ਪੰਜਾਬ ਯੂ.ਟੀ. ਇੰਪਲਾਈਜ਼ ਅਤੇ ਪੈਨਸ਼ਨਰਜ਼ ਫਰੰਟ ਦੀ ਭੁੱਖ ਹੜਤਾਲ 14ਵੇਂ ਦਿਨ ਵਿੱਚ ਦਾਖਿਲ

ਐਸ.ਏ.ਐਸ.ਨਗਰ, 29 ਸਤੰਬਰ (ਸ.ਬ.) ਪੰਜਾਬ ਯੂ.ਟੀ. ਇੰਪਲਾਈਜ਼ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ  ਕੀਤੀ ਜਾ ਰਹੀ ਭੁੱਖ ਹੜਤਾਲ ਅੱਜ 14ਵੇਂ ਦਿਨ ਵਿੱਚ ਦਾਖਿਲ ਹੋ ਗਈ ਹੈ| ਅੱਜ ਡਾ. ਹਜ਼ਾਰਾ ਸਿੰਘ ਚੀਮਾ ਅਤੇ ਕਰਤਾਰ ਸਿੰਘ ਪਾਲ ਵਲੋਂ ਭੁੱਖ ਹੜਤਾਲੀ ਕਰਮਚਾਰੀਆਂ ਤਰਸੇਮ ਸਿੰਘ, ਰਾਜਿੰਦਰ ਸਿੰਘ, ਅਸ਼ੋਕ ਅਲੀ, ਮੱਖਣ ਸਿੰਘ ਅਤੇ ਗੁਰਨਾਮ ਸਿੰਘ ਨੂੰ ਫੁੱਲਾਂ ਦੇ ਹਾਰ ਪਾ ਕੇ ਭੁੱਖ ਹੜਤਾਲ ਤੇ ਬਿਠਾਇਆ ਗਿਆ| ਇਸ ਦੌਰਾਨ ਸੂਬਾਈ ਕਨਵੀਨਰ ਸੱਜਨ ਸਿੰਘ         ਉਚੇਚੇ ਤੌਰ ਤੇ ਪਹੁੰਚੇ|
ਇਸ ਮੌਕੇ ਆਗੂਆਂ ਨੇ ਕਿਹਾ ਕਿ ਵਿੱਤ ਮੰਤਰੀ ਪੰਜਾਬ ਵੱਲੋਂ ਕਈ ਵਾਰ ਮੀਟਿੰਗਾਂ ਰਾਹੀਂ ਉਨ੍ਹਾਂ ਦੀਆਂ ਮੰਗਾਂ ਸੰਬੰਧੀ ਭਰੋਸਾ ਦੇ ਕੇ ਲਗਾਤਾਰ ਲਾਰਿਆਂ ਵਿੱਚ ਰੱਖਿਆ ਗਿਆ| ਉਹਨਾਂ ਕਿਹਾ ਕਿ ਉਹਨਾਂ ਦੀਆਂ ਮੰਗਾਂ ਦੀ ਪੂਰਤੀ ਛੇਤੀ ਤੋਂ ਛੇਤੀ ਕੀਤੀ ਜਾਵੇ| ਉਹਨਾਂ ਕਿਹਾ ਕਿ 30  ਸਤੰਬਰ ਨੂੰ ਭੁੱਖ ਹੜਤਾਲ ਦੀ ਸਮਾਪਤੀ ਤੋਂ ਬਾਅਦ ਅਗਲੇ ਹਫਤੇ ਸਮੁੱਚੇ ਕਨਵੀਨਰਾਂ ਵੱਲੋਂ ਜੋ ਵੀ ਐਲਾਨ ਕੀਤਾ ਜਾਵੇਗਾ ਉਸ ਨੂੰ ਪੂਰਨ ਤੌਰ ਤੇ ਲਾਗੂ ਕੀਤਾ ਜਾਵੇਗਾ| 
ਇਸ ਮੌਕੇ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਗੁਲਜ਼ਾਰ ਸਿੰਘ ਡੇਰਾ ਬੱਸੀ, ਹਜ਼ਾਰਾ ਸਿੰਘ ਚੀਮਾ, ਜਗਦੀਸ਼ ਸਿੰਘ ਸਰਾਓ, ਸਵਰਨ ਸਿੰਘ ਦੇਸੂ ਮਾਜਰਾ, ਕਰਮਾ ਪੁਰੀ, ਪ੍ਰੇਮ ਚੰਦ ਸ਼ਰਮਾ, ਜਨਕ ਸਿੰਘ ਰਸਨਹੇੜੀ, ਸਤ ਪ੍ਰਕਾਸ਼ ਯੂ.ਟੀ., ਕਾਕਾ ਸਿੰਘ ਹਾਊਸਫੈੱਡ, ਜਮਨਾ ਸਿੰਘ ਖੇਤੀ ਭਵਨ, ਅਮਰ ਸਿੰਘ ਧਾਲੀਵਾਲ ਪੰਜਾਬ ਸਕੂਲ ਸਿੱਖਿਆ ਬੋਰਡ, ਗਿਆਨ ਸਿੰਘ ਬਡਹੇੜੀ ਅਤੇ ਕਰਤਾਰ ਸਿੰਘ ਪਾਲ ਹਾਜਿਰ ਸਨ|

Leave a Reply

Your email address will not be published. Required fields are marked *