ਪੰਜਾਬ ਦੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਵਿਚ ਆਏ ਯੂ ਪੀ ਦੇ ਕਿਸਾਨ


ਪਟਿਆਲਾ, 22 ਅਕਤੂਬਰ (ਬਿੰਦੂ ਸ਼ਰਮਾ) ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ  ਭਾਰਤੀ ਕਿਸਾਨ ਯੂਨੀਅਨ  ਏਕਤਾ ਸਿੱਧੂਪੁਰ ਦੀ ਅਗਵਾਈ ਵਿੱਚ ਕਿਸਾਨ ਜਥੇਬੰਦੀਆਂ ਵਲੋਂ ਧਰੇੜੀ ਜੱਟਾਂ ਟੌਲ ਪਲਾਜ਼ਾ ਤੇ ਪਿਛਲੇ 20 ਦਿਨਾਂ ਤੋਂ ਦਿੱਤੇ ਜਾ ਰਹੇ ਧਰਨਾ ਦੌਰਾਨ  ਅੱਜ ਯੂਪੀ ਦੇ ਸਹਾਰਨਪੁਰ ਜ਼ਿਲ੍ਹੇ ਵਿੱਚੋਂ ਕੁਝ ਕਿਸਾਨ ਵੀ ਸ਼ਾਮਲ ਹੋਏ|
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਜਿਲਾ ਸਹਾਰਨਪੁਰ ਦੇ ਪ੍ਰਧਾਨ ਮਹੀਪਾਲ ਸਿੰਘ ਫੌਜੀ ਨੇ ਕਿਹਾ ਕਿ ਯੂ ਪੀ ਦੇ ਕਿਸਾਨ  ਪੰਜਾਬ  ਦੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਦੇ ਹਨ|  ਉਹਨਾਂ ਕਿਹਾ ਕਿ  ਯੂਪੀ ਵਿੱਚ  ਵੀ ਕਿਸਾਨ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ|
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ  ਸਵਾਜਪੁਰ, ਕਿਸਾਨ ਆਗੂ ਗੁਰਨਾਮ ਸਿੰਘ ਢੈਂਠਲ, ਦਰਸ਼ਨ ਸਿੰਘ ਲਾਡੀ, ਗਿਆਨ ਸਿੰਘ ਰਾਏਪੁਰ, ਸਵਰਨ ਸਿੰਘ ਧਰੇੜੀ ਜੱਟਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ 31 ਕਿਸਾਨ  ਜਥੇਬੰਦੀਆਂ ਦੇ ਸੱਦੇ ਮੁਤਾਬਕ ਸੰਘਰਸ਼ ਲਗਾਤਾਰ  ਜਾਰੀ  ਰਹੇਗਾ ਅਤੇ ਜਦੋਂ ਤਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ, ਕਿਸਾਨ ਸੰਘਰਸ਼  ਨੂੰ ਜਾਰੀ ਰਖਣਗੇ| 
ਇਸੇ ਦੌਰਾਨ  ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਨਾਭਾ ਵਿਖੇ ਭਾਜਪਾ ਆਗੂ ਸਿਰੰਦਰ ਗਰਗ ਦੇ ਘਰ ਅੱਗੇ ਚਲ ਰਹੇ ਧਰਨੇ  ਦੇ ਦਸਵੇਂ ਦਿਨ ਸਬੰੋਧਨ ਕਰਦਿਆਂ ਵੱਖ ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਬਣਾ ਕੇ ਕਿਸਾਨਾਂ ਨਾਲ ਧੱਕਾ ਕੀਤਾ ਹੈ| ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਹਮੇਸ਼ ਵੱਧ ਅਨਾਜ ਉਗਾ ਕੇ ਦੇਸ਼ ਦੇ ਲੋਕਾਂ ਦਾ ਢਿੱਡ ਭਰਿਆ ਹੈ, ਪਰ ਹੁਣ ਜੇ ਹੋਰਨਾਂ ਸੂਬਿਆਂ ਵਿਚ ਅਨਾਜ ਪੈਦਾ ਹੋਣ ਲਗਿਆ ਹੈ ਤਾਂ ਸਰਕਾਰ ਵਲੋਂ ਕਿਸਾਨ ਵਿਰੋਧੀ ਫੈਸਲੇ ਕਰਕੇ ਪੰਜਾਬ ਦੇ ਕਿਸਾਨਾਂ ਨਾਂਲ ਧੱਕਾ ਕੀਤਾ ਜਾ ਰਿਹਾ ਹੈ, ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ| ਇਸ ਧਰਨੇ ਨੂੰ ਕਿਸਾਨ ਬੀਬੀਆਂ ਨੇ ਵੀ ਸੰਬੋਧਨ ਕੀਤਾ| ਇਸ ਮੌਕੇ ਕਿਸਾਨ ਆਗੂ ਹਰਮੇਲ ਸਿੰਘ ਤੁੰਗਾ, ਜਸਵਿੰਦਰ ਸਿੰਘ, ਚਮਕੌਰ ਸਿੰਘ, ਮਨਜੀਤ ਸਿੰਘ ਨਿਆਲ, ਜਸਵੰਤ ਸਿੰਘ,ਸਰਬਜੀਤ ਕੌਰ ਕਕਰਾਲਾ, ਰਜਿੰਦਰ ਕੌਰ ਬੋੜਾਕਲਾਂ, ਹਰਵਿੰਦਰ ਕੌਰ, ਅਮਰਜੀਤ ਕੌਰ ਕਕਰਾਲਾ ਨੇ ਵੀ ਸੰਬੋਧਨ ਕੀਤਾ| 

Leave a Reply

Your email address will not be published. Required fields are marked *