ਪੰਜਾਬ ਵਿਚ ਫ਼ਰਜ਼ੀ ਆਸਟ੍ਰੇਲੀਅਨ ਮਾਈਗਰੇਸ਼ਨ ਏਜੰਟ ਸਰਗਰਮ

ਸਿਡਨੀ ਵਿਚਲੇ ਮਨਜ਼ੂਰਸ਼ੁਦਾ ਏਜੰਟ ਦਾ ਨਾਮ ਵਰਤ ਕੇ ਪੰਜਾਬ ਵਿਚ ਮਾਰ ਰਿਹਾ ਠਗੀ
ਸਿਡਨੀ, 15 ਅਗਸਤ (ਤੇਜਿੰਦਰ ਸਿੰਘ ਸਹਿਗਲ) : ਪੰਜਾਬ ਤੋ ਆਸਟ੍ਰੇਲੀਆ ਵਿਚ ਆਉਣ ਦੇ ਚਾਹਵਾਨ ਨੌਜਵਾਨ ਹੁਣ ਨਵੀ ਕਿਸਮ ਦੀ ਠਗੀ ਦਾ ਸਿਕਾਰ ਹੋਣ ਲਗ ਪਏ ਹਨ| ਇਸ ਗੱਲ ਦਾ ਖ਼ੁਲਾਸਾ ਉਦੋਂ ਹੋਇਆ ਜੱਦੋ ਸਿਡਨੀ ਵਿਚਲੇ ਏਸ ਇਮੀਗ੍ਰੇਸ਼ਨ ਕੰਸਲਟੈਂਟ  ਦੇ ਨਾਮ ਹੇਠ ਮੋਗੇ ਦੇ ਇਕ ਵਿਅਕਤੀ ਰਣਜੀਤ ਸਿੰਘ ਮੱਟੂ ਨੇ ਕਈ ਨੌਜਵਾਨਾਂ ਕੋਲੋਂ ਇਹ ਕਹਿ ਕੇ ਲੱਖਾ ਰੁਪਏ ਠੱਗ ਲਏ ਕਿ ਉਹ ਸਿਡਨੀ ਵਿਚਲੇ ਇਸ ਸਲਾਹਕਾਰ ਕੰਪਨੀ ਦਾ ਭਾਰਤ ਵਿਚਲਾ ਨੁਮਾਇੰਦਾ ਹੈ| ਇਸ ਗੱਲ ਦੀ ਜਾਣਕਾਰੀ ਦਿੰਦਿਆਂ ਏਸ ਇਮੀਗ੍ਰੇਸ਼ਨ ਦੇ ਗਗਨਜੋਤ ਸਿੰਘ ਭਾਟੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਚਾਨਣਾ ਉਦੋਂ ਹੋਇਆ ਜੱਦੋ ਠੱਗੇ ਗਏ ਇਕ ਨੌਜਵਾਨ ਦਾ ਉਨ੍ਹਾਂ ਨੂੰ ਫ਼ੋਨ ਕਾਲ ਆਇਆ ਤੇ ਉਸ ਨੇ ਆਪਣੇ ਵੀਜ਼ੇ ਬਾਰੇ ਜਾਣਕਾਰੀ ਜਾਣਨੀ ਚਾਹੀ| ਗਗਨਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਸ਼ਿਕਾਇਤ ਸਿਡਨੀ ਵਿਚਲੇ ਪੁਲਿਸ ਸਟੇਸ਼ਨ ਵਿਚ ਦੇ ਦਿੱਤੀ ਹੈ ਤੇ ਨਾਲ ਹੀ ਆਸਟ੍ਰੇਲੀਆ ਵਿਚ ਰਜਿਸਟਰਡ ਏਜੰਟਾਂ ਦੀ ਸੰਸਥਾ ਮਾਰਾ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਹੈ| ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਭਾਰਤ ਵਿਚਲੇ ਆਪਣੇ ਇਕ ਕਸਟਮਰ ਨੂੰ ਆਸਟ੍ਰੇਲੀਅਨ ਇਮੀਗ੍ਰੇਸ਼ਨ ਵਿਭਾਗ ਵੱਲੋਂ ਵੀਜ਼ਾ ਬਾਰੇ ਪ੍ਰਾਪਤ ਹੋਈ ਇਕ ਜਾਣਕਾਰੀ ਵਾਲੀ ਈਮੇਲ ਭੇਜੀ ਸੀ ਜੋ ਕਿ ਕਿਸੇ ਤਰੀਕੇ ਨਾਲ ਇਸ ਠੱਗ ਏਜੰਟ ਕੋਲ ਪਹੁੰਚ ਗਈ ਤੇ ਉਸ ਨੇ ਅਸਲੀ ਵਿਅਕਤੀ ਤਾ ਨਾਮ ਕੱਟ ਕੇ ਉਨ੍ਹਾਂ ਨੌਜਵਾਨਾਂ ਦਾ ਨਾਮ ਲਿਖ ਦਿੱਤਾ ਜਿਸ ਕੋਲੋਂ ਲੱਖਾ ਰੁਪਏ ਲਏ ਹੋਏ ਸਨ| ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਕਿਹਾ ਕਿ ਅਗਰ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਆਸਟ੍ਰੇਲੀਅਨ ਮਨਜ਼ੂਰਸ਼ੁਦਾ ਮਾਰਾ ਦਾ ਏਜੰਟ ਦੱਸਦਾ ਹੈ ਤਾਂ ਇਸ ਦੀ ਜਾਣਕਾਰੀ ਮਾਰਾ ਦੀ ਵੈੱਬਸਾਈਟ ਤੋ ਪ੍ਰਾਪਤ ਕਰ ਕੇ ਉੱਥੇ ਦਿੱਤੇ ਗਏ ਆਸਟ੍ਰੇਲੀਅਨ ਫ਼ੋਨ ਨੰਬਰ ਤੇ ਈਮੇਲ ਵਰਤ ਕੇ ਪੁਖ਼ਤਾ ਕੀਤਾ ਜਾਵੇ ਕਿ ਉਸ ਦਾ ਦਾਅਵਾ ਸਹੀ ਹੈ| ਉਨ੍ਹਾਂ ਕਿਹਾ ਕਿ ਅਗਰ ਕੋਈ ਵੀ ਪੰਜਾਬ ਵਿਚ ;ਾਡਾ  ਸਬ ਏਜੰਟ ਹੋਣ ਦਾ ਦਾਅਵਾ ਕਰਦਾ ਹੈ ਤਾਂ ਗਲਤ ਬਿਆਨ ਕਰ ਰਿਹਾ ਹੈ ਕਿਉਂਕਿ ਸਾਡਾ ਕਿਧਰੇ ਵੀ ਕੋਈ ਸਬ ਏਜੰਟ ਨਹੀ ਹੈ| ਗਗਨਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਵਿਚ ਸਿਡਨੀ ਵਿਚਲੇ ਭਾਰਤੀ ਕੌਂਸਲ ਜਨਰਲ ਤੇ ਕਮਿਸ਼ਨਰ ਐਨ ਆਰ ਆਈ ਅਫੇਅਰਜ਼ ਪੰਜਾਬ ਨੂੰ ਵੀ ਸ਼ਿਕਾਇਤ ਕਰ ਦਿੱਤੀ ਹੈ|

Leave a Reply

Your email address will not be published. Required fields are marked *