ਪੰਜਾਬ ਰੀਅਲ ਅਸਟੇਟ ਰੈਗੂਲੇਟਰੀ ਅਥਾਰਿਟੀ ਵਲੋਂ ਚਲ ਰਹੇ ਸਾਰੇ ਕੇਸਾਂ ਵਿੱਚ ਸੁਣਵਾਈ 1 ਮਹੀਨੇ ਲਈ ਮੁਲਤਵੀ ਕਰਨ ਦਾ ਫੈਸਲਾ

ਐਸ.ਏ.ਐਸ.ਨਗਰ, 15 ਜੁਲਾਈ (ਸ.ਬ.) ਪੰਜਾਬ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਵੱਧਦੇ ਕੋਵਿਡ-19 ਕੇਸਾਂ ਨੂੰ ਧਿਆਨ ਵਿੱਚ ਰੱਖਦਿਆਂ ਜਨਤਕ ਮੀਟਿੰਗਾਂ ਅਤੇ ਲੋਕਾਂ ਦੇ ਇਕੱਠੇ ਹੋਣ ਤੇ ਲਗਾਈ  ਪਾਬੰਦੀ ਦੇ ਹਵਾਲੇ ਵਿੱਚ ਪੰਜਾਬ ਰੀਅਲ ਅਸਟੇਟ ਰੈਗੂਲੇਟਰੀ ਅਥਾਰਿਟੀ ਵਲੋਂ ਚਲ ਰਹੇ ਸਾਰੇ ਕੇਸਾਂ ਵਿੱਚ ਸੁਣਵਾਈ 1 ਮਹੀਨੇ ਲਈ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ| ਇਹ ਫੈਸਲਾ ਕੇਸਾਂ ਵਿੱਚ ਪੇਸ਼ ਹੋਣ ਵਾਲੇ ਵਕੀਲਾਂ, ਸ਼ਿਕਾਇਤ ਕਰਤਾਵਾਂ ਅਤੇ ਅਥਾਰਿਟੀ ਦੇ ਕਰਮਚਾਰੀਆਂ  ਦੀ  ਸਿਹਤ ਅਤੇ ਭਲਾਈ  ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ|
ਅਥਾਰਟੀ ਦੇ ਬੁਲਾਰੇ ਨੇ ਦੱਸਿਆ ਕਿ  ਅਥਾਰਿਟੀ ਵਿੱਚ ਚੱਲ ਰਹੇ ਕੇਸ ਰੀਅਲ ਅਸਟੇਟ (ਰੈਗੂਲੇਸ਼ਨ ਅਤੇ ਡਿਵੈਲਪਮੈਂਟ) ਐਕਟ, 2016 ਦੀ ਧਾਰਾ 31 ਅਤੇ 59 ਤਹਿਤ ਹੋਈਆਂ ਸ਼ਿਕਾਇਤਾਂ ਸੰਬੰਧੀ ਹਨ| ਐਕਟ ਦੀ ਧਾਰਾ 31 ਤਹਿਲੂਤ ਅਲਾਟੀ , ਰੀਅਲ ਐਸਟੇਟ ਪ੍ਰੋਜੈਕਟ ਦੇ ਖਿਲਾਫ ਉਸਨੂੰ ਪਲਾਟ/ਫਲੈਟ ਨਾ ਅਲਾਟ ਹੋਣ ਜਾਂ  ਦੇਰੀ ਨਾਲ ਅਲਾਟ ਹੋਣ ਆਦਿ ਸੰਬੰਧੀ ਸ਼ਿਕਾਇਤਾਂ ਕਰਦੇ ਹਨ| ਐਕਟ ਦੀ ਧਾਰਾ 59 ਤਹਿਤ ਉਹਨਾਂ ਰੀਅਲ ਐਸਟੇਟ ਪ੍ਰੋਜੈਕਟਾਂ ਦੇ ਪ੍ਰੋਮੋਟਰਾਂ ਨੂੰ ਦੰਡ ਦੇਣ ਦਾ ਉਪਬੰਧ ਹੈ ਜਿਹੜੇ ਆਪਣੇ ਪ੍ਰੋਜੈਕਟ ਅਥਾਰਿਟੀ ਕੋਲ ਸੈਕਸ਼ਨ 3 ਦੀ ਪਾਲਣਾ ਵਿੱਚ ਰਜਿਸਟਰ ਨਹੀਂ ਕਰਵਾਉਂਦੇ ਹਨ|
ਬੁਲਾਰੇ ਨੇ ਦੱਸਿਆ ਕਿ ਕੇਸਾਂ ਦੀ ਸੁਣਵਾਈ ਮਿਤੀ 17 ਅਗਸਤ ਤੋਂ ਦੁਬਾਰਾ ਸ਼ੁਰੂ ਹੋਵੇਗੀ ਅਤੇ ਅੱਜ ਤੋਂ 14 ਅਗਸਤ ਵਿੱਚਕਾਰ ਵੱਖ-ਵੱਖ ਬੈਂਚਾਂ ਅਗੇ ਸੁਣਵਾਈ  ਲਈ ਸੂਚੀਬੱਧ ਕੇਸਾਂ ਦੀ ਸੁਣਵਾਈ ਹੁਣ ਅਥਾਰਿਟੀ ਦੀ ਵੈਬ  ਸਾਈਟ ਤੇ ਦਰਜ (ਅੱਪਲੋਡ) ਕਾਜ਼ ਲਿਸਟ ਵਿੱਚ ਦਰਸਾਈਆਂ ਮਿਤੀਆਂ ਅਨੁਸਾਰ ਹੋਵੇਗੀ|  ਬੁਲਾਰੇ ਨੇ ਦੱਸਿਆ ਕਿ ਜੇਕਰ ਕੋਈ ਸ਼ਿਕਾਇਤ ਕਰਤਾ ਆਪਣੇ ਚਲ ਰਹੇ ਕੇਸ ਦੀ ਸੁਣਵਾਈ ਉਸਨੂੰ ਦਿੱਤੀ ਗਈ ਮਿਤੀ ਤੋਂ ਪਹਿਲਾਂ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਈ- ਮੇਲ ਕਰਕੇ ਅਜਿਹੀ ਫਰਿਆਦ ਕਰ ਸਕਦਾ ਹੈ|           ਮੇਲ ਵਿੱਚ ਸ਼ਿਕਾਇਤ ਦਾ ਨੰਬਰ ਅਤੇ ਕਤਾਰ ਤੋਂ ਬਾਹਰ ਹੋ ਕੇ ਪਹਿਲਾਂ ਸੁਣਵਾਈ ਮੰਗਣ ਦੇ ਕਾਰਨ ਵੀ ਦਰਜ ਕੀਤੇ ਜਾਣੇ ਜ਼ਰੂਰੀ ਹਨ|

Leave a Reply

Your email address will not be published. Required fields are marked *