ਪੰਜਾਬ ਵਿਧਾਨਸਭਾ ਚੋਣਾਂ ਉੱਪਰ ਡੇਰਾਵਾਦ ਦਾ ਵੀ ਰਿਹਾ ਪ੍ਰਭਾਵ

ਐਸ. ਏ. ਐਸ. ਨਗਰ, 6 ਫਰਵਰੀ (ਭਗਵੰਤ ਸਿੰਘ ਬੇਦੀ) 4 ਫਰਵਰੀ ਨੂੰ ਖਤਮ ਹੋਈਆਂ ਵਿਧਾਨ ਸਭਾ ਚੋਣਾਂ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਕਈ ਪੱਖਾਂ ਤੋਂ ਹੱਟ ਕੇ ਹੋਈਆਂ ਇਹਨਾਂ ਚੋਣਾਂ ਵਿੱਚ ਰਵਾਇਤੀ ਵਿਰੋਧੀ ਅਕਾਲੀ ਭਾਜਪਾ ਅਤੇ ਕਾਂਗਰਸ ਤੋਂ ਬਿਨਾਂ ਬਰਾਬਰ ਦੀ ਧਿਰ ਦੇ ਤੌਰ ਤੇ ਆਮ ਆਦਮੀ ਪਾਰਟੀ ਚੋਣ ਮੈਦਾਨ ਵਿੱਚ ਉਤਰੀ ਭਾਵੇਂ ਹਰ ਚੋਣਾਂ ਵਿੱਚ ਲਗਭਗ ਅੱਧੀ ਦਰਜਨ ਸਿਆਸੀ ਪਾਰਟੀ ਸਰਗਰਮੀ ਨਾਲ ਚੋਣਾਂ ਵਿੱਚ ਹਿੱਸਾ ਲੈਂਦੀਆਂ ਰਹੀਆਂ ਪਰ ਇਹ ਪਾਰਟੀਆਂ ਕਦੇ ਵੀ ਤਿਕੋਣੀ ਟੱਕਰ ਬਣਾਉਣ ਦੇ ਸਮਰਥ ਨਹੀਂ ਰਹੀਆਂ| ਇਹਨਾਂ ਚੋਣਾਂ ਵਿੱਚ ਪਹਿਲਾਂ ਵਾਂਗ ਵੱਡੇ ਪੱਧਰ ਤੇ ਵੱਡੀਆਂ ਸਿਆਸੀ ਪਾਰਟੀਆਂ ਦੇ ਅਸ਼ੰਤੁਸ਼ਟ ਆਗੂ ਵਿਰੋਧੀਆਂ ਪਾਰਟੀਆਂ ਵਿੱਚ ਸ਼ਾਮਲ ਹੋਏ| ਹਰ ਚੋਣਾਂ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਵਲੋਂ ਵੱਖ ਵੱਖ ਧਾਰਮਿਕ ਡੇਰਿਆਂ ਦੀ ਸ਼ਰਨ ਵਿੱਚ ਜਾਣਾ ਆਮ ਗੱਲ ਸੀ| ਮਾਝੇ ਮਾਲਵੇ ਅਤੇ ਦੁਆਬੇ ਵਿੱਚ ਧਾਰਮਿਕ                    ਡੇਰਿਆਂ ਅਤੇ ਸੰਪ੍ਰਦਾਇਆ ਦਾ ਕਾਫੀ ਪ੍ਰਭਾਵ ਹੋਣ ਕਾਰਨ ਹਰ ਪਾਰਟੀ ਸਿੱਧੇ ਆ ਜਾਂ ਅਸਿਧੇ ਤੌਰ ਤੇ ਇਹਨਾਂ                ਡੇਰਿਆਂ ਦੇ ਸਮਰਥਕਾਂ ਦੀਆਂ ਵੋਟਾਂ ਹਾਸਲ ਕਰਨ ਲਈ ਪਹੁੰਚ ਕਰਦੀਆਂ ਰਹੀਆਂ| ਪਰ ਇਹ ਪਹਿਲੀ ਵਾਰ ਹੋਇਆ ਕਿ ਪੰਥਕ ਧਿਰ ਵਜੋਂ ਆਪਣੇ ਆਪ ਨੂੰ ਪ੍ਰਫੁਲਤ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਇਕ ਦਰਜਨ ਤੋਂ ਵੱਧ ਉਮੀਦਵਾਰ ਲਾਇਨ ਲਗਾ ਕੇ ਡੇਰਾ ਸੱਚਾ ਸੌਦਾ ਸਿਰਸਾ ਵਿੱਚ ਵੋਟਾਂ ਲਈ ਨਤਮਸਤਕ ਹੋਏ ਅਤੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਲਈ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਪਾਸੋਂ ਮਦਦ  ਮੰਗੀ ਜਿਸ ਦੇ ਸਿੱਟੇ ਵਜੋਂ            ਡੇਰਾ ਸੱਚਾ ਸੌਦਾ ਵਲੋਂ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਦਾ ਫੈਸਲਾ ਲਿਆ ਗਿਆ| ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਮੁੱਖ ਮੰਤਰੀ ਪੰਜਾਬ ਨੇ ਕਿਹਾ ਹੈ ਕਿ ਉਹਨਾਂ ਅਕਾਲੀ ਦਲ ਨੂੰ ਡੇਰੇ ਦੀ ਹਮਾਇਤ ਨਹੀਂ ਮੰਗੀ ਪਰ ਇਹ ਸਚਾਈ ਹੈ ਕਿ ਬਾਦਲਾਂ ਦੀ ਮਰਜੀ ਤੋਂ ਬਿਨਾਂ ਵੱਡੇ ਵੱਡੇ ਕੱਦ ਵਾਲੇ ਆਗੂ ਡੇਰਾ ਸੱਚਾ ਸੌਦਾ ਨਹੀਂ ਜਾ ਸਕਦੇ ਸਨ| ਹਾਲਾਂਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਇਕ ਪਾਸੇ ਡੇਰਾ ਸੱਚਾ ਸੌਦਾ ਨੇ ਹਮਾਇਤ ਕੀਤੀ ਉਥੇ ਹੀ ਦੂਸਰੇ ਪਾਸੇ ਬਹੁਤ ਸਾਰੇਪੰਥਕ ਸੰਤਾਂ ਅਤੇ ਸੰਪ੍ਰਦਾਇਆ ਦੇ ਪ੍ਰਮੁੱਖਾਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਸੰਗਤਾਂ ਨੂੰ ਅਪੀਲ ਕੀਤੀ ਗਈ| ਪਹਿਲੀ ਵਾਰ ਸਿਆਸੀ ਪਾਰਟੀਆਂ ਦੀ ਬਹੁਤੀ ਟੇਕ ਆਮ ਵੋਟਰਾਂ ਦੀ ਥਾਂ ਤੇ ਡੇਰਿਆਂ ਧਾਰਮਿਕ ਸਖਸੀਅਤਾਂ  ਗਰਮ ਖਿਆਲੀਆਂ ਅਤੇ ਵੱਖ ਵੱਖ ਪਾਰਟੀਆਂ ਦੇ ਭਗੌੜਿਆਂ ਤੇ ਰਹੀ ਹਰ ਹਾਲਤ ਵਿੱਚ ਸੱਤਾ ਪ੍ਰਾਪਤੀ ਲਈ ਕਿਸੇ ਵੀ ਹੱਦ ਤੱਕ ਜਾਣ ਤੋਂ ਵੀ ਸਿਆਸੀ ਪਾਰਟੀਆਂ ਨੇ ਗੁਰੇਜ ਨਹੀਂ ਕੀਤਾ| ਸਵਾਲ ਇਥੇ ਇਹ ਖੜਾ ਹੁੰਦਾ ਹੈ ਕਿ ਕੀ ਇਹ ਉਹ ਲੋਕਤੰਤਰ ਹੈ ਜਿਸ ਦੀ ਪ੍ਰਾਪਤੀ ਲਈ ਲੱਖਾਂ ਭਾਰਤ ਵਾਸੀ ਪੰਜਾਬੀਆਂ ਨੇ ਸਹਾਦਤਾਂ ਦਿੱਤੀਆਂ ਸਨ|
ਪੰਜਾਬ ਦੇ ਵੱਡੀ ਗਿਣਤੀ ਵਿੱਚ ਵਸਨੀਕ ਕਿਸੇ ਨਾ ਕਿਸੇ ਰੂਪ ਵਿੱਚ ਕਿਸੇ ਨਾ ਕਿਸੇ ਧਰਮ ਡੇਰੇ ਸੰਪ੍ਰਦਾ ਅਤੇ ਧਰਮਾਂ ਦੇ ਨਾਲ ਜੁੜੇ ਹੋਏ ਹਨ ਤਾਂ ਫਿਰ ਧਰਮ ਨਿਰਪੱਖ ਸਿਆਸਤ ਦੀ ਗਲ ਕਰਨ ਦਾ ਕੀ ਮਤਲਬ ਹੈ ਸਿਆਸੀ ਲਾਲਚ ਲਈ ਧਾਰਮਿਕ ਗ੍ਰੰਥਾਂ ਦੀ            ਬੇਅਦਬੀ ਧਾਰਮਿਕ ਭਾਵਨਾਵਾਂ ਭੜਕਾਉਣ ਵਰਗੀਆਂ ਚਾਲਾਂ ਵੀ ਲੋਕਤੰਤਰ ਲਈ ਖਤਰਾ ਹਨ| ਜੇਕਰ ਧਰਮ ਤੇ ਰਾਜਨੀਤੀ ਵੱਖ ਹਨ ਤਾਂ ਪੰਜਾਬ ਦੀਆਂ ਚੋਣਾਂ ਵਿੱਚ ਸਿਆਸੀ ਪਾਰਟੀਆਂ ਨੇ ਜੋ ਕੁਝ ਕੀਤਾ ਉਹ ਕੀ ਸੀ| ਕੀ ਇਹੀ ਧਰਮ ਨਿਰਪੱਖਤਾ ਹੈ ਕੀ ਇਹੀ ਸੱਚੀ ਸੁੱਚੀ ਰਾਜਨੀਤੀ ਹੈ| ਧਾਰਮਿਕ ਭਾਵਨਾ ਅਤੇ ਲਾਲਚ ਨਾਲ ਲਈਆਂ ਵੋਟਾਂ ਨਾਲ ਜਿੱਤਣ ਵਾਲੇ ਲੋਕ ਕਿਸ ਲੋਕਤੰਤਰ ਦੀ ਸੇਵਾ               ਕਰਨਗੇ| ਕੀ ਹੁਣ ਮਨ ਅਤੇ ਜਮੀਰ ਦੀ ਅਵਾਜ਼ ਤੇ ਵੋਟ ਪਾਉਣ ਕੁਝ ਚੰਦ ਵੋਟਰਾਂ ਤੱਕ ਹੀ ਸੀਮਤ ਰਹਿ                 ਜਾਵੇਗਾ| ਕੀ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਵਰਤ ਕੇ ਪ੍ਰਾਪਤ ਕੀਤੀ ਜਿੱਤ ਅਤੇ ਜਿੱਤ ਨਾਲ ਬਣਾਈਆਂ ਸਰਕਾਰਾਂ ਲੋਕਤੰਤਰ ਅਤੇ ਦੇਸ਼ ਵਾਸੀਆਂ ਦੀ ਇਮਾਨਦਾਰੀ ਨਾਲ ਸੇਵਾ ਕਰ ਸਕਣਗੀਆਂ ਇਹ ਕੁਝ ਸਵਾਲ ਹਨ ਜੋ ਬੁੱਧੀਜੀਵੀ ਵਰਗ ਨੂੰ ਸੋਚਣ ਲਈ ਮਜਬੂਰ ਕਰ ਰਹੇ ਹਨ ਕੀ ਹੁਣ ਮੌਕਾ ਪ੍ਰਸਤ ਰਾਜਨੀਤੀ ਦਾ ਅੰਤ ਹੋਵੇਗਾ ਜਾਂ ਫਿਰ ਇਹ ਹੋਰ ਪ੍ਰਫੁਲਤ ਹੋਣਗੇ| ਇਹਨਾਂ ਸਾਵਾਲਾਂ ਦਾ ਜਵਾਬ ਭਵਿੱਖ ਦੇ ਕੋਲ ਹੈ ਅਤੇ ਭਵਿੱਖ ਹੀ ਇਹਨਾਂ ਸਵਾਲਾਂ ਦੇ ਜਵਾਬ ਦੇਵੇਗਾ|

Leave a Reply

Your email address will not be published. Required fields are marked *