ਪੰਜਾਬ ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਭੁੱਖ ਹੜਤਾਲ ਤੀਜੇ ਦਿਨ ਵਿੱਚ ਦਾਖਲ

ਐਸ.ਏ.ਐਸ.ਨਗਰ, 18 ਸਤੰਬਰ (ਸ.ਬ.) ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਜਿਲ੍ਹਾ ਮੁਹਾਲੀ ਦੀ ਲੜੀਵਾਰ ਭੁੱਖ ਹੜਤਾਲ (ਜਿਹੜੀ ਪੰਜਾਬ ਸਕੂਲ ਸਿੱਖਿਆ ਬੋਰਡ ਨੇੜੇ  ਫੇਜ਼-8 ਵਿਖੇ ਕੀਤੀ ਜਾ ਰਹੀ ਹੈ) ਤੀਜੇ ਦਿਨ ਵਿੱਚ ਦਾਖਿਲ ਹੋ ਗਈ ਹੈ| ਅੱਜ ਫਰੰਟ ਦੇ ਕਨਵੀਨਰ ਗੁਰਵਿੰਦਰ ਸਿੰਘ ਖਮਾਣੋਂ ਅਤੇ ਸਵਰਨ ਸਿੰਘ ਦੇਸੂ ਮਾਜਰਾ ਦੀ ਅਗਵਾਈ           ਹੇਠ ਪੰਜ ਮੈਂਬਰੀ ਜੱਥਾ ਭੁੱਖ ਹੜਤਾਲ ਤੇ ਬੈਠਿਆ| ਇਸ ਜੱਥੇ ਵਿੱਚ ਛੱਤਬੀੜ ਚਿੜਿਆਘਰ ਨਾਲ ਸਬੰਧਤ ਵਿਭਾਗ ਦੇ ਲਖਵਿੰਦਰ ਸਿੰਘ, ਰਾਜਿੰਦਰ ਸਿੰਘ, ਗੁਰਭਜਨ ਸਿੰਘ, ਗੁਰਦਾਸ ਸਿੰਘ ਅਤੇ ਰਾਜਿੰਦਰ ਸਿੰਘ ਸ਼ਾਮਿਲ ਹਨ| 
ਭੁੱਖ ਹੜਤਾਲ ਤੇ ਬੈਠੇ ਮੁਲਾਜਮ ਸਾਥੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੀਆਂ ਪਿਛਲੇ ਕਾਫੀ         ਸਮੇਂ ਤੋਂ ਲਟਕਦੀਆਂ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ| ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਕਰਤਾਰ ਸਿੰਘ ਪਾਲ ਯੂ.ਟੀ.                  ਫੈਡਰੇਸ਼ਨ, ਰਾਮ ਕਿਸ਼ਨ ਧੁਨਖਿਆ, ਸੁਰਜੀਤ ਸਿੰਘ ਮੁਹਾਲੀ, ਡਾ. ਹਜਾਰਾ ਸਿੰਘ ਚੀਮਾ, ਅਮਰਜੀਤ ਸਿੰਘ ਵਾਲੀਆ, ਅਮਰ ਸਿੰਘ ਧਾਰੀਵਾਲ, ਗੁਰਮੇਲ ਸਿੰਘ ਮੋਜੇਵਾਲ ਮੁਲਾਜਮ ਪੋਲੀਟੀਕਲ ਵਿੰਗ ਤੋਂ ਇਲਾਵਾ ਹਰਪਾਲ ਸਿੰਘ, ਭਜਨ ਸਿੰਘ, ਹਰਬੰਸ ਲਾਲ, ਰਾਮ ਸਿੰਘ, ਸੁਰਜੀਤ ਸਿੰਘ ਨੇ ਵੀ ਹਾਜਰੀ ਲਗਾਈ|

Leave a Reply

Your email address will not be published. Required fields are marked *