ਪੰਜਾਬ ਦੇ ਹਿਤਾਂ ਲਈ ਲੜਾਈ ਜਾਰੀ ਰੱਖਾਂਗਾ : ਖਹਿਰਾ

ਪੰਜਾਬ ਦੇ ਹਿਤਾਂ ਲਈ ਲੜਾਈ ਜਾਰੀ ਰੱਖਾਂਗਾ : ਖਹਿਰਾ
ਬਠਿੰਡਾ ਵਿਖੇ ਖਹਿਰਾ ਵਲੋਂ ਕੀਤਾ ਗਿਆ ਸ਼ਕਤੀ ਪ੍ਰਦਰਸ਼ਨ
ਬਠਿੰਡਾ, 2 ਅਗਸਤ (ਸ.ਬ.) ਬਠਿੰਡਾ ਵਿਖੇ ਕੀਤੇ ਗਏ ਸ਼ਕਤੀ ਪ੍ਰਦਰਸ਼ਨ ਵਿੱਚ ਬੋਲਦਿਆਂ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸਾਬਕਾ ਵਿਰੋਧੀ ਧਿਰ ਦੇ ਬੁਲਾਰੇ ਸ੍ਰ. ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਉਹ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਅਤੇ ਹਿਤਾਂ ਲਈ ਆਪਣੀ ਲੜਾਈ ਜਾਰੀ ਰੱਖਣਗੇ| ਉਹਨਾਂ ਕਿਹਾ ਕਿ ਪੰਜਾਬ ਤੇ ਪੰਜਾਬੀਆਂ ਲਈ ਉਹ ਸੌ ਅਹੁਦੇ ਵੀ ਕੁਰਬਾਨ ਕਰ ਸਕਦੇ ਹਨ| ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਰਲ ਮਿਲ ਕੇ ਫੈਸਲੇ ਲਏ ਜਾਣਗੇ|
ਇਸ ਰੈਲੀ ਵਿੱਚ ਖਹਿਰਾ ਸਮੇਤ ਆਮ ਆਦਮੀ ਪਾਰਟੀ ਦੇ 7 ਵਿਧਾਇਕ ਪਹੁੰਚੇ ਹੋਏ ਸਨ| ਇਸ ਰੈਲੀ ਲਈ ਸਟੇਜ ਆਪ ਵਲੰਟੀਅਰਾਂ ਵਲੋਂ ਵਿਸ਼ੇਸ਼ ਤਰੀਕੇ ਨਾਲ ਤਿਆਰ ਕੀਤੀ ਗਈ ਸੀ ਅਤੇ ਇਸ ਰੈਲੀ ਵਿੱਚ ਆਪ ਵਲੰਟੀਅਰਾਂ ਦਾ ਠਾਠਾਂ ਮਾਰਦਾ ਇਕੱਠ ਸ੍ਰ. ਖਹਿਰਾ ਦੀ ਲੋਕਪ੍ਰਿਅਤਾ ਨੂੰ ਦਰਸ਼ਾ ਰਿਹਾ ਸੀ|
ਇਸ ਮੌਕੇ ਸ੍ਰ. ਖਹਿਰਾ ਨੇ ਆਪ ਸੁਪਰੀਮੋ ਕੇਜਰੀਵਾਲ ਅਤੇ ਸਿਸੋਦੀਆਂ ਨੂੰ ਕੋਸਦਿਆਂ ਕਿਹਾ ਕਿ ਇਹ ਦੋਵੇਂ ਆਗੂ ਹੀ ਸੂਬੇਦਾਰ ਹਨ, ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਪੰਜਾਬ ਵਿਚੋਂ ਬਣਾਵਟੀ ਸੂਬੇਦਾਰਾਂ ਨੇ ਆਪ ਨੂੰ ਪੰਜਾਬ ਵਿਚੋਂ ਖਤਮ ਹੀ ਕਰ ਦਿੱਤਾ ਹੈ| ਉਹਨਾਂ ਕਿਹਾ ਕਿ ਉਹ ਅਕਾਲੀ ਦਲ, ਕਾਂਗਰਸ, ਭਾਜਪਾ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਵੀ ਕਈ ਆਗੂਆਂ ਨੂੰ ਰੜਕਦੇ ਹਨ|
ਉਹਨਾਂ ਕਿਹਾ ਕਿ ਉਹਨਾਂ ਵਲੋਂ ਪੰਜਾਬ ਵਿੱਚ ਹੁਣ ਤੀਜਾ ਬਦਲ ਦੇਣ ਦੇ ਯਤਨ ਕੀਤੇ ਜਾਣਗੇ|
ਉਹਨਾਂ ਕਿਹਾ ਕਿ ਉਹਨਾਂ ਲਈ ਅਹੁਦੇ ਕੋਈ ਮਾਇਨੇ ਨਹੀਂ ਰੱਖਦੇ, ਹੁਣ ਅਰਵਿੰਦਰ ਕੇਜਰੀਵਾਲ ਉਸ ਨੂੰ ਪਲੇਟ ਵਿੱਚ ਰੱਖ ਕੇ ਵੀ ਅਹੁਦੇ ਦੇਣ ਤਾਂ ਵੀ ਉਹ ਨਹੀਂ ਲੈਣਗੇ| ਉਹਨਾਂ ਕਾਂਗਰਸ ਅਤੇ ਅਕਾਲੀ ਦਲ ਬਾਰੇ ਗੱਲ ਕਰਦਿਆਂ ਕਿਹਾ ਕਿ ਇਹਨਾਂ ਦੋਵੇਂ ਪਰਿਵਾਰਾਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ ਹੈ|
ਉਹਨਾਂ ਕਿਹਾ ਕਿ ਉਹ ਪੰਜਾਬ ਦੀ ਖੁਦਮੁਖਤਿਆਰੀ ਚਾਹੁੰਦੇ ਹਨ ਕੀ ਉਹਨਾਂ ਨੂੰ ਏਨਾ ਵੀ ਅਧਿਕਾਰ ਨਹੀਂ ਹੈ ਕਿ ਪੰਜਾਬ ਦੇ ਹਿੱਤਾਂ ਲਈ ਉਹ ਇੱਕ ਮੀਟਿੰਗ ਵੀ ਨਹੀਂ ਕਰ ਸਕਦੇ|
ਉਹਨਾਂ ਕਿਹਾ ਕਿ ਜਦੋਂ ਉਹਨਾਂ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਇਆ ਗਿਆ ਤਾਂ ਆਪ ਪੰਜਾਬ ਦੇ ਸਾਰੇ ਵਿਧਾਇਕਾਂ ਤੋਂ ਜਬਰਦਸਤੀ ਹਸਤਾਖਰ ਕਰਵਾਏ ਗਏ ਸਨ|
ਉਹਨਾਂ ਕਿਹਾ ਕਿ ਉਹ ਪੰਜਾਬ ਨੂੰ ਲ ੁੱਟਣ ਵਾਲਿਆਂ ਵਿਰੁੱਧ ਆਵਾਜ ਉਠਾਉਂਦੇ ਰਹਿਣਗੇ|
ਉਹਨਾਂ ਕਿਹਾ ਕਿ ਜੇ ਪੰਜਾਬ ਦੇ ਲੋਕ ਸਾਥ ਦੇਣ ਤਾਂ ਬਹਿਬਲ ਕਲਾਂ ਅਤੇ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਜੇਲ੍ਹਾਂ ਵਿੱਚ ਭੇਜਿਆ ਜਾਵੇਗਾ|
ਇਸ ਮੌਕੇ ਸੰਬੋਧਨ ਕਰਦਿਆਂ ਮਾਨਸਾ ਤੋਂ ਆਪ ਵਿਧਾਇਕ ਨਾਜਰ ਸਿੰਘ ਨੇ ਕਿਹਾ ਕਿ ਇਹ ਬਗਾਵਤ ਦੀ ਰੈਲੀ ਨਹੀਂ, ਸਗੋਂ ਪਾਰਟੀ ਅੰਦਰ ਰਹਿ ਕੇ ਪਾਰਟੀ ਵਲੋਂ ਇਕ ਮੰਗ ਕਰਨ ਦੀ ਰੈਲੀ ਹੈ|
ਇਸ ਰੈਲੀ ਵਿੱਚ ਸ਼ਾਮਲ ਆਪ ਵਲੰਟੀਅਰਾਂ ਵਲੋਂ ਖਹਿਰਾ ਜਿੰਦਾਬਾਦ ਦੇ ਨਾਹਰੇ ਲਾਏ ਜਾਂਦੇ ਰਹੇ|
ਇਸ ਮੌਕੇ ਆਮ ਆਦਮੀ ਪਾਰਟੀ ਦੇ ਖਰੜ ਤੋਂ ਵਿਧਾਇਕ ਕੰਵਰ ਸੰਧੂ, ਜੈਤੋਂ ਤੋਂ ਵਿਧਾਇਕ ਬਲਦੇਵ ਸਿੰਘ, ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿਘ, ਰਾਏਪੁਰ ਤੋਂ ਵਿਧਾਇਕ ਜਗਤਾਰ ਸਿੰਘ ਜੱਗਾ ਵੀ ਮੌਜੂਦ ਸਨ|

Leave a Reply

Your email address will not be published. Required fields are marked *