ਪੰਜਾਬ ਵਿਚ ਲਗਾਤਾਰ ਵੱਧ ਰਹੀ ਹੈ ਆਵਾਰਾ ਪਸ਼ੂਆਂ, ਕੁੱਤਿਆਂ ਅਤੇ ਬਾਂਦਰਾਂ ਦੀ ਗਿਣਤੀ

ਐਸ ਏ ਐਸ ਨਗਰ, 21 ਅਕਤੂਬਰ (ਸ.ਬ.) ਐਸ ਏ ਐਸ ਨਗਰ ਸਮੇਤ ਪੂਰੇ ਪੰਜਾਬ ਵਿਚ ਹੀ ਇਸ ਸਮੇਂ ਹਰ ਪਾਸੇ ਹੀ ਆਵਾਰਾ ਪਸ਼ੂਆਂ, ਖੂੰਖਾਰ ਕੁੱਤਿਆਂ ਅਤੇ ਬਾਂਦਰਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ| ਇਹ ਆਵਾਰਾ ਪਸ਼ੂ, ਕੁੱਤੇ ਅਤੇ ਬਾਂਦਰ ਲੋਕਾਂ ਲਈ ਹੀ ਵੱਡੀ ਸਿਰਦਰਦੀ ਬਣੇ ਹੋਏ ਹਨ| ਪੰਜਾਬ ਵਿਚ ਸਰਕਾਰ ਵਲੋਂ ਜਿਥੇ ਬਿਜਲੀ ਬਿਲਾਂ ਅਤੇ ਹੋਰ ਚੀਜਾਂ ਉਪਰ ਗਊ ਟੈਕਸ ਲਗਾ ਕੇ ਹਰ ਸਾਲ ਹੀ ਅਰਬਾਂ ਰੁਪਏ ਇੱਕਠੇ ਕੀਤੇ ਜਾ ਰਹੇ ਹਨ, ਉਥੇ ਹੀ ਵੱਖ ਵੱਖ ਸ਼ਹਿਰਾਂ ਦੇ ਨਗਰ ਨਿਗਮਾਂ ਅਤੇ ਕੌਂਸਲਾਂ ਵਲੋਂ ਆਵਾਰਾ ਪਸ਼ੂਆਂ ਦੀ ਸੰਭਾਲ ਲਈ ਹਰ ਮਹੀਨੇ ਲੱਖਾਂ ਰੁਪਏ ਦਿਤੇ ਜਾ ਰਹੇ ਹਨ ਅਤੇ ਇਹਨਾਂ ਗਊਸ਼ਾਲਾਵਾਂ ਨੂੰ ਵੱਖਰੀ ਸਰਕਾਰੀ ਸਹਾਇਤਾ ਵੀ ਮਿਲਦੀ ਹੈ ਪਰ ਫਿਰ ਵੀ ਗਊਸ਼ਾਲਾਵਾਂ ਵਿਚ ਮੌਜੂਦ ਜਾਨਵਰਾਂ ਨਾਲੋਂ ਵੱਧ ਜਾਨਵਰ ਆਵਾਰਾ ਤੌਰ ਤੇ ਪੰਜਾਬ ਦੀਆਂ ਸੜਕਾਂ, ਗਲੀਆਂ ਮੁਹੱਲਿਆਂ ਵਿਚ ਘੁੰਮਦੇ ਫਿਰਦੇ ਹਨ ਇਹਨਾਂ ਅਵਾਰਾ ਪਸ਼ੂਆਂ, ਕੁਤਿਆਂ ਅਤੇ ਬਾਂਦਰਾਂ ਕਾਰਨ ਅਨੇਕਾਂ ਹੀ ਹਾਦਸੇ ਵਾਪਰ ਚੁਕੇ ਹਨ ਅਤੇ ਇਹਨਾਂ ਕੁਤਿਆਂ ਅਤੇ ਬਾਂਦਰਾਂ ਕਾਰਨ ਲੋਕਾਂ ਵਿਚ ਹਰ ਸਮੇਂ ਹੀ ਦਹਿਸ਼ਤ ਭਾਰੂ ਰਹਿੰਦੀ ਹੈ|
ਪਿਛਲੇ ਸਮੇਂ ਦੌਰਾਨ ਜਿਥੇ ਆਵਾਰਾ ਪਸ਼ੂਆਂ ਕਾਰਨ ਅਨੇਕਾਂ ਹੀ ਸੜਕ ਹਾਦਸੇ ਵਾਪਰ ਚੁਕੇ ਹਨ, ਉਥੇ ਹੀ ਆਵਾਰਾ ਕੁਤਿਆਂ ਕਾਰਨ ਵੀ ਕਈ ਲੋਕਾਂ ਦਾ ਜਾਨੀ ਨੁਕਸਾਨ ਹੋਇਆ ਹੈ| ਕਈ ਥਾਂਵਾਂ ਉਪਰ ਤਾਂ ਹ ੱਡਾ ਰੋੜੀ ਦੇ ਖੂੰਖਾਰ ਕੁਤਿਆਂ ਵਲੋਂ  ਕਈ ਵਿਅਕਤੀਆਂ ਨੂੰ ਨੋਚ ਨੋਚ ਕੇ ਖਾਣ ਦੀਆਂ ਘਟਨਾਂਵਾਂ ਵੀ ਵਾਪਰ ਚੁਕੀਆਂ ਹਨ| ਇਸ ਤੋਂ ਇਲਾਵਾ ਆਵਾਰਾ ਕੁਤਿਆਂ ਵਲੋਂ ਬੱਚਿਆਂ ਨੂੰ ਕੱਟਣ ਦੀਆਂ ਘਟਨਾਂਵਾਂ ਵੀ ਵਾਪਰ ਚੁਕੀਆਂ ਹਨ ਪਰ ਇਸ ਸਭ ਦੇ ਬਾਵਜੂਦ ਇਹਨਾਂ ਆਵਾਰਾ ਕੁਤਿਆਂ ਨੂੰ ਕਾਬੂ ਕਰਨ ਲਈ ਪ੍ਰਸਾਸਨ ਅਤੇ ਸਰਕਾਰ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਜਿਸ ਕਰਕੇ ਇਹਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ| ਇਸ ਤੋਂ ਪਿੰਡਾਂ ਦੇ ਲੋਕ ਆਪਣੇ ਦੁਧਾਰੂ ਪਸ਼ੂਆਂ ਨੂੰ ਖੁੱਲਾ ਛੱਡ ਦਿੰਦੇ ਹਨਅਤੇ ਇਹ ਪਾਲਤੂ ਪਸ਼ੂ ਪ੍ਰਸ਼ਾਸਨ ਲਈ ਸਿਰਦਰਦੀ ਬਣੇ ਹੋਏ ਹਨ|
ਰਹਿੰਦੀ ਕਸਰ ਬਾਂਦਰਾਂ ਨੇ ਪੂਰੀ ਕਰ ਦਿਤੀ ਹੈ| ਪੰਜਾਬ ਦੇ ਪਟਿਆਲਾ  ਸਮੇਤ ਵੱਖ ਵੱਖ ਸ਼ਹਿਰਾਂ ਅਤੇ ਕਸਬਿਆਂ ਵਿਚ ਬਾਂਦਰਾਂ ਦੀ ਭਾਰੀ ਦਹਿਸ਼ਤ ਹੈ| ਇਸ ਤੋਂ ਇਲਾਵਾ ਵੱਖ ਵੱਖ  ਅਤੇ ਸੜਕਾਂ  ਿਕਨਾਰੇ ਲੱਗੇ ਰੁੱਖਾਂ ਉਪਰ ਇਹਨ ਾਂ ਬਾਂਦਰਾਂ ਨੇ ਆਪਣੇ ਡੇਰੇ ਲਗਾ ਰਖੇ ਹਨ| ਇਹ ਬਾਂਦਰ ਮੌਕਾ ਵੇਖਦੇ ਹੀ ਰਿਹਾਇਸ਼ੀ ਇਲਾਕਿਆਂ ਵਿਚ ਦਾਖਲ ਹੋ ਜਾਂਦੇ ਹਨ| ਇਹ ਬਾਂਦਰ ਲੋਕਾਂ ਦੇ ਸੁੱਕਣੇ ਪਾਏ ਹੋਏ ਕਪੜੇ ਪਾੜ ਦਿੰਦੇ ਹਨ ਅਤੇ ਲੋਕਾਂ ਦਾ ਖਾਣ ਪੀਣ ਦਾ ਸਮਾਨ ਖਾ ਪੀ ਜਾਂਦੇ ਹਨ ਅ ਤੇ ਹੋਰ ਸਮਾਨ ਖਿਲਾਰ ਦਿੰਦੇ ਹਨ| ਇਸ ਤੋਂ ਇਲਾਵਾ ਇਹ ਬਾਂਦਰ ਲੋਕਾਂ ਨੂੰ ਕੱਟਣ ਦਾ ਯਤਨ ਵੀ ਕਰਦੇ ਹਨ|
ਆਮ ਲੋਕਾ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣ ਗਈ ਹੈ ਅਤੇ ਇਸ ਸੰਬੰਧੀ ਸਰਕਾਰ ਵੱਲੋਂ ਲੋੜੀਂਦੀ ਕਾਰਵਾਈ ਦੀ ਅਣਹੋਂਦ ਕਾਰਨ ਇਹ ਪ੍ਰੇਸ਼ਾਨੀ ਵੱਧਦੀ ਹੀ ਜਾ ਰਹੀ ਹੈ| ਇਸ ਸੰਬੰਧੀ ਵੱਖ ਵੱਖ ਵਰਗਾਂ ਦੇ ਲੋਕਾਂ ਦੀ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਵੀ ਸਾਹਮਣੇ ਆਉਂਦੀ ਹੈ ਪ੍ਰੰਤੂ ਸਰਕਾਰ ਵੱਲੋਂ ਇਸ ਸੰਬੰਧੀ ਜਿਹੜੀ ਕਾਰਵਾਈ ਕੀਤੀ ਵੀ ਜਾਂਦੀ ਹੈ ਉਹਨਾਂ ਨਾਲ ਇਹ ਸਮੱਸਿਆ ਹਲ ਹੁੰਦੀ ਨਹੀਂ ਜਾਪਦੀ| ਦਿਨੋਂ ਦਿਨ ਵੱਧ ਰਹੀ ਆਵਾਰਾ ਪਸ਼ੂਆਂ , ਕੁੱਤਿਆਂ ਅਤੇ  ਬਾਂਦਰਾਂ ਦੀ ਗਿਣਤੀ ਚਿੰਤਾ ਦਾ ਵਿਸ਼ਾ ਹੈ ਅਤੇ ਇਹਨਾਂ ਦੀ ਰੋਕਥਾਮ ਲਈ ਸਰਕਾਰ ਨੂੰ ਉਪਰਾਲੇ ਕਰਨੇ ਚਾਹੀਦੇ ਹਨ|

Leave a Reply

Your email address will not be published. Required fields are marked *