ਪੰਜਾਬ ਰਾਜਭਵਨ ਦੇ ਬਾਹਰ ਲੱਗੀ ਚਲਦੀ ਕਾਰ ਨੂੰ ਅੱਗ

ਚੰਡੀਗੜ੍ਹ, 5 ਅਪ੍ਰੈਲ (ਸ.ਬ.) ਪੰਜਾਬ ਦੇ ਰਾਜਭਵਨ ਦੇ ਬਾਹਰ ਅੱਜ ਇੱਕ ਹੌਂਡਾ ਅਕਾਰਡ ਕਾਰ ਨੂੰ ਅਚਾਨਕ ਅੱਗ ਲੱਗ ਗਈ ਅਤੇ ਵੇਖਦਿਆਂ ਹੀ             ਵੇਖਦਿਆਂ ਇਹ ਕਾਰ ਬੁਰੀ ਤਰ੍ਹਾਂ ਸੜ ਗਈ| ਗੱਡੀ ਦੇ ਡ੍ਰਾਈਵਰ ਨੇ ਦੱਸਿਆ ਕਿ ਉਹ ਸੈਕਟਰ 3 ਤੋਂ ਰੇਲਵੇ ਸਟੇਸ਼ਨ ਸਵਾਰੀ ਲੈਣ ਜਾ ਰਿਹਾ ਸੀ ਜਦੋਂ ਕਾਰ ਨੂੰ ਅਚਾਨਕ ਅੱਗ ਲੱਗ ਗਈ| ਉਸ ਵਲੋਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਗਿਆ ਪਰੰਤੂ ਫਾਇਰ ਬ੍ਰਿਗੇਡ ਨੂੰ ਉਥੇ ਪਹੁੰਚਣ ਵਿੱਚ 15-20 ਮਿੰਨਟ ਦਾ ਸਮਾਂ ਲੱਗਾ ਗਿਆ ਇਸ ਉਪਰੰਤ ਅੱਗ ਤੇ ਕਾਬੂ ਪਾ ਲਿਆ ਗਿਆ|

Leave a Reply

Your email address will not be published. Required fields are marked *