ਪੰਜਾਬ ਰੋਡਵੇਜ਼/ਪਨਬਸ ਦੇ ਬੇੜੇ ਵਿੱਚ 333 ਸਾਧਾਰਣ ਅਤੇ 31 ਏ.ਸੀ.ਵਾਲਵੋ ਬੱਸਾਂ ਸ਼ਾਮਿਲ ਕੀਤੀਆਂ ਜਾਣਗੀਆਂ : ਅਰੁਨਾ ਚੌਧਰੀ

ਐਸ.ਏ.ਐਸ ਨਗਰ , 25 ਜੁਲਾਈ (ਸ.ਬ.) ਪੰਜਾਬ ਦੇ ਲੋਕਾਂ ਨੂੰ ਆਰਾਮਦਾਇਕ ਅਤੇ ਬਿਹਤਰ ਸਫਰ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਰੋਡਵੇਜ/ਪਨਬਸ ਦੇ ਬੇੜੇ ਵਿੱਚ ਇਸ ਸਾਲ ਸਤੰਬਰ ਦੇ ਅੰਤ ਤੱਕ 333 ਸਾਧਾਰਣ ਅਤੇ 31 ਸੁਪਰ ਇੰਟੈਗਰਲ ਕੋਚ ਏ.ਸੀ. ਵਾਲਵੋ ਬੱਸਾਂ ਸ਼ਾਮਿਲ ਕੀਤੀਆਂ ਜਾਣਗੀਆਂ| ਇਸ ਗੱਲ ਦੀ ਜਾਣਕਾਰੀ ਟਰਾਂਸਪੋਰਟ ਮੰਤਰੀ ਪੰਜਾਬ ਸ੍ਰੀਮਤੀ ਅਰੁਨਾ ਚੌਧਰੀ ਨੇ ਐਸ ਏ ਐਸ ਨਗਰ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਜ਼ੀ ਬੱਸ ਅੱਡੇ ਤੋਂ ਪਹਿਲੇ ਪੜਾਅ ਵਿੱਚ 10 ਵਾਲਵੋ ਅਤੇ 4 ਸਾਧਾਰਣ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ|
ਸ੍ਰੀਮਤੀ ਅਰੁਨਾ ਚੌਧਰੀ ਨੇ ਦੱਸਿਆ ਕਿ ਇਸ ਵੇਲੇ ਪੰਜਾਬ ਰੋਡਵੇਜ਼/ਪਨਬਸ ਦੇ ਬੇੜੇ ਵਿੱਚ ਕੁੱਲ 1844 ਬੱਸਾਂ ਹਨ ਜਿਸ ਵਿੱਚ 1810 ਸਾਧਾਰਣ ਅਤੇ 34 ਸੁਪਰ ਇੰਟੈਗਰਲ ਕੋਚ ਏ.ਸੀ. ਬੱਸਾਂ ਹਨ| ਉਨ੍ਹਾਂ ਦੱਸਿਆ ਕਿ ਨਵੀਆਂ ਬੱਸਾਂ ਤੇ 104 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਪੁਰਾਣੀਆਂ ਨੂੰ ਪੜਾਅ ਵਾਰ ਬਦਲਿਆ ਜਾਵੇਗਾ| ਉਹਨਾਂ ਦੱਸਿਆ ਕਿ ਵਾਲਵੋ ਬੱਸਾਂ ਨੂੰ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋ ਇਲਾਵਾ ਦਿੱਲੀ ਏਅਰਪੋਰਟ, ਜੈਪੁਰ, ਕਟੜਾ ਦੇ ਰੁਟਾਂ ਅਤੇ ਚੰਡੀਗੜ੍ਹ ਤੋਂ ਅੰਿਮ੍ਰਤਸਰ, ਲੁਧਿਆਣਾ , ਪਠਾਨਕੋਟ, ਫਿਰੋਜ਼ਪੁਰ ਅਤੇ ਹੁਸ਼ਿਆਰਪੁਰ ਆਦਿ ਰੁਟਾਂ ਤੇ ਚਲਾਇਆ ਜਾਣਗੀਆਂ| ਉਹਨਾਂ ਦੱਸਿਆ ਕਿ ਇਹ ਸਾਰੀਆਂ ਨਵੀਆਂ ਬੱਸਾਂ ਸਤੰਬਰ ਦੇ ਅੰਤ ਤੱਕ ਰਾਜੀ ਅਤੇ ਅੰਤਰਰਾਜੀ ਰੁਟਾਂ ਤੇ ਚਲਾ ਦਿੱਤੀਆਂ ਜਾਣਗੀਆਂ| ਨਵੀਆਂ ਬੱਸਾਂ ਨਾਲ ਵਿਭਾਗ ਨੂੰ ਪ੍ਰਤੀ ਸਾਲ ਲਗਭਗ 160 ਕਰੋੜ ਰੁਪਏ ਦੀ ਰੂਟ ਰਸੀਟ ਪ੍ਰਾਪਤ ਹੋਵੇਗੀ | ਉਹਨਾਂ ਦੱਸਿਆ ਕਿ ਇਹਨਾਂ ਨਵੀਆਂ ਬੱਸਾਂ ਦੇ ਸ਼ਾਮਲ ਹੋਣ ਨਾਲ ਵਿਭਾਗ ਨੂੰ ਲਾਭ ਹੋਵੇਗਾ ਅਤੇ ਆਮ ਲੋਕਾਂ ਨੂੰ ਵਧੀਆ ਸਫਰ ਸਹੂਲਤ ਮਿਲੇਗੀ ਅਤੇ ਪ੍ਰਾਈਵੇਟ ਬੱਸ Tਪਰੇਟਰਾਂ ਵੱਲੋਂ ਚਲਾਈਆਂ ਜਾਣ ਵਾਲੀਆਂ ਗੈਰ ਕਾਨੂੰਨੀ ਬੱਸ ਸਰਵਿਸ ਤੌਰ ਤੇ ਮੁਕੰਮਲ ਤੌਰ ਤੇ ਠੱਲ੍ਹ ਪਵੇਗੀ|
ਉਹਨਾਂ ਦੱਸਿਆਂ ਕਿ ਟਰਾਂਸਪੋਰਟ ਵਿਭਾਗ ਵੱਲੋਂ ਕਿਲੋਮੀਟਰ ਸਕੀਮ ਅਧੀਨ ਪਨਬਸ ਦੇ ਬੇੜੇ ਵਿਚ 31 ਸਧਾਰਣ ਬੱਸਾਂ ਅਤੇ 11 ਸੁਪਰ ਇੰਟੈਗਰਲ ਕੋਚ ਏ ਸੀ ਬੱਸਾਂ ਸ਼ਾਮਲ ਕਰਨ ਦਾ ਵੀ ਫੈਸਲਾ ਲਿਆ ਗਿਆ ਹੈ ਜਿਹੜੀਆਂ ਕਿ ਜਲਦੀ ਹੀ ਵੱਖ-ਵੱਖ ਰੂਟਾਂ ਤੇ ਚਲਾ ਦਿੱਤੀਆਂ ਜਾਣਗੀਆਂ| ਸ਼੍ਰੀਮਤੀ ਅਰੁਨਾ ਚੌਧਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਵਿੱਖ ਵਿੱਚ 21 ਕਰੋੜ 27 ਲੱਖ ਰੁਪਏ ਦੀ ਲਾਗਤ ਨਾਲ ਇੰਟੀਗਰੇਟਿਡ ਡਿਪੂ ਮਨੇਜਮੈਂਟ ਸਿਸਟਮ ਅਧੀਨ ਪੰਜਾਬ ਰੋਡਵੇਜ ਦੇ ਸਾਰੇ ਡਿਪੂਆਂ ਦੀ ਕੰਪਿਊਟਰਾਈਜੇਸ਼ਨ ਕੀਤੀ ਜਾਵੇਗੀ ਅਤੇ 5 ਕਰੋੜ ਦੀ ਲਾਗਤ ਨਾਲ 1800 ਬੱਸਾਂ ਵਿੱਚ ਰੀਅਲ ਟਾਇਮ ਪਸੈਨਜਰ ਇੰਨਫਾਰਮੇਸ਼ਨ ਸਿਸਟਮ ਲਾਗੂ ਕੀਤਾ ਜਾਵੇਗਾ ਅਤੇ ਈ -ਟਿੰਕਟਿੰਗ ਪ੍ਰਣਾਲੀ ਚਾਲੂ ਕੀਤੀ ਜਾਵੇਗੀ, ਜਿਸ ਨਾਲ ਟਿਕਟ ਮਸ਼ੀਨਾਂ ਦੇ ਸਾਰੇ ਡਾਟਾ ਬੇਸ ਅਤੇ ਆਨਲਾਈਨ ਰਿਜਰਵੇਸ਼ਨ , ਕਾਊਟਰ ਬੁਕਿੰਗ ਦੇ ਡਾਟਾ ਨੂੰ ਇੱਕ ਪਲੇਟ ਫਾਰਮ ਤੇ ਆਨਲਾਈਨ ਕੀਤਾ ਜਾ ਸਕੇਗਾ ਅਤੇ ਅਜਿਹਾ ਹੋਣ ਨਾਲ ਆਮ ਜਨਤਾ ਨੂੰ ਸਹੂਲਤ ਮਿਲੇਗੀ ਅਤੇ ਟਰਾਂਸਪੋਰਟ ਵਿਭਾਗ ਨੂੰ ਵਿੱਤੀ ਫਾਇਦਾ ਹੋਵੇਗਾ |
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਕਿਰਤ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਨਵੀਆਂ ਬੱਸਾਂ ਦੀ ਸ਼ਮੂਲੀਅਤ ਨਾਲ ਰਾਜ ਦੇ ਲੋਕਾਂ ਨੂੰ ਜਿੱਥੇ ਬਿਹਤਰ ਸਫਰ ਸਹੂਲਤ ਪ੍ਰਦਾਨ ਹੋਵੇਗੀ ਉੱਥੇ ਸਮੇਂ ਦੀ ਬੱਚਤ ਵੀ ਹੋਵੇਗੀ| ਇਸ ਮੌਕੇ ਪ੍ਰਮੁੱਖ ਸਕੱਤਰ ਟਰਾਂਸਪੋਰਟ ਸ਼੍ਰੀ ਸਰਵਜੀਤ ਸਿੰਘ, ਡਾਇਰੈਕਟਰ ਟਰਾਂਸਪੋਰਟ ਵਿਭਾਗ ਸ਼ੀ੍ਰ ਭੁਪਿੰਦਰ ਸਿੰਘ ਰਾਏ, ਕੈਬਨਿਟ ਮੰਤਰੀ ਸ. ਸਿੱਧੂ ਦੇ ਸਿਆਸੀ ਸਕੱਤਰ ਸ਼੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ , ਐਸ ਡੀ ਐਮ ਜਗਦੀਪ ਸਹਿਗਲ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ਼੍ਰੀ ਰਵਿੰਦਰ ਸਿੰਘ ਰਾਹੀ ਅਤੇ ਪੰਜਾਬ ਰੋਡਵੇਜ ਦੇ ਵੱਖ ਵੱਖ ਡਿਪੂਆਂ ਦੇ ਜਨਰਲ ਮੈਨੇਜਰ ਅਤੇ ਟਰਾਂਸਪੋਰਟ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ|

Leave a Reply

Your email address will not be published. Required fields are marked *