ਪੰਜਾਬ ਫੀਲਡ ਅਤੇ ਵਰਕਸ਼ਾਪ ਵਰਕਰ ਯੂਨੀਅਨ ਵਲੋਂ 9 ਸਤੰਬਰ ਤੋਂ ਭੁੱਖ ਹੜਤਾਲ ਕਰਨ ਦਾ ਐਲਾਨ

ਐਸ.ਏ.ਐਸ ਨਗਰ 1 ਸਤੰਬਰ (ਜਸਵਿੰਦਰ ਸਿੰਘ) ਸਥਾਨਕ ਪੂਡਾ ਭਵਨ ਵਿਖੇ ਅੱਜ ਪੰਜਾਬ ਫੀਲਡ ਅਤੇ ਵਰਕਸ਼ਾਪ ਵਰਕਰ ਯੂਨੀਅਨ ਦੀ ਮੀਟਿੰਗ ਸੂਬਾ ਪ੍ਰਧਾਨ ਸ: ਸੁਖਦੇਵ ਸਿੰਘ ਸੈਣੀ, ਐਕਟਿੰਗ ਪ੍ਰਧਾਨ ਪੂਡਾ ਸ: ਜਰਨੈਲ ਸਿੰਘ ਅਤੇ ਜਨਰਲ ਸਕੱਤਰ ਸੀਸ਼ਨ ਕੁਮਾਰ  ਦੀ ਪ੍ਰਧਾਨਗੀ ਹੇਠ ਹੋਈ| ਮੀਟਿੰਗ ਵਿਚ ਵੱਖ-ਵੱਖ ਜੋਨਾਂ ਤੋਂ ਆਏ ਪ੍ਰਧਾਨ ਅਤੇ ਮੈਂਬਰਾਂ ਨੇ ਹਿੱਸਾ ਲਿਆ| 
ਮੀਟਿੰਗ ਵਿੱਚ ਦੱਸਿਆ ਗਿਆ ਕਿ ਪੂਡਾ ਮੁਲਾਜਮਾਂ ਦੀਆਂ ਲੰਮੇ             ਸਮੇਂ ਤੋਂ ਲੱਟਕਦੀਆਂ ਮੰਗਾਂ ਨੂੰ ਮਨਵਾਉਣ ਲਈ 28 ਮਈ ਤੋਂ 10 ਜੂਨ ਤੱਕ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਸੀ, ਜਿਸਤੇ 4 ਜੂਨ ਨੂੰ ਪੂਡਾ ਦੇ ਵਾਈਸ ਚੇਅਰਮੈਨ ਸ: ਸਰਬਜੀਤ ਸਿੰਘ ਵੱਲੋਂ ਜੱਥੇਬੰਦੀ ਨੂੰ ਬੁਲਾ ਕੇ 8 ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ ਸੀ| ਪਰ ਢਾਈ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਕਿਸੇ ਵੀ ਮੰਗ ਦਾ ਹਲ ਨਹੀ ਹੋਇਆ|
ਆਗੂਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ 26 ਅਗਸਤ ਨੂੰ ਦੁਬਾਰਾ ਵਾਈਸ ਚੈਅਰਮੈਨ ਨੂੰ ਮਿਲਣ ਦਾ ਸਮਾਂ ਮੰਗਿਆ ਗਿਆ ਸੀ| ਪਰ ਉਨ੍ਹਾਂ ਵੱਲੋਂ ਜੱਥੇਬੰਦੀ ਨੂੰ ਬੁਲਾਇਆ ਨਹੀਂ ਗਿਆ ਜਿਸ ਤੇ ਰੋਸ ਵਜੋਂ 9 ਸਤੰਬਰ ਤੋਂ ਪੁਡਾ  ਭਵਨ ਦੇ ਸਾਹਮਣੇ ਦੁਬਾਰਾ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ| 
ਉਹਨਾਂ ਕਿਹਾ ਕਿ ਅਗਰ ਫਿਰ ਵੀ ਮੰਗਾ ਨਾ ਮੰਨੀਆਂ ਗਈਆਂ ਤਾਂ 19 ਸਤੰਬਰ ਨੂੰ ਮੀਟਿੰਗ ਕਰਕੇ ਤਿੱਖੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ|

Leave a Reply

Your email address will not be published. Required fields are marked *