ਪੰਜਾਬ ਦੇ ਜੇਲ੍ਹ ਮੰਤਰੀ ਸੁਖਵਿੰਦਰ ਰੰਧਾਵਾ ਦੇ ਸਾਲੇ ਦੇ ਮੁੰਡੇ ਦੀ ਗੋਲੀ ਲੱਗਣ ਕਾਰਨ ਮੌਤ

ਚੰਡੀਗੜ੍ਹ, 7 ਜੁਲਾਈ (ਸ.ਬ.) ਪੰਜਾਬ ਦੇ ਜੇਲ੍ਹ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਸਾਲੇ ਰਵਿੰਦਰ ਸਿੰਘ ਬੱਬੀ ਦੇ ਪੁੱਤਰ ਏਰਨ ਬਰਾੜ (13 ਸਾਲ ) ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ| ਗੋਲੀ ਉਸਦੇ ਪਿਤਾ ਦੇ ਰਿਵਾਲਵਰ ਤੋਂ ਹੀ ਲੱਗੀ ਹੈ| ਇਹ ਪਤਾ ਨਹੀਂ ਚਲ ਪਾਇਆ ਕਿ ਗੋਲੀ ਉਸਨੇ ਖੁਦ ਹੀ ਮਾਰੀ ਸੀ ਜਾਂ ਅਚਾਨਕ ਹੀ ਚਲ ਗਈ| ਏਰਨ ਦੀ ਲਾਸ਼ ਨੂੰ ਉਸਦੇ ਘਰ ਪਿੰਡ ਅਬੁਲ ਖੁਰਾਣਾ ਲਿਆਂਦਾ ਗਿਆ ਹੈ| ਰੰਧਾਵਾ ਦੇ ਨੇੜਲੇ ਸਾਥੀ ਬਾਬਾ ਚਰਨਦਾਸ ਨੇ ਵੀ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਇਹ ਦਰਦਨਾਕ ਹਾਦਸਾ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਜੇਲ ਮੰਤਰੀ ਰੰਧਾਵਾ ਦੇ ਸਾਲੇ ਬੱਬੀ ਦਾ ਪੁੱਤਰ ਏਰਨ ਬਰਾੜ ਨੈਨੀਤਾਲ ਦੇ ਸ਼ੇਰਵੁੱਡ ਸਕੂਲ ਵਿੱਚ ਸੱਤਵੀਂ ਕਲਾਸ ਵਿੱਚ ਪੜਦਾ ਸੀ| ਸਕੂਲ ਵਿੱਚ ਗਰਮੀ ਦੀਆਂ ਛੁੱਟੀਆਂ ਖਤਮ ਹੋ ਗਈਆਂ ਸਨ ਅਤੇ ਪਰਿਵਾਰ ਦੇ ਮਂੈਬਰ ਏਰਨ ਨੂੰ ਸਕੂਲ ਛੱਡਣ ਲਈ ਹੀ ਨੈਨੀਤਾਲ ਗਏ ਹੋਏ ਸਨ| ਨੈਨੀਤਾਲ ਦੇ ਨੇੜੇ ਹੀ ਰਵਿੰਦਰ ਸਿੰਘ ਬੱਬੀ ਦੀ ਕੋਠੀ ਹੈ, ਉੱਥੇ ਹੀ ਪਰਿਵਾਰ ਠਹਿਰਿਆ ਹੋਇਆ ਸੀ| ਬੀਤੇ ਦਿਨ ਬੱਬੀ ਨਹਾਉਣ ਲਈ ਬਾਥਰੂਮ ਗਿਆ ਅਤੇ ਆਪਣੀ ਰਿਵਾਲਵਰ ਬਾਹਰ ਬੈਡ ਉਪਰ ਹੀ ਰੱਖ ਗਿਆ|
ਇਸੇ ਦੌਰਾਨ ਅਚਾਨਕ ਗੋਲੀ ਚੱਲਣ ਦੀ ਆਵਾਜ ਆਈ ਤਾਂ ਬੱਬੀ ਬਾਥਰੂਮ ਵਿਚੋਂ ਬਾਹਰ ਆਇਆ ਅਤੇ ਦੇਖਿਆ ਕਿ ਏਰਨ ਖੂਨ ਨਾਲ ਲਿਬੜਿਆ ਪਿਆ ਸੀ ਅਤੇ ਉਸਦੀ ਛਾਤੀ ਵਿੱਚ ਗੋਲੀ ਲੱਗੀ ਹੋਈ ਸੀ| ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ| ਜੇਲ੍ਹ ਮੰਤਰੀ ਰੰਧਾਵਾ ਨੂੰ ਜਿਵੇਂ ਹੀ ਇਸਦੀ ਖਬਰ ਮਿਲੀ ਤਾਂ ਉਹ ਵੀ ਚੰਡੀਗੜ੍ਹ ਤੋਂ ਮੁਕਤਸਰ ਲਈ ਰਵਾਨਾ ਹੋ ਗਏ| ਇਸ ਮਾਮਲੇ ਵਿੱਚ ਪਰਿਵਾਰ ਦੇ ਮੈਂਬਰ ਕੁਝ ਵੀ ਬੋਲਣ ਲਈ ਤਿਆਰ ਨਹੀਂ ਹਨ|

Leave a Reply

Your email address will not be published. Required fields are marked *