ਪੰਜਾਬ ਵਿਚ ਅਗਲੀ ਸਰਕਾਰ    ਕਾਂਗਰਸ ਦੀ ਹੀ ਬਣੇਗੀ : ਆਨੰਦ ਸ਼ਰਮਾ

ਐਸ ਏ ਐਸ ਨਗਰ, 23 ਜਨਵਰੀ (ਸ ਬ) : ਸਾਬਕਾ ਕੇਂਦਰੀ ਮੰਤਰੀ ਆਨੰਦ ਸ਼ਰਮਾ ਨੇ ਕਿਹਾ ਹੈ ਕਿ ਪੰਜਾਬ ਦੇ ਗੁਆਂਢੀ ਸੂਬਿਆਂ ਨੂੰ ਵਿਸ਼ੇਸ ਪੈਕੇਜ ਦੇਣ ਦੀ ਨੀਤੀ ਭਾਜਪਾ ਸਰਕਾਰ ਨੇ ਸਾਲ 2002 ਵਿਚ ਲਾਗੂ ਕੀਤੀ ਸੀ ਬਾਅਦ ਵਿਚ ਕੇਂਦਰ ਵਿਚ ਬਣੀ ਕਾਂਗਰਸ ਸਰਕਾਰ ਨੇ ਪੰਜਾਬ ਨੂੰ ਵੀ ਪੈਕੇਜ ਦੇਣ ਦਾ ਯਤਨ ਕੀਤਾ ਸੀ ਪਰ ਉਸ ਪੈਕੇਜ ਲਈ ਪੰਜਾਬ ਲੋਂੜੀਂਦੀਆਂ ਸ਼ਰਤਾਂ ਪੂਰੀਆਂ ਨਹੀਂ ਸੀ ਕਰਦਾ| ਸ੍ਰੀ ਆਨੰਦ ਸ਼ਰਮਾ ਮੁਹਾਲੀ ਵਿਖੇ ਇਕ ਰੈਲੀ ਦੌਰਾਨ ਪੱਤਰਕਾਰਾਂ ਨਾਲ ਵਿਸ਼ੇਸ ਗਲਬਾਤ ਕਰ ਰਹੇ ਸਨ| ਜਦੋਂ ਉਹਨਾਂ ਨੂੰ ਪੁਛਿਆ ਗਿਆ ਕਿ ਕੀ ਨੋਟਬੰਦੀ ਚੋਣਾਂ ਵਿਚ ਮੁੱਦਾ          ਹੋਵੇਗੀ ਤਾਂ ਇਸ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਚੋਣਾਂ ਦੌਰਾਨ ਨੋਟਬੰਦੀ ਵੱਡਾ ਮੁੱਦਾ ਹੈ|  ਨੋਟਬੰਦੀ ਕਾਰਨ ਹਰ ਬੰਦਾ ਪ੍ਰਭਾਵਿਤ ਹੋਇਆ ਹੈ|  ਉਹਨਾਂ ਕਿਹਾ ਕਿ ਦੇਸ਼ ਦੇ ਗਰੀਬਾਂ ਨੂੰ ਬੈਂਕਾਂ ਅੱਗੇ ਲਾਈਨਾਂ ਵਿਚ ਲਗਾ ਕੇ ਉਹਨਾਂ ਨੂੰ ਚੋਰ ਬਣਾਇਆ ਜਾ ਰਿਹਾ ਹੈ|  ਉਹਨਾਂ ਕਿਹਾ ਕਿ ਨੋਟਬੰਦੀ ਅਸਲ ਵਿਚ ਤੁਗਲਕੀ ਫੁਰਮਾਨ ਹੈ| ਪ੍ਰਧਾਨ ਮੰਤਰੀ ਮੋਦੀ ਨੇ ਰਾਤ ਨੂੰ ਐਲਾਨ ਕਰ ਦਿਤਾ ਕਿ ਅੱਜ ਤੋਂ ਹੀ ਇਹ ਨੋਟ ਬੰਦ ਹੋ ਰਹੇ ਹਨ, ਉਹਨਾਂ ਕਿਹਾ ਕਿ ਅਜਿਹਾ  ਸਿਰਫ ਤਾਨਾਸ਼ਾਹ ਹੀ ਕਰ ਸਕਦਾ ਹੈ| ਉਹਨਾਂ ਕਿਹਾ ਕਿ ਮੋਦੀ ਹਕੂਮਤ ਹੀ ਤਾਨਾਸ਼ਾਹੀ ਵਾਲੀ ਹੈ| ਉਹਨਾਂ ਕਿਹਾ ਕਿ ਦੁਨੀਆਂ ਵਿਚ ਕਿਤੇ ਵੀ ਨਹੀਂ ਹੋਇਆ ਕਿ ਸਰਕਾਰ ਇਹ ਤੈਅ ਕਰੇ ਕਿ ਦੇਸ਼ ਦੇ ਲੋਕ ਬੈਂਕਾਂ ਵਿਚੋਂ ਕਿੰਨਾ ਪੈਸ ਕਢਾ ਸਕਣਗੇ, ਪਰ ਮੋਦੀ ਸਰਕਾਰ ਨੇ ਭਾਰਤ ਵਿਚ ਅਜਿਹਾ ਕੀਤਾ ਹੈ| ਉਹਨਾਂ ਕਿਹਾ ਕਿ ਚੋਣਾਂ ਦੌਰਾਨ ਨੋਟਬੰਦੀ ਵੱਡਾ ਮੁੱਦਾ ਹੈ|
ਜਦੋਂ ਉਹਨਾਂ ਨੂੰ ਪੁਛਿਆ ਗਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੀ ਕੀ ਸਥਿਤੀ ਹੈ ਤਾਂ ਉਹਨਾਂ ਜਵਾਬ ਦਿੱਤਾ ਕਿ ਪੰਜਾਬ ਵਿਚ ਅਗਲੀ ਸਰਕਾਰ ਕਾਂਗਰਸ ਦੀ ਹੀ ਬਣ ਰਹੀ ਹੈ| ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਭਾਜਪਾ ਦੇ ਸ਼ਾਸਨ ਤੋਂ ਅੱਕੇ ਪਏ ਹਨ ਅਤੇ ਕਾਂਗਰਸ ਨੂੰ ਹੁੰਗਾਰਾ ਭਰ ਰਹੇ ਹਨ| ਇਸ ਲਈ ਪੰਜਾਬ ਵਿਚ ਅਗਲੀ ਸਰਕਾਰ ਕਾਂਗਰਸ ਦੀ ਹੀ ਬਣੇਗੀ|

Leave a Reply

Your email address will not be published. Required fields are marked *