ਪੰਜਾਬ ਦੇ ਡੀ. ਜੇ. ਅਤੇ ਲਾਈਟ ਐਂਡ ਸਾਉਂਡ ਵਾਲਿਆ ਵਲੋਂ ਸਰਕਾਰ ਦੇ ਖਿਲਾਫ ਰੋਸ ਮਾਰਚ ਕੱਢਿਆ ਗਿਆ

ਖਰੜ, 28 ਸਤੰਬਰ (ਸ਼ਮਿੰਦਰ ਸਿੰਘ) ਸੂਬੇ ਭਰ ਤੋਂ ਅੱਜ ਡੀ.ਜੇ. ਅਤੇ ਲਾਈਟ ਐਂਡ ਸਾਉਂਡ ਵਾਲਿਆ ਵਲੋਂ ਇਕੱਠੇ ਹੋ ਕੇ ਸਰਕਾਰ ਦੇ ਖਿਲਾਫ ਰੋਸ ਮਾਰਚ ਕੱਢਿਆ ਗਿਆ| ਮੋਗਾ ਤੋਂ ਲੈ ਕੇ ਲੁਧਿਆਣਾ ਤੱਕ ਕੱਢੇ ਗਏ ਇਸ ਮਾਰਚ ਦੌਰਾਨ ਮੁਹਾਲੀ, ਖਰੜ, ਮੋਰਿੰਡਾ, ਰੋਪੜ, ਲੁਧਿਆਣਾ, ਮੋਗਾ, ਜਗਰਾਓਂ, ਫਰੀਦਕੋਟ, ਫਿਰੋਜਪੁਰ, ਸਮਰਾਲਾ, ਖਮਾਣੋ, ਨਕੋਦਰ ਅਤੇ ਪੂਰੇ ਪੰਜਾਬ ਭਰ ਦੇ ਡੀ.ਜੇ. ਅਤੇ ਲਾਈਟ ਐਂਡ ਸਾਉਂਡ ਵਾਲੇ ਸ਼ਾਮਿਲ ਹੋਏ ਅਤੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ| 
ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਰਕਾਰ ਨੇ ਜਦੋਂ ਬਾਕੀ ਸਾਰੇ ਕੰਮ ਖੋਲ੍ਹ ਦਿੱਤੇ ਹਨ ਤਾਂ ਉਨ੍ਹਾਂ ਦੇ ਕਾਰੋਬਾਰ ਕਿਉਂ ਬੰਦ ਰੱਖੇ ਜਾ ਰਹੇ ਹਨ| ਉਹਨਾਂ ਕਿਹਾ ਕਿ ਉਨ੍ਹਾਂ ਨੇ ਵੀ ਆਪਣੇ ਪਰਿਵਾਰ ਪਾਲਣੇ ਹਨ ਅਤੇ  ਜੇਕਰ ਸਰਕਾਰ ਉਨ੍ਹਾਂ ਬਾਰੇ ਨਹੀਂ ਸੋਚੇਗੀ ਤਾਂ ਉਹ ਤਬਾਹ ਹੋ ਜਾਣਗੇ|
ਉਹਨਾਂ ਕਿਹਾ ਕਿ ਇਕ ਪਾਸੇ                 ਕੇਂਦਰ ਸਰਕਾਰ ਕਿਸਾਨਾਂ ਦਾ ਹੱਕ ਮਾਰ ਰਹੀ ਹੈ ਅਤੇ ਦੂਜੇ ਪਾਸੇ ਪੰਜਾਬ ਸਰਕਾਰ ਉਨ੍ਹਾਂ ਦੇ ਡੀ.ਜੇ. ਅਤੇ ਲਾਈਟ ਐਂਡ ਸਾਉਂਡ ਵਾਲਿਆ ਤੋਂ ਰੋਟੀ ਖੋਹ ਰਹੀ ਹੈ| ਉੁਹਨਾਂ ਮੁੱਖ ਮੰਤਰੀ ਪੰਜਾਬ ਕੈਪਟਨ  ਅਮਰਿੰਦਰ ਸਿੰਘ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਵੱਲ ਵੀ ਧਿਆਨ ਦਿੱਤਾ ਜਾਵੇ| 
ਇਸ ਮੌਕੇ ਆਲ ਪੰਜਾਬ ਡੀ.ਜੇ. ਅਤੇ ਲਾਈਟ ਐਂਡ ਸਾਉਂਡ             ਐਸੋਸੀਏਸ਼ਨ ਦੇ ਨਾਲ ਅੰਮ੍ਰਿਤ ਜੌਲੀ,   ਲਵੀ, ਦਰਸ਼ੀ ਬਾਈ, ਸੁਖ ਸ਼ੇਰਪੁਰ ਪੰਜਾਬ ਪ੍ਰਧਾਨ, ਲਾਡੀ ਲੁਧਿਆਣਾ ਅਤੇ ਨਕੋਦਰ ਐਸੋਸੀਏਸ਼ਨ ਦੇ ਸਾਰੇ ਮੈਂਬਰ ਮੌਜੂਦ ਸਨ|

Leave a Reply

Your email address will not be published. Required fields are marked *