ਪੰਜਾਬ ਦੇ 6 ਹਲਕਿਆਂ ਵਿੱਚ 48 ਪੋਲਿੰਗ ਬੂਥਾਂ ਤੇ 9 ਫਰਵਰੀ ਨੂੰ ਦੋਬਾਰਾ ਚੋਣਾਂ ਕਰਵਾਉਣ ਦਾ ਐਲਾਨ

ਚੰਡੀਗੜ੍ਹ, 7 ਫਰਵਰੀ (ਸ.ਬ.) ਚੋਣ ਕਮਿਸ਼ਨ ਵਲੋਂ ਪੰਜਾਬ ਦੇ 6 ਹਲਕਿਆਂ ਵਿੱਚ 48 ਪੋਲਿੰਗ ਬੂਥਾਂ ਤੇ 9 ਫਰਵਰੀ ਨੂੰ ਦੋਬਾਰਾ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ| ਇਨ੍ਹਾਂ ਹਲਕਿਆਂ ਵਿਚ ਮਜੀਠਾ, ਸ੍ਰੀ ਮੁਕਤਸਰ ਸਾਹਿਬ, ਸੰਗਰੂਰ, ਮੋਗਾ ਅਤੇ ਸਰਦੂਲਗੜ੍ਹ ਸ਼ਾਮਿਲ ਹਨ| ਇਸ ਦੇ ਨਾਲ ਹੀ ਅੰਮ੍ਰਿਤਸਰ ਦੀ ਲੋਕ ਸਭਾ ਦੀ ਜ਼ਿਮਨੀ ਚੋਣ ਵੀ ਦੋਬਾਰਾ ਚੋਣਾਂ ਹੋਣਗੀਆਂ|  ਚੋਣ ਕਮਿਸ਼ਨ ਮੁਤਾਬਕ ਮਜੀਠਾ ਹਲਕੇ ਦੇ 12, ਸ੍ਰੀ ਮੁਕਤਸਰ ਸਾਹਿਬ ਦੇ 9, ਸੰਗਰੂਰ ਦੇ 6,  ਮੋਗਾ ਦੇ 1 ਅਤੇ ਸਰਦੂਲਗੜ੍ਹ ਦੇ 4 ਪੋਲਿੰਗ ਬੂਥਾਂ ਉੱਤੇ ਦੋਬਾਰਾ ਚੋਣਾਂ ਹੋਣਗੀਆਂ| ਇਸ ਦੇ ਨਾਲ ਅੰਮ੍ਰਿਤਸਰ ਦੇ ਜ਼ਿਮਨੀ ਚੋਣ ਤੇ 16 ਪੋਲਿੰਗ ਬੂਥਾਂ ਤੇ ਦੋਬਾਰਾ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ|

Leave a Reply

Your email address will not be published. Required fields are marked *