ਪੰਜਾਬ ਪੁਲੀਸ ਸਾਂਝ ਕੇਂਦਰ ਮੁਹਾਲੀ ਵੱਲੋਂ ਦਿਵਾਲੀ ਤੇ ਪਟਾਕੇ ਨਾ ਚਲਾਉਣ ਲਈ ਕੀਤਾ ਜਾਵੇਗਾ ਜਾਗਰੂਕ

ਐਸ ਏ ਐਸ ਨਗਰ, 5 ਨਵੰਬਰ (ਸ.ਬ.) ਸ੍ਰੀ ਵਰੁਨ ਸ਼ਰਮਾ (ਆਈ.ਪੀ.ਐਸ) ਜਿਲ੍ਹਾ ਕਮਿਊਨਿਟੀ ਪੁਲੀਸ ਅਫਸਰ ਵੱਲੋ ਜਿਲ੍ਹਾ ਸਾਂਝ ਕੇਂਦਰ ਦੇ ਇੰਚਾਰਜ ਥਾਣੇਦਾਰ ਗੁਰਿੰਦਰ ਸਿੰਘ ਅਤੇ ਜਿਲ੍ਹਾ ਐਸ.ਏ. ਐਸ.ਨਗਰ ਦੇ ਕਮੇਟੀ ਮੈਬਰਾਂ ਨਾਲ ਮੀਟਿੰਗ ਕੀਤੀ ਗਈ| ਇਸ ਮੌਕੇ ਸ੍ਰੀ ਵਰੁਣ ਸ਼ਰਮਾ ਨੇ ਕਿਹਾ ਕਿ ਔਰਤਾਂ ਦੀ ਸੁਰੱਖਿਆ ਸਬੰਧੀ ਮੋਬਾਇਲ ਐਪ ਦੇ ਬੈਨਰ ਥਾਣਿਆਂ ਵਿੱਚ ਲਗਵਾਏ ਜਾਣ ਤਾਂ ਜੋ ਔਰਤਾਂ ਦੀ ਸੁਰੱਖਿਆਂ ਨੂੰ ਯਕੀਨੀ ਬਣਾਇਆ ਜਾ ਸਕੇ| ਔਰਤਾਂ ਸਬੰਧੀ ਬਣੀ ਮੋਬਾਇਲ ਸ਼ਕਤੀ ਐਪ ਸਬੰਧੀ ਵੱਧ ਤੋਂ ਵੱਧ ਸੈਮੀਨਾਰ ਕਰਵਾਏ ਜਾਣ|
ਮੀਟਿੰਗ ਵਿੱਚ ਹਾਜਿਰ ਕਮੇਟੀ ਮੈਂਬਰ ਜਤਿੰਦਰਪਾਲ ਸਿੰਘ, ਪ੍ਰਧਾਨ ਮਾਰਕੀਟ ਐਸੋਸੀਏਸ਼ਨ ਫੇਜ਼ 3ਬੀ 2 ਮੁਹਾਲੀ ਨੇ ਕਿਹਾ ਕਿ ਮਾਰਕੀਟਾਂ ਅਤੇ ਹੋਰਨਾਂ ਜਨਤਕ ਥਾਵਾਂ ਵਿੱਚ ਨੁੱਕੜ ਨਾਟਕ ਕਰਕੇ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ ਜਾਵੇ| ਇਸ ਮੌਕੇ ਕਮੇਟੀ ਮੈਂਬਰਾਂ ਵੱਲੋ ਦਿਵਾਲੀ ਤੇ ਪਟਾਕੇ ਨਾ ਚਲਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਹਾ ਗਿਆ| ਮੀਟਿੰਗ ਵਿੱਚ ਕਮੇਟੀ ਮੈਂਬਰ ਸੇਵਾ ਸਿੰਘ ਸਿੱਲ, ਰਕੇਸ਼ ਕੁਮਾਰ, ਹਰਪਾਲ ਸਿੰਘ, ਅਜੀਤ ਸਿੰਘ ਅਤੇ ਜਿਲ੍ਹਾ ਸਾਂਝ ਸਾਫਟਵੇਅਰ ਟ੍ਰੇਨਰ ਦਵਿੰਦਰ ਸਿੰਘ ਹਾਜਰ ਸਨ|

Leave a Reply

Your email address will not be published. Required fields are marked *