ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਬੂਟ ਪਾਲਿਸ਼ ਕਰਕੇ ਕੀਤਾ ਰੋਸ ਪ੍ਰਦਰਸ਼ਨ

ਚੰਡੀਗੜ੍ਹ, 24 ਅਪ੍ਰੈਲ (ਸ.ਬ.) ਫੀਸ ਵਾਧੇ ਨੂੰ ਲੈ ਕੇ ਪਿਛਲੇ 21 ਦਿਨਾਂ ਤੋਂ ਹੜਤਾਲ ਕਰ ਰਹੇ ਐਨ. ਐਸ. ਯੂ. ਆਈ. ਦੇ ਮੈਂਬਰਾਂ ਵਲੋਂ ਅੱਜ ਪੰਜਾਬ ਯੂਨੀਵਰਸਿਟੀ ਵਿਚ ਵੱਖਰੇ ਹੀ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ| ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਗੇਟ ਸਾਹਮਣੇ ਬੂਟ ਪਾਲਿਸ਼ ਕਰਕੇ ਪੈਸੇ ਇਕੱਠੇ ਕੀਤੇ| ਇਨ੍ਹਾਂ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਬੂਟ ਪਾਲਿਸ਼ ਦੌਰਾਨ ਕੀਤੀ ਗਈ ਕਮਾਈ ਨੂੰ ਉਹ ਵਾਈਸ ਚਾਂਸਲਰ ਦੇ ਸਪੁਰਦ ਕਰਨਗੇ|
ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਸਿਆਸੀ ਦਲ ਨੂੰ ਇਸ ਮੁੱਦੇ ਤੇ ਸਿਆਸਤ ਨਹੀਂ ਕਰਨ  ਦੇਣਗੇ| ਇਸ ਮੌਕੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਨੂੰ ਗ੍ਰਾਂਟ ਜਾਰੀ ਕਰਨ ਦੀ ਮੰਗ ਵੀ ਕੀਤੀ|

Leave a Reply

Your email address will not be published. Required fields are marked *