ਪੰਜਾਬ ਰਾਜ ਭਾਸ਼ਾ ਐਕਟ ਮੁਕੰਮਲ ਤੌਰ ਤੇ ਲਾਗੂ ਕਰਨ ਦੀ ਮੰਗ

ਐਸ ਏ ਐਸ ਨਗਰ, 25 ਅਕਤੂਬਰ (ਸ.ਬ.) ਮਾਂ ਬੋਲੀ ਪੰਜਾਬੀ ਨੂੰ ਸਰਕਾਰੀ ਅਦਾਰਿਆਂ ਵਿੱਚ ਠੀਕ ਤਰ੍ਹਾਂ ਲਾਗੂ ਕਰਵਾਉਣ ਲਈ ਯੂਥ ਆਫ ਪੰਜਾਬ ਵੱਲੋਂ ਚੇਅਰਮੈਨ  ਪਰਮਦੀਪ ਬੈਦਵਾਨ ਦੀ ਅਗਵਾਈ ਵਿੱਚ ਡੀ ਸੀ ਗੁਰਪ੍ਰੀਤ ਕੌਰ ਸਪਰਾ ਨੂੰ ਧਿਆਨ ਦਿਵਾਉ ਮਤਾ ਦਿੱਤਾ ਗਿਆ ਜੋ ਕਿ ਉਹਨਾਂ ਦੇ ਨਿੱਜੀ ਸਕੱਤਰ ਵੱਲੋਂ ਲਿਆ ਗਿਆ| ਮਤੇ ਵਿੱਚ ਮੰਗ ਕੀਤੀ ਗਈ ਹੈ ਕਿ ਪੰਜਾਬ ਰਾਜ ਭਾਸ਼ਾ ਐਕਟ ਨੂੰ ਸਰਕਾਰੀ ਅਦਾਰਿਆਂ ਵਿੱਚ ਸਖਤੀ ਨਾਲ ਲਾਗੂ ਕੀਤਾ ਜਾਵੇ| ਮਤੇ ਵਿੱਚ ਕਿਹਾ ਗਿਆ ਹੈ ਕਿ ਅੱਜ ਕੱਲ ਰਾਸ਼ਟਰੀ ਅਤੇ ਰਾਜ ਮਾਰਗਾਂ ਉਤੇ ਲੱਗੇ ਹੋਏ ਰਾਹ ਦਰਸਾਉਣ ਵਾਲੇ ਬੋਰਡਾਂ ਉੱਤੇ ਕਈ ਥਾਵਾਂ ਤੇ ਪੰਜਾਬੀ ਨਹੀਂ ਲਿਖੀ ਹੋਈ ਜਾਂ ਤੀਜੇ ਸਥਾਨ ਉੱਤੇ ਲਿਖੀ ਹੋਈ ਹੈ|
ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ1ਨਵੰਵਰ ਨੂੰ ਚੰਡੀਗੜ੍ਹ ਵਿਖੇ ਸਾਰੇ ਪੰਜਾਬ ਦੀਆਂ ਪੰਜਾਬੀ ਭਾਸ਼ਾ ਦੇ ਹਿਤੈਸ਼ੀਆਂ ਵੱਲੋਂ ਰਾਜਪਾਲ ਦੇ ਕੀਤੇ ਜਾਣ ਵਾਲੇ ਘਿਰਾਓ ਵਿਚ ਸਮੁੱਚੀ ਯੂਥ ਆਫ ਪੰਜਾਬ ਸੰਸਥਾ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ| ਇਸ ਮੌਕੇ ਸੰਸਥਾ ਦੇ ਪ੍ਰਧਾਨ ਰਾਮਕਾਂਤ ਕਾਲੀਆ,ਜਰਨਲ ਸਕੱਤਰ ਲਖਵੀਰ ਸਿੰਘ ਲੱਕੀ ਕਲਸੀ, ਸਤਨਾਮ ਧੀਮਾਨ, ਆਸ਼ੀਸ਼ ਸ਼ਰਮਾ, ਗੁਰਜੀਤ ਮਟੌਰ ਅਤੇ ਡਾਕਟਰ ਇਕਬਾਲ ਸਿੰਘ ਆਦਿ ਹਾਜਰ ਸਨ|

Leave a Reply

Your email address will not be published. Required fields are marked *