ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਨੇ ਪੰਚਾਇਤਾਂ ਤੋਂ ਲੋਂੜਵੰਦ ਬੱਚਿਆਂ ਦੀ ਸੂਚੀ ਮੰਗੀ

ਐਸ ਏ ਐਸ ਨਗਰ, 17 ਮਈ (ਸ.ਬ.) ਪੰਜਾਬ ਰਾਜ ਬਾਲ ਅਧਿਕਾਰ ਰਖਿਆ ਕਮਿਸ਼ਨ ਨੇ ਪੰਜਾਬ ਭਰ ਦੀਆਂ ਪੰਚਾਇਤਾਂ, ਸਰਪੰਚਾਂ, ਪੰਚਾਇਤ ਸਕੱਤਰਾਂ ਤੋਂ ਅਜਿਹੇ ਬੱਚਿਆਂ ਦੀ ਸੂਚੀ ਮੰਗੀ ਹੈ, ਜਿਹਨਾਂ ਬੱਚਿਆਂ ਦਾ ਉਹਨਾਂ ਦੇ ਘਰ ਵਿੱਚ ਸਹੀ ਤਰੀਕੇ ਨਾਲ ਪਾਲਣ ਪੋਸ਼ਣ ਨਹੀਂ ਹੋ ਰਿਹਾ|
ਇਸ ਸਬੰਧੀ ਵਿਭਾਗ ਦੇ ਸਕੱਤਰ ਆਈ ਏ ਐਸ ਸ੍ਰ. ਕਾਹਨ ਸਿੰਘ ਪੰਨੂੰ ਨੇ ਇੱਕ ਪੱਤਰ ਜਾਰੀ ਕਰਕੇ ਕਿਹਾ ਹੈ ਕਿ ਸਮਾਜ ਵਿੱਚ ਕੁਝ ਬੱਚੇ ਅਜਿਹੇ ਵੀ ਹੁੰਦੇ ਹਨ, ਜਿਹਨਾਂ ਦਾ ਘਰੇਲੂ ਮਾਹੌਲ ਤੇ ਹਾਲਾਤ ਠੀਕ ਨਾ ਹੋਣ ਕਰਕੇ ਸਹੀ ਤਰੀਕੇ ਨਾਲ ਪਾਲਣ ਪੋਸ਼ਣ ਨਹੀਂ ਹੋ ਰਿਹਾ| ਉਹਨਾਂ ਲਿਖਿਆ ਹੈ ਕਿ ਭਾਰਤ ਸਰਕਾਰ ਨੇ ਬੱਚਿਆਂ ਦੇ ਬਚਪਣ ਦੀ ਰਾਖੀ ਅਤੇ ਉਹਨਾਂ ਦੀ ਸਹੀ ਦੇਖਭਾਲ ਲਈ ਜਵੈਨਾਈਲ ਜਸਟਿਸ ਐਕਟ 2015 ਬਣਾਇਆ ਹੈ, ਇਸ ਐਕਟ ਤਹਿਤ ਸਰਕਾਰ ਦੀ ਇਹ ਜਿੰਮੇਵਾਰੀ ਲਗਾਈ ਗਈ ਹੈ ਕਿ ਅਜਿਹੇ ਬੱਚਿਆਂ ਦੀ ਪਹਿਚਾਣ ਕਰਕੇ ਉਹਨਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇ ਤਾਂ ਜੋ ਸਮਾਜ ਵਿੱਚ ਵਿਚਰਦਾ ਕੋਈ ਵੀ ਬੱਚਾ ਅਜਿਹਾ ਨਾ ਹੋਵੇ ਜੋ ਬਚਪਣ ਦੀਆਂ ਜਰੂਰੀ ਲੋੜਾਂ ਤੋਂ ਵਾਂਝਾ ਹੋਵੇ|
ਪੱਤਰ ਦੇ ਅੰਤ ਵਿੱਚ ਸਰਪੰਚਾਂ, ਪੰਚਾਇਤ ਸਕੱਤਰਾਂ ਨੂੰ ਅਜਿਹੇ ਬੱਚਿਆਂ ਦੀ ਸੂਚੀ ਬਣਾ ਕੇ ਭੇਜਣ ਲਈ ਕਿਹਾ ਗਿਆ ਹੈ, ਜਿਹਨਾਂ ਨੂੰ ਬਚਪਣ ਦੀਆਂ ਲੋਂੜੀਂਦੀਆਂ ਸਹੂਲਤਾਂ ਨਹੀਂ ਮਿਲ ਰਹੀਆਂ ਤਾਂ ਕਿ ਉਹਨਾਂ ਬੱਚਿਆਂ ਨੂੰ ਸਰਕਾਰੀ ਸਹਾਇਤਾ ਦਿੱਤੀ ਜਾ ਸਕੇ|
Converted

Leave a Reply

Your email address will not be published. Required fields are marked *