ਪੰਜਾਬ ਵਿੱਚ ਜੰਗਲ ਦਾ ਰਾਜ : ਦਲਜੀਤ ਸਿੰਘ ਚੀਮਾ

ਪੰਜਾਬ ਵਿੱਚ ਜੰਗਲ ਦਾ ਰਾਜ : ਦਲਜੀਤ ਸਿੰਘ ਚੀਮਾ
ਗੁਰਦੁਆਰਾ ਅੰਬ ਸਾਹਿਬ ਵਿਖੇ ਸਿੱਖ ਨਸਲਕੁਸ਼ੀ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਐਸ ਏ ਐਸ ਨਗਰ, 1 ਨਵੰਬਰ (ਸ.ਬ.) ਗੁਰਦੁਆਰਾ ਅੰਬ ਸਾਹਿਬ ਵਿਖੇ  ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀਆਂ  ਹਦਾਇਤਾਂ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ 1984 ਦੇ ਸਿੱਖ ਸ਼ਹੀਦਾਂ ਦੀ ਯਾਦ ਵਿਚ ਅਰਦਾਸ ਸਮਾਗਮ ਕਰਵਾਇਆ ਗਿਆ| ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਸਾਬਕਾ ਮੰਤਰੀ ਸ ਦਲਜੀਤ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ  ਨੇ ਸਿੱਖ ਦੰਗਾਂ ਪੀੜਤਾਂ ਦਾ ਕੋਈ ਮਸਲਾ ਤਾਂ ਹੱਲ ਕੀ ਕਰਨਾ ਸੀ ਉਲਟਾ ਕਾਂਗਰਸ ਪਾਰਟੀ ਵਲੋਂ ਲੁਧਿਆਣਾਂ ਵਿਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਬੁੱਤ ਲਗਾਉਣ ਦੀਆਂ ਗੱਲਾਂ ਕੀਤੀਆਂ ਜਾ ਰ ਹੀਆਂ ਹਨ| ਉਹਨਾਂ ਕਿਹਾ ਕਿ ਲੁਧਿਆਣਾ ਵਿਚ  22 ਹਜਾਰ ਦੰਗਾ ਪੀੜਤ ਸਿੱਖ ਰਹਿੰਦੇ ਹਨ  ਅਤੇ ਕਾਂਗਰਸ ਵਲੋਂ ਉਥੇ ਇੰਦਰਾ ਗਾਂਧੀ ਦਾ ਬੁੱਤ ਲਗਾਉਣ ਦੀਆਂ ਗੱਲਾਂ ਕਰਕੇ  ਸਿੱਖ ਦੰਗਾ ਪੀੜਤਾਂ ਦੇ ਜਖਮਾਂ ਉਪਰ ਨਮਕ ਛਿੜਕਿਆ ਜਾ ਰਿਹਾ ਹੈ|
ਉਹਨਾਂ ਕਿਹਾ ਕਿ ਪੰਜਾਬ ਵਿਚ ਇਸ ਸਮੇਂ ਜੰਗਲ ਦਾ ਰਾਜ ਹੈ, ਕਾਂਗਰਸੀ ਮੰਤਰੀ ਖੁਦ ਅਕਾਲੀ ਆਗੂਆਂ ਦੇ ਘਰਾਂ ਅੱਗੇ ਬੜਕਾਂ ਮਾਰਕੇ ਲੋਕਾਂ ਨੂੰ ਉਕਸਾਉਂਦੇ ਹਨ ਅਤੇ ਅਕਾਲੀਆਂ ਉਪਰ ਹਮਲੇ ਕਰਵਾ ਰਹੇ ਹਨ| ਉਹਨਾਂ ਕਿਹਾ ਕਿ ਕਾਂਗਰਸੀਆਂ ਦੇ ਹਮਲੇ ਸਹਿਣ ਨਹੀਂ ਕੀਤੇ ਜਾਣਗੇ| ਉਹਨਾਂ ਕਿਹਾ ਪੂਰੇ ਪੰਜਾਬ ਵਿਚ ਹੀ ਕਾਂਗਰਸੀ ਆਗੂਆਂ ਵਲੋਂ ਅਕਾਲੀਆਂ ਉਪਰ ਚੁਣ ਚੁਣ ਕੇ ਹਮਲੇ ਕੀਤੇ ਜਾ ਰਹੇ ਹਨ| ਉਹਨਾਂ ਕਿਹਾ ਕਿ ਪੰਜਾਬ ਵਿਚ ਦਸ ਸਾਲ ਬਾਦਲ ਸਰਕਾਰ ਦਾ ਰਾਜ ਰਿਹਾ ਹੈ, ਉਦੋਂ ਪੰਜਾਬ ਵਿਚ ਪੂਰੀ ਸ਼ਾਂਤੀ ਸੀ ਪਰ ਹੁਣ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਜੰਗਲ ਦਾ ਰਾਜ ਪੈਦਾ ਹੋ ਗਿਆ ਹੈ|  ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਨੂੰ  ਫਾਜਿਲਕਾ ਦੀ ਅਦਾਲਤ ਵੱਲੋਂ  ਡਰੱਗ ਮਾਮਲੇ ਵਿੱਚ ਸੰਮਣ ਜਾਰੀ ਕੀਤੇ ਗਏ ਹਨ ਅਤੇ ਹਰ ਗਲ ਉਪਰ ਹੀ ਅਕਾਲੀਆਂ ਤੋਂ ਅਸਤੀਫੇ ਮੰਗਣ ਵਾਲੀ ਆਮ ਆਦਮੀ ਪਾਰਟੀ ਵਲ ਅਸੀਂ ਵੇਖ ਰਹੇ ਹਾਂ ਕਿ ਉਹ ਹੁਣ ਸੁਖਪਾਲ ਖਹਿਰਾ ਤੋਂ ਅਸਤੀਫਾ ਕਦੋਂ ਮੰਗਦੀ ਹੈ|
ਉਹਨਾਂ ਕਿਹਾ ਕਿ ਦੇਸ਼ ਦੀ ਹਰ ਰਾਜ ਦੀ ਆਪਣੀ ਰਾਜਧਾਨੀ ਹੁੰਦੀ ਹੈ  ਪਰ ਪੰਜਾਬ ਨੂੰ ਅਜੇ ਤਕ ਰਾਜਧਾਨੀ ਹੀ ਨਹੀਂ ਮਿਲੀ| ਇਸ ਤੋਂ ਇਲਾਵਾ ਹਰ ਰਾਜ ਦੀ ਰਾਜਧਾਨੀ ਵਿਚ ਰਾਜ ਦੀ ਭਾਸ਼ਾ ਹੀ ਮੁੱਖ ਹੁੰਦੀ ਹੈ ਪਰ ਚੰਡੀਗੜ੍ਹ ਵਿਚ ਪੰਜਾਬੀ ਦੀ ਥਾਂ ਅੰਗਰੇਜੀ ਪ੍ਰਧਾਨ ਕੀਤੀ ਹੋਈ ਹੈ|
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਸ ਬਲਜੀਤ ਸਿੰਘ ਕੁੰਭੜਾ, ਅਕਾਲੀ ਦਲ ਜਿਲਾ ਸ਼ਹਿਰੀ ਇਕਾਈ ਦੇ ਪ੍ਰਧਾਨ ਸ ਪਰਮਜੀਤ ਸਿੰਘ ਕਾਹਲੋਂ, ਅਕਾਲੀ ਦਲ ਦੇ ਬੀ ਸੀ ਸੈਲ ਦੇ ਜਿਲਾ ਇਕਾਈ ਦੇ ਪ੍ਰਧਾਨ ਸ ਗੁਰਮੁੱਖ ਸਿੰਘ ਸੋਹਲ, ਚੰਡੀਗੜ੍ਹ ਦੇ ਡਿਪਟੀ ਮੇਅਰ ਸ ਹਰਦੀਪ ਸਿੰਘ, ਅਕਾਲੀ ਦਲ ਦੇ ਜਿਲਾ ਸ਼ਹਿਰੀ ਦੇ ਸੀ ਮੀਤ ਪ੍ਰਧਾਨ ਸ ਅਰਜਨ ਸਿੰਘ ਸ਼ੇਰਗਿਲ, ਜਗਦੀਸ਼ ਸਿੰਘ ਸੀਨੀਅਰ ਮੀਤ ਪ੍ਰਧਾਨ,  ਸ. ਕਰਮ ਸਿੰਘ ਬਬਰਾ ਸੀ ਮੀਤ ਪ੍ਰਧਾਨ, ਠੇਕੇਦਾਰ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ  ਸ ਮਨਜੀਤ ਸਿੰਘ ਮਾਨ, ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਸ ਹਰਮਨਪ੍ਰੀਤ ਸਿੰਘ ਪ੍ਰਿੰਸ,  ਕੌਂਸਲਰ ਸ. ਕਮਲਜੀਤ ਸਿੰਘ ਰੂਬੀ, ਕੌਂਸਲਰ ਸ. ਸਤਵੀਰ ਸਿੰਘ ਧਨੋਆ,  ਯੂਥ ਆਗੂ ਸ. ਅਮਨਦੀਪ ਸਿੰਘ ਆਬਿਆਨਾ,  ਸ. ਜਤਿੰਦਰ ਪਾਲ ਸਿੰਘ ਜੇ ਪੀ, ਸ.  ਨਰਿੰਦਰ ਸਿੰਘ ਲਾਂਬਾ, ਸ. ਜਸਵੀਰ ਸਿੰਘ ਜੱਸੀ ਸਰਕਲ ਪ੍ਰਧਾਨ ਸੋਹਾਣਾ, ਬੀਬੀ ਕਸ਼ਮੀਰ ਕੌਰ ਸਾਬਕਾ ਪ੍ਰਧਾਨ ਦੰਗਾ ਪੀੜ੍ਹਤ ਸੁਸਾਇਟੀ, ਮਨਪ੍ਰੀਤ ਚੰਡੀਗੜ੍ਹ, ਸ. ਮਹਿੰਦਰ ਸਿੰਘ ਕਾਨਪੁਰੀ, ਗੁਰਮੇਲ ਸਿੰਘ ਮੋਜੋਵਾਲ ਅਤੇ ਵੱਡੀ ਗਿਣਤੀ ਸੰਗਤਾਂ ਮੌਜੂਦ ਸਨ|

Leave a Reply

Your email address will not be published. Required fields are marked *