ਪੰਜਾਬ ਨਾਲ ਸਬੰਧਿਤ ਵਿਸ਼ਿਆਂ ਤੇ ਅਧਾਰਿਤ ਲਘੂ ਫਿਲਮ ‘ਕੰਧ’ ਰਿਲੀਜ਼

ਚੰਡੀਗੜ੍ਹ 16 ਅਕਤੂਬਰ (ਸ.ਬ.) ਲਘੂ ਫਿਲਮ ‘ਕੰਧ’ ਦੀ ਘੁੰਡ ਚੁਕਾਈ ਅਦਾਕਾਰ ਦੇਵ ਖਰੌੜ ਵਲੋਂ ਕੀਤੀ ਗਈ| ਇਸ ਮੌਕੇ ਗੱਲਬਾਤ ਕਰਦਿਆਂ ਦੇਵ ਖਰੌੜ ਨੇ ਕਿਹਾ ਕਿ ਫਿਲਮ ਪੰਜਾਬ ਨਾਲ ਸਬੰਧਤ ਵਿਸ਼ਿਆਂ ਤੇ ਅਧਾਰਤ ਹੋਣ ਕਾਰਨ  ਦਰਸ਼ਕਾਂ ਉੱਤੇ ਚੰਗਾ ਪ੍ਰਭਾਵ ਛੱਡੇਗੀ| ਇੰਦਰ ਪਾਲ ਸਿੰਘ ਤੇ ਬੰਟੀ ਭੱਟੀ ਵਲੋਂ ਪ੍ਰੋਡਿਊਸ ਅਤੇ ਖੁਦ ਇੰਦਰ ਪਾਲ ਸਿੰਘ ਵਲੋਂ ਲਿਖੀ ਫਿਲਮ ਦੀ ਕਹਾਣੀ ਪੰਜਾਬ ਦੇ 1984 ਦੇ ਕਾਲੇ ਦੌਰ ਤੇ ਅਧਾਰਿਤ ਹੈ ਜਿਸ ਵਿੱਚ ਉਸ ਦਹਾਕੇ ਵਿੱਚ ਵਾਪਰੇ ਹਾਦਸਿਆਂ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ|
ਰਤਨ ਪ੍ਰੋਡਕਸ਼ਨ  ਦੇ  ਬੈਨਰ ਹੇਠ ਰਿਲੀਜ਼  ਇਸ ਪਰਿਵਾਰਕ ਫਿਲਮ ਵਿੱਚ ਰਾਜ ਸ਼ੀਰਾ ਸਿੰਘ,ਅਰੁਣ ਸਿੰਘ ਗੁਲੇਰੀਆ, ਕੁਲਪਿੰਦਰ ਸ਼ਰਮਾ, ਅਰੁਣ ਥੱਟੀ ਅਤੇ ਬੰਟੀ  ਭੱਟੀ ਮੁੱਖ ਕਿਰਦਾਰ ਵਜੋਂ ਭੂਮਿਕਾ ਨਿਭਾ ਰਹੇ ਹਨ| ਫਿਲਮ ਦਾ ਵੀਡੀਓ ਫਿਲਮਾਂਕਣ ਬਲੂT ਹੋਰਸ ਸਾਈਨ ਪ੍ਰੋਡਕਸ਼ਨ ਵਲੋਂ ਕੀਤਾ ਗਿਆ ਹੈ ਬਰਿੰਦਰ ਸਿੱਧੂ ਵਲੋਂ ਫੋਟੋਗਰਾਫੀ ਤੇ ਨਵਜੋਤ ਵਿਨੀਪੈਗ, ਅਮਨਦੀਪ ਅਤੇ ਜੱਸੀ ਗੁਰਮ ਵਲੋਂ ਵੀ ਫਿਲਮ ਨਿਰਮਾਣ ਵਿੱਚ ਅਹਿਮ ਸੇਵਾਵਾਂ ਦਿੱਤੀਆਂ ਗਈਆਂ ਹਨ|

Leave a Reply

Your email address will not be published. Required fields are marked *