ਪੰਜਾਬ ਨੰਬਰਦਾਰ ਯੂਨੀਅਨ ਨੇ ਮਨਾਇਆ ਝੰਡਾ ਦਿਵਸ

ਐਸ ਏ ਐਸ ਨਗਰ, 27 ਮਾਰਚ (ਸ.ਬ.) ਪੰਜਾਬ ਨੰਬਰਦਾਰ ਯੂਨੀਅਨ ਦਾ ਸਾਲਾਨਾ ਝੰਡਾ ਦਿਵਸ ਮਨਾਇਆ ਗਿਆ, ਜਿਸ ਦੀ ਪ੍ਰਧਾਨਗੀ ਚੀਫ ਪੈਟਰਨ ਭੁਪਿੰੰਦਰ ਸਿੰਘ ਗਿੱਲ ਲਾਂਡਰਾਂ ਨੇ ਕੀਤੀ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜਿਲਾ ਮੁਹਾਲੀ ਪ੍ਰਧਾਨ ਸ ਗੁਰਜੀਤ ਸਿੰਘ ਗਿੱਲ ਨੇ ਦਸਿਆ ਕਿ ਇਸ ਮੌਕੇ ਨੰਬਰਦਾਰਾਂ ਨੂੰ ਪੇਸ਼ ਮਸਲਿਆਂ ਉਪਰ ਵੀ ਚਰਚਾ ਕੀਤੀ ਗਈ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਨੰਬਰਦਾਰਾਂ ਨੂੰ ਜੱਦੀ ਪੁਸਤੀ ਨੰਬਰਦਾਰੀ ਦੀ ਸਹੂਲਤ ਦਿਤੀ ਜਾਵੇ| ਇਸ ਮੌਕੇ ਤਹਿਸੀਲ ਖਰੜ ਦੇ ਪ੍ਰਧਾਨ ਗੁਰਦੇਵ ਸਿੰਘ ਮਦਨ ਹੇੜੀ ਨੂੰ ਯੂਨੀਅਨ ਵਿਰੋਧੀ ਕਾਰਵਾਈਆਂ ਕਰਨ ਕਾਰਨ ਪੰਜ ਸਾਲ ਲਈ ਯੂਨੀਅਨ ਵਿਚੋਂ ਕੱਢ ਦਿਤਾ ਗਿਆ|
ਇਸ ਮੌਕੇ ਯੂਨੀਅਨ ਦੇ ਚੀਫ ਆਡੀਟਰ ਰਾਮ ਸਿੰਘ ਮਿਰਜਾਪੁਰ, ਸੀਨੀਅਰ ਵਾਇਸ ਪ੍ਰਧਾਨ ਪੰਜਾਬ ਇੰਦਰਜੀਤ ਸਿੰਘ ਵੜੈਚ, ਸਹਾਇਕ ਚੀਫ ਪੈਟਰਨ ਸਤਨਾਮ ਸਿੰਘ ਲਾਂਡਰਾ, ਵਾਇਸ ਪ੍ਰਧਾਨ ਜਰਨੈਲ ਸਿੰਘ ਝਰਮੜੀ, ਸਕੱਤਰ ਰਣ ਸਿੰਘ, ਮੀਤ ਪ੍ਰਧਾਨ ਬਾਪੂ ਮਾਨ ਸਿੰਘ, ਜਿਲਾ ਪ੍ਰਧਾਨ ਸੰਗਰੂਰ ਮਹਿੰਦਰ ਸਿੰਘ ਤੂਰ, ਰੋਪੜ ਇਕਾਈ ਦੇ ਪ੍ਰਧਾਨ ਪਾਲ ਸਿੰਘ,ਜਿਲਾ ਫਤਹਿਗੜ੍ਹ ਸਾਹਿਬ ਪ੍ਰਧਾਨ ਕੁਲਵੰਤ ਸਿੰਘ, ਡੇਰਾਬੱਸੀ ਤਹਿਸੀਲ ਪ੍ਰਧਾਨ ਹਰਚਰਨ ਸਿੰਘ, ਤਹਿਸੀਲ ਮੁਹਾਲੀ ਪ੍ਰਧਾਨ ਹਰਨੇਕ ਸਿੰਘ, ਮਾਜਰੀ ਤਹਿਸੀਲ ਰਾਣਾ ਜੈ ਦੇਵ ਸਿੰਘ ਸਿਆਲਵਾ,ਤਹਿਸੀਲ ਬਨੂੰੜ ਪ੍ਰਧਾਨ ਕੁਲਵੀਰ ਸਿੰਘ, ਸਬ ਤਹਿਸੀਲ ਨੂਰਪੁਰ ਬੇਦੀ ਦੇ ਪ੍ਰਧਾਨ ਚਰਨ ਦਾਸ , ਰਾਜਪੁਰਾ ਤਹਿਸੀਲ ਦੇ ਪ੍ਰਧਾਨ ਰਣਧੀਰ ਸਿੰਘ, ਆਨੰਦਪੁਰ ਸਾਹਿਬ ਤਹਿਸੀਲ ਦੇ ਪ੍ਰਧਾਨ ਹਰਕ੍ਰਿਸਨ ਸਿੰਘ, ਤਹਿਸੀਲ ਦੂਧਣਸਾਧਾਂ ਤਹਿਸੀਲ ਦੇ ਪ੍ਰਧਾਨ ਕਰਮਜੀਤ ਸਿੰਘ, ਜਿਲਾ ਪਟਿਆਲਾ ਦੇ ਪ੍ਰਧਾਨ ਜਗਜੀਤ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *