ਪੰਜਾਬ ਰੋਡਵੇਜ ਪਨ ਬੱਸ ਦੇ ਕਾਮਿਆਂ ਵਲੋਂ ਰੋਸ ਰੈਲੀ

ਐਸ ਏ ਐਸ ਨਗਰ, 21 ਜੂਨ (ਸ.ਬ.) ਪੰਜਾਬ ਰੋਡਵੇਜ ਪਨ ਬੱਸ ਕੰਟਰੈਕਟਰ ਵਰਕਰ ਯੂਨੀਅਨ ਵਲੋਂ ਅੱਜ ਪੰਜਾਬ ਰੋਡਵੇਜ ਦੇ 18 ਡਿਪੂਆਂ ਅੱਗੇ ਰੋਸ ਰੈਲੀਆਂ ਕੀਤੀਆਂ ਗਈਆਂ| ਇਹਨਾਂ ਰੋਸ ਰੈਲੀਆਂ ਨੂੰ ਸੰਬੋਧਨ ਕਰਦਿਆਂ ਸੀਟੂ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਰਘੂਨਾਥ ਸਿੰਘ ਨੇ ਮੰਗ ਕੀਤੀ ਕਿ ਠੇਕਾ ਮਜਦੂਰ ਪ੍ਰਣਾਲੀ ਬੰਦ ਕੀਤੀ ਜਾਵੇ ਅਤੇ ਠੇਕਾ ਅਧਾਰਿਤ ਮੁਲਾਜਮ ਪੱਕੇ ਕੀਤੇ ਜਾਣ,ਬਰਾਬਰ ਕੰਮ ਬਦਲੇ ਬਰਾਬਰ ਤਨਖਾਹ ਦਿੱਤੀ ਜਾਵੇ, ਪਨਬੱਸ ਨੂੰ ਸਾਰੇ ਮੁਲਾਜਮਾਂ ਸਮੇਤ ਪੰਜਾਬ ਰੋਡਵੇਜ ਵਿੱਚ ਤਬਦੀਲ ਕੀਤਾ ਜਾਵੇ| ਉਹਨਾਂ ਕਿਹਾ ਕਿ ਜੇ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਤੁਰੰਤ ਪੂਰੀਆਂ ਨਾ ਕੀਤੀਆਂ ਤਾਂ 25 ਜੂਨ ਨੂੰ ਪੰਜਾਬ ਰੋਡਵੇਜ ਪਨ ਬੱਸ ਦਾ ਮੁਕੰਮਲ ਚੱਕਾ ਜਾਮ ਕੀਤਾ ਜਾਵੇਗਾ|
ਇਸ ਮੌਕੇ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ, ਜਨਰਲ ਸਕੱਤਰ ਬਲਜੀਤ ਸਿੰਘ ਗਿੱਲ ਨੇ ਵੀ ਸੰਬੋਧਨ ਕੀਤਾ|

Leave a Reply

Your email address will not be published. Required fields are marked *