ਪੰਜਾਬ ਦੇ ਤਿੰਨ ਗੈਂਗਸਟਰ ਹਰਿਆਣਾ ਵਿੱਚ ਪੁਲੀਸ ਮੁਕਾਬਲੇ ਵਿੱਚ ਹਲਾਕ

ਸਿਰਸਾ, 13 ਜੂਨ (ਸ.ਬ.) ਸਿਰਸਾ ਜ਼ਿਲ੍ਹਾ ਦੇ ਪਿੰਡ ਜੰਡਵਾਲਾ ਬਿਸ਼ਨੋਈਆਂ ਦੇ ਕੋਲ ਇੱਕ ਢਾਣੀ ਵਿਚ ਪੰਜਾਬ ਦੇ ਤਿੰਨ ਗੈਂਗਸਟਰ ਮਾਰੇ ਗਏ| ਇਹ ਗੈਂਗਸਟਰ ਪੰਜਾਬ ਦੇ ਬੰਟੀ ਗੈਂਗ ਦੇ ਸਨ| ਜਿਨ੍ਹਾਂ ਵਿਚ ਬੰਟੀ ਉਰਫ਼ ਕਮਲ, ਫ਼ਰੀਦਕੋਟ ਦਾ ਨਿਸ਼ਾਨ ਅਤੇ ਜਿੰਮੀ ਉਰਫ਼ ਗੋਂਗਾ ਸ਼ਾਮਿਲ ਹਨ| ਬੀਤੀ ਰਾਤ ਇਹ ਇੱਥੇ ਇੱਕ ਢਾਣੀ ਵਿਚ ਆ ਕੇ ਰੁਕੇ ਸਨ| ਪੰਜਾਬ ਪੁਲੀਸ ਨੂੰ ਇਨ੍ਹਾਂ ਦੀ ਸੂਹ ਮਿਲ ਗਈ ਅਤੇ ਪੰਜਾਬ ਪੁਲੀਸ ਨੇ ਅੱਜ ਸਵੇਰੇ ਇੱਥੇ  ਰੇਡ ਮਾਰੀ ਇਹਨਾਂ ਗੈਂਗਸਟਰਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ| ਪੁਲੀਸ ਨੇ ਜਵਾਬੀ ਫਾਇਰਿੰਗ ਕੀਤੀ| ਕੁੱਝ ਦੇਰ ਬਾਅਦ ਇਹਨਾਂ ਦੀ ਫਾਇਰਿੰਗ ਰੁਕ ਗਈ| ਪੁਲੀਸ ਨੇ ਜਦੋਂ ਮਕਾਨ ਦੀ ਛੱਤ ਤੇ ਜਾ ਕੇ ਦੇਖਿਆ ਤਾਂ ਦੋ ਗੈਂਗਸਟਰਾਂ ਦੀ ਲਾਸ਼ਾਂ ਪਈਆਂ ਸਨ ਅਤੇ ਇੱਕ ਜ਼ਖਮੀ ਸੀ| ਜਦੋਂ ਉਸ ਨੂੰ ਡੱਬਵਾਲੀ ਦੇ ਹਸਪਤਾਲ ਵਿੱਚ ਲਿਜਾਇਆ ਜਾ ਰਿਹਾ ਸੀ ਤਾਂ ਉਸ ਦੀ ਵੀ ਮੌਤ ਹੋ ਗਈ| ਸਿਰਸਾ ਦੇ ਐਸ.ਪੀ. ਸਤਿੰਦਰ ਗੁਪਤਾ ਨੇ ਦੱਸਿਆ ਕਿ ਇਨ੍ਹਾਂ ਗੈਂਗਸਟਰਾਂ ਨੇ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕੀਤੀ ਹੈ| ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਹ ਸਾਰੇ ਚੌਟਾਲਾ ਵਿਚ ਹੋਏ ਦੋਹਰੇ ਕਤਲ ਕਾਂਡ ਵਿਚ ਵੀ ਸ਼ਾਮਿਲ ਸਨ|

Leave a Reply

Your email address will not be published. Required fields are marked *