ਪੰਜਾਬ ਯੂਨੀਵਰਸਿਟੀ ਵੱਲੋਂ ਫੀਸਾਂ ਵਿੱਚ ਵਾਧੇ ਵਿਰੁੱਧ ਕੀਤੇ ਜਾ ਰਹੇ ਸੰਘਰਸ਼ ਨੇ ਹਿੰਸਕ ਰੂਪ ਧਾਰਿਆ

ਪੰਜਾਬ ਯੂਨੀਵਰਸਿਟੀ ਵੱਲੋਂ ਫੀਸਾਂ ਵਿੱਚ ਵਾਧੇ ਵਿਰੁੱਧ ਕੀਤੇ ਜਾ ਰਹੇ ਸੰਘਰਸ਼ ਨੇ ਹਿੰਸਕ ਰੂਪ ਧਾਰਿਆ
ਵਿਦਿਆਰਥੀਆਂ ਨੇ ਵੀ ਸੀ ਦਫਤਰ ਉਪਰ ਧਾਵਾ ਬੋਲਿਆ, ਵਿਦਿਆਰਥੀਆਂ ਅਤੇ ਪੁਲੀਸ ਵਿਚਾਲੇ ਹੋਈਆਂ ਹਿੰਸਕ ਝੜਪਾਂ
ਚੰਡੀਗੜ੍ਹ, 11 ਅਪ੍ਰੈਲ (ਸ.ਬ.)  ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਫ਼ੀਸਾਂ ਦੇ ਵਾਧੇ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਕੀਤਾ ਜਾ ਰਿਹਾ ਸੰਘਰਸ਼ ਹਿੰਸਕ ਹੋ ਗਿਆ ਹੈ| ਅੱਜ ਵੱਖ ਵੱਖ ਵਿਦਿਆਰਥੀ  ਜਥੇਬੰਦੀਆਂ ਨਾਲ ਸਬੰਧਿਤ ਵੱਡੀ ਗਿਣਤੀ ਵਿਦਿਆਰਥੀਆਂ ਨੇ  ਯੂਨੀਵਰਸਿਟੀ ਦੇ ਵੀ.ਸੀ. ਦਫ਼ਤਰ ਤੇ ਧਾਵਾ ਬੋਲ ਦਿੱਤਾ| ਇਸ ਤੋਂ ਬਾਅਦ ਪੁਲੀਸ ਤੇ ਵਿਦਿਆਰਥੀਆਂ ਵਿਚਾਲੇ ਝੜਪਾਂ ਵੀ ਹੋਈਆਂ|
ਵਿਦਿਆਰਥੀਆਂ ਨੂੰ ਹਟਾਉਣ ਲਈ ਪੁਲੀਸ ਨੇ ਪਾਣੀ ਦੀ ਵਾਛੜ ਦਾ ਇਸਤੇਮਾਲ ਕੀਤਾ| ਇਸ ਤੋਂ ਇਲਾਵਾ ਪੁਲੀਸ ਨੇ ਵਿਦਿਆਰਥੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਵੀ   ਛੱਡੇ| ਇਸ ਸੰਘਰਸ਼ ਵਿੱਚ ਪੀ.ਯੂ.ਐਸ.ਯੂ. ਦੇ ਸੂਬਾ ਪ੍ਰਧਾਨ ਕਿਰਨ ਬੈਨੀਵਾਲ ਸਮੇਤ ਅਨੰਤ ਚੌਧਰੀ ਸਟੂਡੈਂਟ ਫਰੰਟ ਪ੍ਰਧਾਨ ਦੇ ਜ਼ਖਮੀ ਹੋਣ ਦੀ ਖ਼ਬਰ ਹੈ| ਜਿਨ੍ਹਾਂ ਦੇ ਸਿਰਾਂ ਵਿੱਚ ਸੱਟਾਂ ਲੱਗੀਆਂ ਹਨ ਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ| ਕਿਹਾ ਜਾ ਰਿਹਾ ਹੈ ਕਿ ਪੁਲੀਸ ਨੇ ਕਲਾਸਾਂ ਵਿਚੋਂ ਕੱਢ ਕੱਢ ਕੇ ਵਿਦਿਆਰਥੀਆਂ ਨੂੰ ਕੁੱਟਿਆ ਹੈ|
ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਪੁਲਿਸ ਉੱਤੇ ਪਥਰਾਅ ਵੀ ਕੀਤਾ ਗਿਆ| ਇਸ ਦੌਰਾਨ ਕਈ ਪੁਲੀਸ ਕਰਮੀ ਜ਼ਖਮੀ ਹੋ ਗਏ| ਪੁਲੀਸ ਨੇ ਕੁਝ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ|
ਯਾਦ ਰਹੇ ਕਿ ਯੂਨੀਵਰਸਿਟੀ ਵਿੱਚ ਫ਼ੀਸਾਂ ਵਿੱਚ ਅਥਾਹ ਵਾਧਾ ਕੀਤਾ ਗਿਆ ਹੈ| ਖ਼ਾਸ ਤੌਰ ਉੱਤੇ ਪ੍ਰੋਫੈਸ਼ਨਲ ਕੋਰਸਾਂ ਦੀ ਫ਼ੀਸ ਵਿੱਚ ਕਾਫ਼ੀ ਇਜ਼ਾਫਾ ਹੋਇਆ ਹੈ| ਇਸ ਗੱਲ ਦਾ ਵਿਦਿਆਰਥੀ ਜਥੇਬੰਦੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ|

Leave a Reply

Your email address will not be published. Required fields are marked *