ਪੰਜਾਬ ਨੈਸ਼ਨਲ ਬੈਂਕ ਰਿਟਾਇਰੀ ਐਸੋਸੀਏਸ਼ਨ ਵਲੋਂ ਮੈਡੀਕਲ ਕਲੇਮ ਪਾਲਿਸੀ ਦੇ ਪ੍ਰੀਮੀਅਮ ਵਿੱਚ ਕੀਤਾ ਵਾਧਾ ਵਾਪਸ ਲੈਣ ਦੀ ਮੰਗ

ਐਸ ਏ ਐਸ ਨਗਰ, 17 ਅਕਤੂਬਰ (ਸ.ਬ.) ਪੰਜਾਬ ਨੈਸ਼ਨਲ ਬੈਂਕ ਰਿਟਾਇਰੀ ਐਸੋਸੀਏਸ਼ਨ ਵਲੋਂ ਮੈਡੀਕਲ ਕਲੇਮ ਪਾਲਿਸੀ ਦੇ ਪ੍ਰੀਮੀਅਮ ਵਿੱਚ ਕੀਤੇ ਗਏ ਵਾਧੇ ਦਾ ਵਿਰੋਧ ਕਰਦਿਆਂ ਇਸ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ| ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ ਸੱਜਣ ਸਿੰਘ ਨੇ ਬੈਂਕ ਦੇ ਚੀਫ ਐਕਜੈਕਟਿਵ ਅਫਸਰ ਨਵੀਂ ਦਿੱਲੀ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਹਿਊਮਨ ਰਿਸੋਰਸਿਸ ਮੈਨ ਪਾਵਰ ਵਿਭਾਗ ਵਲੋਂ ਸਰਕੂਲਰ ਨੰਬਰ 422 ਮਿਤੀ 16 ਅਕਤੂਬਰ 2018 ਨੂੰ ਜੋ ਪੱਤਰ ਜਾਰੀ ਕੀਤਾ ਗਿਆ, ਉਸ ਅਨੁਸਾਰ 1 ਨਵੰਬਰ 2018 ਤੋਂ 31 ਅਕਤੂਬਰ 2019 ਦੇ ਮੈਡੀਕਲ ਕਲੇਮ ਪ੍ਰੀਮੀਅਮ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ, ਇਹ ਵਾਧਾ ਉਹਨਾਂ ਰਿਟਾਇਰ ਮੁਲਾਜਮਾਂ ਲਈ ਬਹੁਤ ਮੁਸ਼ਕਿਲ ਹੈ, ਜੋ ਕਿ ਸਿਰਫ ਪੰਦਰਾਂ ਹਜਾਰ ਰੁਪਏ ਮਹੀਨਾਂ ਪੈਨਸ਼ਨ ਲੈ ਰਹੇ ਹਨ| ਇਸ ਤੋਂ ਇਲਾਵਾ ਫੈਮਿਲੀ ਪੈਨਸ਼ਨ ਵਾਲਿਆਂ ਨੂੰ ਵੀ ਏਨਾ ਭਾਰੀ ਪ੍ਰੀਮਿਅਮ ਦੇਣਾ ਅਸੰਭਵ ਹੈ|
ਪੱਤਰ ਵਿੱਚ ਉਹਨਾਂ ਕਿਹਾ ਹੈ ਕਿ ਬੈਂਕ ਦੇ ਰਿਟਾਇਰ ਮੁਲਾਜਮ ਬੈਂਕ ਦੀ ਰੀੜ ਦੀ ਹੱਡੀ ਹਨ, ਜਿਹਨਾਂ ਨੇ ਕਰੀਬ 35- 40 ਸਾਲ ਤਕ ਬੈਂਕ ਲਈ ਕੰਮ ਕੀਤਾ ਹੈ, ਉਹਨਾਂ ਨਾਲ ਹੁਣ ਇਸ ਉਮਰ ਵਿੱਚ ਇਸ ਤਰ੍ਹਾਂ ਵਤੀਰਾ ਨਾਪਸੰਦ ਕੀਤਾ ਜਾ ਰਿਹਾ ਹੈ| ਉਹਨਾਂ ਕਿਹਾ ਹੈ ਕਿ ਜਦੋਂ ਕੋਈ ਮੁਲਾਜਮ ਬਂੈਕ ਵਿੱਚ ਭਰਤੀ ਹੁੰਦਾ ਹੈ ਤਾਂ ਉਹ ਮੈਡੀਕਲ ਸਰਟੀਫਿਕੇਟ ਦਿੰਦਾ ਹੈ ਕਿ ਉਹ ਮੈਡੀਕਲ ਫਿਟ ਹੈ| ਹੁਣ ਬੈਂਕ ਦੇ ਜਿਹੜੇ ਵੀ ਮੁਲਾਜਮਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਆ ਰਹੀਆਂ ਹਨ, ਉਹ ਬਂੈਕ ਦੀ ਸਰਵਿਸ ਦੌਰਾਨ ਉਮਰ ਦੇ ਵਾਧੇ ਕਾਰਨ ਕੰਮ ਕਰਨ ਦੌਰਾਨ ਆਈਆਂ ਹਨ| ਉਹਨਾਂ ਕਿਹਾ ਹੈ ਕਿ ਇਹਨਾਂ ਸਾਰੇ ਹਾਲਾਤਾਂ ਅਤੇ ਰਿਟਾਇਰ ਮੁਲਾਜਮਾਂ ਦੀਆਂ ਸਮੱਸਿਆਵਾਂ ਨੂੰ ਭਲੀ ਭਾਂਤੀ ਪਤਾ ਹੈ, ਸਾਡਾ ਬਂੈਕ ਇਕ ਮਜਬੂਤ ਬਂੈਕ ਹੈ, ਜਿਹੜਾ ਘਾਟੇ ਅਤੇ ਐਨ ਪੀ ਏ ਵਰਗੇ ਹੱਲੇ ਵੀ ਝੱਲ ਸਕਦਾ ਹੈ| ਪੱਤਰ ਦੇ ਅੰਤ ਵਿੱਚ ਉਹਨਾਂ ਮੰਗ ਕੀਤੀ ਹੈ ਕਿ ਬੈਂਕ ਨੂੰ ਰਿਟਾਇਰ ਮੁਲਾਜਮਾਂ ਨਾਲ ਵੀ ਹਾਂਪੱਖੀ ਵਤੀਰਾ ਅਪਨਾਉਣਾ ਚਾਹੀਦਾ ਹੈ ਅਤੇ ਇਸ ਮਸਲੇ ਸਬੰਧੀ ਬਂੈਕ ਵਲੋਂ ਜਿੰਮੇਵਾਰ ਅਤੇ ਸੰਜੀਦਾ ਹੱਲ ਕੀਤਾ ਜਾਣਾ ਚਾਹੀਦਾ ਹੈ|

Leave a Reply

Your email address will not be published. Required fields are marked *