ਪੰਜਾਬ ਦੇ ਨੌਜਵਾਨਾਂ ਨੇ ਆਪਣੇ ਉਪਰ ਲੱਗੇ ਨਸ਼ੇੜੀ ਤੇ ਵਿਹਲੜ ਹੋਣ ਦੇ ਦਾਗ ਧੋਤੇ: ਸੰਜੀਵਨ ਸਿੰਘ
ਐਸ ਏ ਐਸ ਨਗਰ, 1 ਦਸੰਬਰ (ਸ.ਬ.) ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਕਿਹਾ ਹੈ ਕਿ ਕਿਸਾਨ ਅੰਦੋਲਨ ਵਿੱਚ ਨੌਜਵਾਨਾਂ ਦੀ ਭਰਵੀਂ ਸਮੂਲੀਅਤ ਕਾਰਨ ਪੰਜਾਬ ਦੇ ਨੌਜਵਾਨਾਂ ਨੇ ਆਪਣੇ ਉਪਰ ਲੱਗੇ ਨਸ਼ੇੜੀ ਅਤੇ ਵਿਹਲੜ ਹੋਣ ਦੇ ਦਾਗ ਧੋ ਦਿਤੇ ਹਨ|
ਇੱਥੇ ਜਾਰੀ ਇੱਕ ਬਿਆਨ ਵਿੱਚ ਸੰਜੀਵਨ ਸਿੰਘ ਨੇ ਕਿਹਾ ਕਿ ਇਪਟਾ ਪੰਜਾਬ ਦੇ ਕਾਰਕੁੰਨਾਂ ਵਲੋਂ ਦਿੱਲੀ ਸੋਨੀਪਤ ਰੋਡ ਤੇ ਲੱਗੇ ਕਿਸਾਨ ਧਰਨੇ ਵਿੱਚ ਸ਼ਾਮਲ ਹੋ ਕੇ ਕਿਸਾਨਾਂ ਦੀ ਹਮਾਇਤ ਕੀਤੀ ਜਾ ਰਹੀ ਹੈ ਅਤੇ ਨੁਕੜ ਨਾਟਕਾਂ ਰਾਹੀਂ ਕਿਸਾਨਾਂ ਦੇ ਮਸਲੇ ਉਭਾਰੇ ਜਾ ਰਹੇ ਹਨ| ਇਸ ਮੌਕੇ ਇਪਟਾ ਪੰਜਾਬ ਦੇ ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ ਵੀ ਮੌਜੂਦ ਸਨ|