਰੂਪ ਵਿਚ ਸਾਹਮਣੇ ਆਇਆ| ਭਾਵੇਂ ਕੁਝ ਪਲ ਲਈ ਹੀ ਬਰਸਾਤ ਹੋਈ ਪਰ ਗੜੇਮਾਰੀ ਅਤੇ ਠੰਡੀਆਂ ਹਵਾਵਾਂ ਨੇ ਆਪਣਾ ਰੁਖ ਤੇਜ਼ ਕਰ ਦਿੱਤਾ ਜਿਸ ਨਾਲ ਠੰਡ ਵਧੀ ਅਤੇ ਲੋਕ ਠਿਠੁਰਦੇ ਅਤੇ ਅੱਗ ਸੇਕਦੇ ਨਜ਼ਰ ਆਏ| ਇਸ ਗੜੇਮਾਰੀ ਨੂੰ ਲੈ ਕੇ ਲੋਕਾਂ ਦੇ ਚਿਹਰਿਆਂ ਵਿਚ ਖੁਸ਼ੀ ਦਿਖਾਈ ਦਿੱਤੀ ਤੇ ਲੋਕਾਂ ਨੇ ਗੜੇਮਾਰੀ ਦਾ ਵੀ ਖੂਬ ਆਨੰਦ ਲਿਆ|

Leave a Reply

Your email address will not be published. Required fields are marked *