ਪੰਜਾਬ ਵਿਧਾਨ ਸਭਾ ਦੇ ‘ਸਰਦ ਰੁੱਤ ਸੈਸ਼ਨ’ ਵਿੱਚ ਪਹਿਲੇ ਦਿਨ ਦਿੱਤੀ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ

ਚੰਡੀਗੜ੍ਹ, 27 ਨਵੰਬਰ (ਸ.ਬ.) ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ, ਜੋ ਕਿ 29 ਨਵੰਬਰ ਤੱਕ ਚੱਲੇਗਾ| ਸੈਸ਼ਨ ਦੇ ਪਹਿਲੇ ਦਿਨ 17 ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ| ਸ਼ਰਧਾਂਜਲੀ ਦੇਣ ਤੋਂ ਬਾਅਦ ਸੈਸ਼ਨ ਨੂੰ ਕੱਲ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ| ਸੈਸ਼ਨ ਖਤਮ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਸ ਸੈਸ਼ਨ ਵਿੱਚ ਸਰਕਾਰੀ ਕੰਮਕਾਜ ਲਈ 2 ਦਿਨਾਂ ਦਾ ਸਮਾਂ ਕਾਫੀ ਹੈ, ਇਸ ਲਈ ਫਾਲਤੂ ਸਮਾਂ ਵਧਾਉਣ ਦੀ ਕੋਈ ਲੋੜ ਨਹੀਂ ਹੈ| ਉਨ੍ਹਾਂ ਕਿਹਾ ਕਿ ਸਾਡੇ ਸਾਰੇ ਜ਼ਰੂਰੀ ਕੰਮ 2 ਦਿਨਾਂ ਵਿੱਚ ਆਰਾਮ ਨਾਲ ਪੂਰੇ ਹੋ ਜਾਣਗੇ| ਸੁਖਪਾਲ ਖਹਿਰਾ ਵਲੋਂ ਅਦਾਲਤ ਤੇ ਦੋਸ਼ ਲਾਉਣ ਸਬੰਧੀ ਕੈਪਟਨ ਨੇ ਕਿਹਾ ਕਿ ਇਹ ਉਹ ਇਸ ਮਾਮਲੇ ਤੇ ਕੋਈ ਟਿੱਪਣੀ ਨਹੀਂ ਕਰ ਸਕਦੇ| ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਸਦਨ ਦੀ ਕਾਰਵਾਈ ਵਿੱਚ ਹਿੱਸਾ ਲੈਣ ਪੁੱਜੇ|

Leave a Reply

Your email address will not be published. Required fields are marked *