ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨੇ ਬਿਜਲੀ ਦਾ ਬਿੱਲ ਸੁਧਾਰ ਕੇ ਖਪਤਕਾਰ ਨੂੰ ਦਿੱਤੀ ਰਾਹਤ
ਐਸ. ਏ. ਐਸ. ਨਗਰ, 20 ਫਰਵਰੀ (ਆਰ. ਪੀ. ਵਾਲੀਆ) ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵੱਲੋਂ ਖਪਤਕਾਰਾਂ ਨੂੰ ਬਿਜਲੀ ਦੇ ਬਿਲ ਵਧਾ ਕੇ ਭੇਜੇ ਜਾਣ ਦੀ ਕਾਰਵਾਈ ਅਕਸਰ ਚਰਚਾ ਵਿੱਚ ਰਹਿੰਦੀ ਹੈ ਅਤੇ ਅਜਿਹੇ ਹੀ ਇੱਕ ਮਾਮਲੇ ਵਿੱਚ ਪਾਵਰ ਕਾਰਪੋਰੇਸ਼ਨ ਵਲੋਂ ਮੁਹਾਲੀ ਦੇ ਫੇਜ਼ 1 ਦੀ ਵਸਨੀਕ ਮਹਿਲਾ ਨੂੰ ਬਿਜਲੀ ਦੀ ਖਪਤ ਸੰਬੰਧੀ ਭੇਜੇ ਗਏ ਵੱਧ ਬਿੱਲ ਨੂੰ ਸੁਧਾਰ ਕੇ ਖਪਤਕਾਰ ਨੂੰ ਵੱਡੀ ਰਾਹਤ ਦਿੱਤੀ ਹੈ।
ਫੇਜ਼ 1 ਦੀ ਵਸਨੀਕ ਮਹਿਲਾ ਗੁਰਮੀਤ ਕੌਰ ਦੇ ਘਰ ਦੀ ਬਿਜਲੀ ਦੀ ਖਪਤ ਤਕਰੀਬਨ ਪੰਜ ਸੌ ਯੂਨਿਟ ਪ੍ਰਤੀ ਮਹੀਨਾ ਆਉਂਦੀ ਹੈ ਅਤੇ ਵਿਭਾਗ ਵਲੋਂ ਉਹਨਾਂ ਨੂੰ ਸਤੰਬਰ 2020 ਵਿੱਚ 100812 ਯੂਨਿਟ ਦੀ ਖਪਤ ਦਾ 921570 ਬਿਲ ਭੇਜ ਦਿੱਤਾ ਗਿਆ ਸੀ।
ਸੀਨੀਅਰ ਸਿਟੀਜ਼ਨ ਫੇਜ਼-1 ਮੁਹਾਲੀ ਜਿਨ੍ਹਾਂ ਦੇ ਘਰ ਦੀ ਬਿਜਲੀ ਦੀ ਖਪਤ ਤਕਰੀਬਨ ਪੰਜ ਸੌ ਯੂਨਿਟ ਪ੍ਰਤੀ ਮਹੀਨਾ ਆਉਂਦੀ ਹੈ ਉਨ੍ਹਾਂ ਨੂੰ 100812 ਯੂਨਿਟ ਦੀ ਖਪਤ ਦਾ ਬਿੱਲ 921570 ਰੁਪਏ ਸਤੰਬਰ 2020 ਦੇ ਮਹੀਨੇ ਵਿੱਚ ਭੇਜ ਕੇ ਉਹਨਾਂ ਦੀ ਨੀਂਦ ਉਡਾ ਦਿੱਤੀ ਅਤੇ ਉਨ੍ਹਾਂ ਨੂੰ ਮਾਨਸਿਕ ਤੌਰ ਤੇ ਪੇ੍ਰਸ਼ਾਨ ਕਰ ਦਿੱਤਾ ਸੀ।
ਇਸ ਸੰਬੰਧੀ ਗੁਰਮੀਤ ਕੌਰ ਵੱਲੋਂ ਪੰਜਾਬ ਸਟੇਟ ਇਲੈਕਟਰੀਸਿਟੀ ਕਮਿਸ਼ਨ ਦੀ ਸਟੇਟ ਅਡਵਾਈਜ਼ਰੀ ਕਮੇਟੀ ਦੇ ਮੈਂਬਰ ਅਤੇ ਸਮਾਜਸੇਵੀ ਆਗੂ ਇੰਜਨੀਅਰ ਪੀ. ਐਸ. ਵਿਰਦੀ ਦੇ ਸਹਿਯੋਗ ਨਾਲ ਖਪਤਕਾਰ ਸ਼ਿਕਾਇਤ ਨਿਵਾਰਣ ਸੈਲ ਪਟਿਆਲਾ ਵਿਖੇ ਸ਼ਿਕਾਇਤ ਕੀਤੀ ਗਈ ਅਤੇ ਸz. ਵਿਰਦੀ ਵਲੋਂ ਇਹ ਮਾਮਲਾ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਚੇਅਰਮੈਨ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ, ਜਿਸਤੇ ਕਾਰਵਾਈ ਕਰਦਿਆਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨੇ ਗੁਰਮੀਤ ਕੌਰ ਨੂੰ ਵੱਡੀ ਰਾਹਤ ਦਿੰਦਿਆਂ ਪਹਿਲਾਂ ਭੇਜੇ ਬਿਲ ਨੂੰ ਸੋਧ ਕੇ ਹੁਣ ਕੁੱਲ 1417 ਯੂਨਿਟ ਦਾ 12220 ਦਾ ਬਿਲ ਰੁਪਏ ਭੇਜ ਦਿੱਤਾ ਹੈ।
ਇੰਜੀਨੀਅਰ ਪੀ. ਐਸ. ਵਿਰਦੀ ਨੇ ਇਸ ਮਾਮਲੇ ਵਿੱਚ ਖਪਤਕਾਰ ਨੂੰ ਵਾਰ ਵਾਰ ਪਟਿਆਲੇ ਜਾਣ ਦੀ ਖੱਜਲਖੁਆਰੀ ਅਤੇ ਉਨ੍ਹਾਂ ਨੂੰ ਹੋਈ ਮਾਨਸਿਕ ਪ੍ਰੇਸ਼ਾਨੀ ਬਦਲੇ ਢੁੱਕਵਾਂ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ ਹੈ।
ਸਾਂਝ ਕੇਂਦਰ ਦੀ ਮਹੀਨਾਵਾਰ ਮੀਟਿੰਗ ਕੀਤੀਐਸ. ਏ. ਐਸ. ਨਗਰ, 20 ਫਰਵਰੀ (ਸ.ਬ.) ਸਬ ਡਵੀਜਨ ਸਾਂਝ ਕੇਂਦਰ ਫੇਜ਼-1 ਮੁਹਾਲੀ ਵਿਖੇ ਸਾਂਝ ਕੇਂਦਰ ਇੰਚਾਰਜ ਏ. ਐਸ. ਆਈ. ਸੁਰਿੰਦਰ ਕੁਮਾਰ ਵੱਲੋਂ ਸਾਂਝ ਕੇਂਦਰ ਦੇ ਕਮੇਟੀ ਮੈਂਬਰਾਂ ਨਾਲ ਮਹੀਨਾਵਾਰ ਮੀਟਿੰਗ ਕੀਤੀ ਗਈ। ਜਿਸ ਵਿੱਚ ਕੋਰੋਨਾ ਵੈਕਸੀਨ ਬਾਰੇ ਆਮ ਲੋਕਾਂ ਵਿੱਚ ਫੈਲ ਰਹੀਆਂ ਅਫਵਾਹਾਂ ਤੋਂ ਜਾਗਰੂਕ ਕਰਨ ਲਈ ਵਿਚਾਰ ਕੀਤਾ ਗਿਆ।
ਇਸ ਦੌਰਾਨ ਖਾਸ ਕਰਕੇ ਮਹਿਲਾਵਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਪੰਜਾਬ ਪੁਲੀਸ ਵੱਲੋਂ ਸ਼ੁਰੂ ਕੀਤੀ ਸੇਵਾ ਪੀ.ਪੀ.ਐਮ.ਐਮ. (ਪੰਜਾਬ ਪੁਲੀਸ ਮਹਿਲਾ ਮਿੱਤਰ), ਡਿਜੀ ਲੋਕਰ ਅਤੇ ਐਮ ਪਰਿਵਾਹਨ ਐਪ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਚਾਰ ਚਰਚਾ ਕੀਤੀ ਗਈ।
ਮੀਟਿੰਗ ਵਿੱਚ ਕਮੇਟੀ ਮੈਂਬਰ ਕੁਲਜਿੰਦਰ ਕੌਰ, ਸੁਸ਼ਮਾ, ਪਰਮਜੀਤ ਕੌਰ, ਅਜਿਤ ਪਾਲ, ਹਰਬਿੰਦਰ ਸਿੰਘ, ਰਾਮ ਪ੍ਰਸ਼ਾਦ ਵਾਲੀਆ, ਅਨਿਲ ਭਾਟੀਆ, ਬਚਨ ਸਿੰਘ, ਵਿਕਰਮ ਸਿੰਘ, ਜਸਵਿੰਦਰ ਸਿੰਘ ਅਤੇ ਅਭਿਸ਼ੇਕ ਸ਼ਰਮਾ ਸ਼ਾਮਿਲ ਸਨ।