ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵੱਲੋਂ ਰੋਸ ਰੈਲੀ

ਐਸ. ਏ. ਐਸ ਨਗਰ, 12 ਜੁਲਾਈ (ਸ.ਬ.) ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵੱਲੋਂ ਕਿਰਤ ਮੰਤਰੀ ਪੰਜਾਬ ਦੇ ਘਿਰਾਓ ਦੇ ਸੱਦੇ ਤੇ ਮਜ਼ਦੂਰਾਂ ਨੇ ਗੰਗਾ ਪ੍ਰਸ਼ਾਦ ਦੀ ਪ੍ਰਧਾਨਗੀ ਹੇਠ ਰੈਲੀ ਕਰਕੇ ਲੇਬਰ ਮੰਤਰੀ ਦੇ ਘਰ ਵੱਲ ਮਾਰਚ ਕੀਤਾ|
ਨਿਰਮਾਣ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾਈ ਸਕੱਤਰ ਹਰਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਵਿੱਚ ਐਨ. ਸੀ. ਸੀ. ਸੀ. ਐਲ ਦੇ 2017 ਦੇ ਸਰਵੇ ਮੁਤਾਬਿਕ 21 ਲੱਖ ਤੋਂ ਵਧੇਰੇ ਮਜ਼ਦੂਰ ਬਿਲਡਿੰਗ ਸੜਕਾਂ, ਫਲਾਈ ਓਵਰ, ਡੈਮਾਂ, ਨਹਿਰਾਂ, ਸੁਰੰਗਾਂ ਘਰ ਬਣਾਉਣ ਅਤੇ ਰੀਅਲ ਸਟੇਟਾਂ ਬਨਾਉਣਾ ਆਦਿ ਦੇ ਕੰਮਾਂ ਵਿੱਚ ਕੰਮ ਕਰਦੇ ਹਨ| ਦੇਸ਼ ਅੰਦਰ ਇਹਨਾਂ ਮਜ਼ਦੂਰਾਂ ਵੱਲੋਂ ਕੀਤੇ ਸੰਘਰਸ਼ ਸਦਕਾ ਕੇਂਦਰ ਦੀ ਸਰਕਾਰ ਨੂੰ ”ਦੀ ਬਿਲਡਿੰਗ ਐਂਡ ਅਦਰ ਕੰਨਟਰਕਸ਼ਨ ਵਰਕਰਜ਼ ਰੈਗੂਲੇਸ਼ਨ ਆਫ ਇੰਪਲਾਈਮੈਂਟ ਐਂਡ ਕੰਡੀਸ਼ਨ ਆਫ ਸਰਵਿਸ ਐਕਟ 1996” ਬਨਾਉਣਾ ਪਿਆ| ਪਰ ਅੱਜ 22 ਸਾਲ ਬੀਤ ਜਾਣ ਤੇ ਵੀ ਇਹ ਕਾਨੂੰਨ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਰਿਹਾ| ਦੇਸ਼ ਵਿੱਚ 8 ਕਰੋੜ ਦੇ ਕਰੀਬ ਨਿਰਮਾਣ ਮਜ਼ਦੂਰ ਕੰਮ ਕਰਦੇ ਹਨ ਘਰ ਇਨ੍ਹਾਂ ਵਿੱਚੋਂ 2.50 ਕਰੋੜ ਨੂੰ ਹੀ ਹੁਣ ਤੱਕ ਰਜਿਸਟਰਡ ਕੀਤਾ ਗਿਆ ਹੈ| ਇਹਨਾਂ ਮਜ਼ਦੂਰਾਂ ਲਈ 40 ਹਜਾਰ ਕਰੋੜ ਦੇ ਕਰੀਬ ਸੈਸ (ਫੰਡ) ਇੱਕਠਾ ਹੋ ਚੁੱਕਾ ਹੈ ਪਰ ਇਸ ਵਿੱਚੋਂ 9 ਹਜਾਰ ਕਰੋੜ ਦੇ ਕਰੀਬ ਹੀ ਮਜ਼ਦੂਰਾਂ ਵਿੱਚ ਵੰਡਿਆ ਗਿਆ| ਉਹਨਾਂ ਕਿਹਾ ਕਿ ਪੰਜਾਬ ਅੰਦਰ 1517 ਕਰੋੜ ਦੇ ਕਰੀਬ ਪੈਸਾ ਇੱਕਠਾ ਹੋ ਚੱਕਾ ਹੈ ਇਸ ਵਿੱਚੋਂ ਬਹੁਤ ਘੱਟ ਪੈਸੇ ਮਜ਼ਦੂਰਾਂ ਨੂੰ ਮਿਲੇ ਹਨ| ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਨਿਰਮਾਣ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਨਵੀਨੀਕਰਨ ਅਤੇ ਹਰ ਤਰ੍ਹਾਂ ਦੇ ਲਾਭ ਦੇਣ ਲਈ ਸਾਰਾ ਕੰਮ ਆਨ-ਲਾਈਨ ਕਰ ਦਿੱਤਾ ਜਿਸ ਨਾਲ ਪਿੱਛਲੇ ਅੱਠ ਸਾਲਾਂ ਤੋਂ ਰਜਿਸਟਰਡ ਹੋਏ ਲੱਖਾਂ ਲਾਭਪਾਤਰੀ ਨੂੰ ਬਾਹਰ ਧੱਕ ਦਿੱਤਾ ਗਿਆ| 7 ਅਗਸਤ 2017 ਤੋਂ 31 ਮਾਰਚ 2018 ਤੱਕ ਸਿਰਫ 4806 ਮਜ਼ਦੂਰਾਂ ਦਾ ਹੀ ਨਵੀਨੀਕਰਨ ਹੋਇਆ ਹੈ|
ਰੈਲੀ ਨੂੰ ਸੰਬੋਧਨ ਕਰਦਿਆਂ ਸੀ.ਟੀ.ਯੂ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਵਿੱਚ ਸੱਤਾ ਵਿੱਚ ਆਉਣ ਲਈ ਲੋਕਾਂ ਨਾਲ ਕਈ ਲੁਭਾਵਣੇ ਵਾਅਦੇ ਕੀਤੇ ਸਨ| ਪਰ ਸੱਤਾ ਵਿੱਚ ਆ ਕੇ ਕੋਈ ਵੀ ਵਾਅਦਾ ਪੂਰ ਨਹੀਂ ਕੀਤਾ ਗਿਆ| ਨਿਰਮਾਣ ਮਜ਼ਦੂਰਾਂ ਦੀ ਮੰਗਾਂ ਦਾ ਸਮੱਰਥਨ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਫੈਰੀ ਤੌਰ ਤੇ ਆਫ-ਲਾਫੀਨ ਸਿਸਟਮ ਜਾਰੀ ਕਰੇ| ਇਸ ਮੌਕੇ ਸੀ. ਟੀ. ਯੂ ਪੰਜਾਬ ਦੇ ਜਨਰਲ ਸਕੱਤਰ ਨੱਥਾ ਸਿੰਘ, ਯੂਨੀਅਨ ਦੇ ਸੂਬਾਈ ਚੇਅਰਮੈਨ ਇੰਦਰਜੀਤ ਗਰੈਵਾਲ, ਵਿੱਤ ਸਕੱਤਰ ਸਿਵ ਕੁਮਾਰ, ਗੁਰਦੀਪ ਸਿੰਘ ਰਾਏ, ਵਿਜੈ ਵਾਲੀਆ, ਸੱਜਣ ਸਿੰਘ ਮੁਹਾਲੀ, ਜਸਵੰਤ ਸੰਧੂ, ਨੰਦ ਲਾਲ ਮਹਿਰਾ, ਮਾਸਟਰ ਸੁਭਾਸ਼ ਸ਼ਰਮਾ, ਬਲਵਿੰਦਰ ਛੇਹਰਟਾ, ਸਰਵਨ ਸਿੰਘ ਸੁਲਤਾਨਪੁਰ ਲੋਧੀ, ਅਮਰਜੀਤ ਘਨੋਰ, ਹਰੀਮੁਨੀ ਜਲੰਧਰ, ਜਗੀਰ ਬਟਾਲਾ, ਅਵਤਾਰ ਸਿੰਘ ਨਾਗੀ, ਸੰਤੋਖ ਸਿੰਘ, ਦਤਾਰ ਸਿਘ ਠੱਕਰ ਸੰਧੂ, ਸਤਨਾਮ ਸਿੰਘ ਦਕੋਹਾ, ਗੁਰਸੇਵਕ ਸਿੰਘ ਫਰੀਦਕੋਟ, ਜਸਵੰਤ ਸਿੰਘ ਰਮਾਣਾ, ਬਚਨ ਯਾਦਵ, ਬਲਵਿੰਦਰ ਸਿੰਘ ਭਲੱਥ, ਮਾਨ ਸਿੰਘ ਮੁਕੇਰੀਆਂ, ਰਾਮ ਬਿਲਾਸ, ਤਿਲਕ ਰਾਜ ਜੈਣੀ, ਹਰਜਿੰਦਰ ਸਿੰਘ ਲਮੀਣੀ, ਮਿਥਲੈਸ ਨੰਦ ਕਿਸ਼ੋਰ ਮੋਰੀਆ ਅਤੇ ਨਰੋਤਮ ਸਿੰਘ ਨੇ ਵੀ ਸੰਬੋਧਨ ਕੀਤਾ|

Leave a Reply

Your email address will not be published. Required fields are marked *