ਪੰਜਾਬ ਫੀਲਡ ਅਤੇ ਵਰਕਸ਼ਾਪ ਵਰਕਰ ਯੂਨੀਅਨ ਦੀ ਹੜਤਾਲ 34ਵੇਂ ਦਿਨ ਵਿੱਚ ਸ਼ਾਮਲ


ਐਸ.ਏ.ਐਸ ਨਗਰ,12 ਅਕਤੂਬਰ (ਜਸਵਿੰਦਰ ਸਿੰਘ) ਮੁਹਾਲੀ ਦੇ ਪੁੱਡਾ ਭਵਨ ਵਿਖੇ ਪੰਜਾਬ ਫੀਲਡ ਅਤੇ ਵਰਕਸ਼ਾਪ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਸ੍ਰ. ਸੁਖਦੇਵ ਸਿੰਘ ਸੈਣੀ ਐਕਟਿੰਗ ਪ੍ਰਧਾਨ ਸ੍ਰ. ਜਰਨੈਲ ਸਿੰਘ, ਜਨਰਲ ਸਕੱਤਰ ਸ਼ੀਸਨ ਕੁਮਾਰ ਅਤੇ ਸਕੱਤਰ ਬਲਜਿੰਦਰ ਸਿੰਘ ਬਿੱਲਾ ਪੰਜਾਬ ਦੀ ਅਗਵਾਈ ਹੇਠ  ਕੀਤੀ ਜਾ ਰ ਹੀ ਭੁੱਖ ਹੜ੍ਹਤਾਲ 34ਵੇਂ ਦਿਨ ਵਿੱਚ ਦਾਖਲ ਹੋ ਗਈ ਹੈ| ਅੱਜ ਭੁੱਖ  ਹੜਤਾਲ ਵਿੱਚ ਲੁਧਿਆਣਾ ਜੋਨ ਦੇ ਪ੍ਰਧਾਨ ਦੁਆਰਕਾ ਪ੍ਰਸ਼ਾਦ, ਨਿਰਮਲ ਸਿੰਘ, ਵਿਜੈ ਕੁਮਾਰ ਅਤੇ ਅੰਕਿਤ ਕੁਮਾਰ ਬੈਠੇ| ਇਹ ਭੁੱਖ ਹੜਤਾਲ 21 ਅਕਤੂਬਰ ਤੱਕ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ| 
ਇਸ ਮੌਕੇ ਸੰਬੋਧਨ ਕਰਦਿਆਂ  ਸ੍ਰ. ਬਲਜਿੰਦਰ ਸਿੰਘ ਬਿੱਲਾ ਨੇ ਕਿਹਾ ਕਿ ਸੂਬਾ ਪ੍ਰਧਾਨ ਦੀ ਅਗਵਾਈ ਵਿੱਚ ਮੁੱਖ ਪ੍ਰਸ਼ਾਸਕ ਨੂੰ ਮਿਲ ਕੇ ਆਪਣੀਆਂ ਲੰਮੇ ਸਮੇਂ ਤੋਂ ਲੰਮਕੀਆ ਮੰਗਾ ਮੰਨਣ ਲਈ ਮੰਗ ਪੱਤਰ ਦਿੱਤਾ ਗਿਆ ਸੀ| ਮੁੱਖ ਪ੍ਰਸ਼ਾਸਕ ਵੱਲੋਂ ਮੰਗਾਂ ਮੰਨਦੇ ਹੋਏ ਐਗਜੈਕਟਿਵ ਕਮੇਟੀ ਕੋਲ ਭੇਜਣ ਦੀ ਗੱਲ ਕਹੀ ਗਈ| ਉਨ੍ਹਾਂ ਕਿਹਾ ਕਿ ਐਗਜੈਕਟਿਵ ਕਮੇਟੀ ਤੋਂ ਜਦਂੋ ਤੱਕ ਮੰਗਾਂ ਪਾਸ ਨਹੀ ਕੀਤੀਆਂ ਜਾਂਦੀਆਂ ਇਹ ਹੜ੍ਹਤਾਲ ਸ਼ਾਂਤਮਈ ਢੰਗ ਜਾਰੀ ਰਹੇਗੀ ਅਤੇ ਜੇਕਰ  21 ਅਕਤੂਬਰ ਤੱਕ  ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ| 
ਇਸ ਮੌਕੇ ਡਰਾਇਵਰ ਯੂਨੀਅਨ ਦੇ ਪ੍ਰਧਾਨ ਦਲਜੀਤ ਸਿੰਘ, ਮਨਜੀਤ ਸਿੰਘ, ਕੁਲਦੀਪ ਸਿੰਘ, ਕ੍ਰਿਸ਼ਨ ਚੰਦ, ਅਸ਼ੋਕ ਕੁਮਾਰ, ਕੁਲਦੀਪ ਸਿੰਘ ਧਨੋਆ ਅਤੇ ਮਲਕੀਤ ਸਿੰਘ ਮੌਜੂਦ ਸਨ|

Leave a Reply

Your email address will not be published. Required fields are marked *