ਪੰਜਾਬ ਵਿੱਚ ਤੰਬਾਕੂਨੋਸ਼ੀ ਛੁਡਾਉਣ ਲਈ ਨਸ਼ਾ ਛੁਡਾਉ ਕੇਂਦਰਾਂ ਦਾ ਦਾਇਰਾ ਵਧਾਇਆ : ਵਿੰਨੀ ਮਹਾਜਨ

ਚੰਡੀਗੜ੍ਹ, 30 ਦਸੰਬਰ (ਸ.ਬ.) ਪੰਜਾਬ ਵਿੱਚ ਤੰਬਾਕੂ ਨੋਸ਼ੀ ਛੁਡਾਉਣ ਲਈ ਨਸ਼ਾ ਛੁਡਾਉ ਕੇਂਦਰਾਂ ਦਾ ਦਾਇਰਾ ਵਧਾ ਦਿੱਤਾ ਹੈ ਅਤੇ ਇਹਨਾਂ ਕੇਂਦਰਾਂ ਵਿੱਚ ਤੰਬਾਕੂ ਦਾ ਸੇਵਨ ਕਰਨ ਵਾਲੇ ਲੋਕਾਂ ਨੂੰ ਕਾਉਂਸਲਿੰਗ ਸੇਵਾਵਾਂ ਦੇਣ ਦਾ ਫੈਸਲਾ ਕੀਤਾ ਹੈ| ਪੰਜਾਬ ਦੀ ਵਧੀਕ ਮੁੱਖ ਸਕੱਤਰ (ਸਿਹਤ ਤੇ ਪਰਿਵਾਰ ਭਲਾਈ ਪੰਜਾਬ) ਸ਼੍ਰੀਮਤੀ ਵਿਨੀ ਮਹਾਜਨ ਨੇ ਦੱਸਿਆ ਕਿ ਇਸ ਫੈਸਲੇ ਦਾ ਉਦੇਸ਼ ਪੰਜਾਬ ਵਿੱਚ ਤੰਬਾਕੂ ਦੀ ਵਰਤੋਂ ਨੂੰ ਹੋਰ ਘਟਾਉਣਾ ਹੈ| ਤੰਬਾਕੂ ਦੀ ਵਰਤੋਂ ਘੱਟਣ ਨਾਲ ਨਾਨ ਕਮਿਊਨੀਕੇਬਲ ਬਿਮਾਰੀਆਂ ਜਿਵੇਂ ਕੈਂਸਰ, ਕਾਰਡਿਓਵੈਸਕੁਲਰ ਰੋਗ ਅਤੇ ਟੀਬੀ ਆਦਿ ਰੋਗ ਵੀ ਘੱਟ ਜਾਣਗੇ|
ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਤੰਬਾਕੂ ਦੀ ਸਮੱਸਿਆ ਨਾਲ ਨਜਿੱਠਣ ਲਈ ਗੰਭੀਰ ਯਤਨ ਕਰ ਰਹੀ ਹੈ| ਨੌਜਵਾਨਾਂ ਅਤੇ ਬੱਚਿਆਂ ਨੂੰ ਤੰਬਾਕੂ/ਨਿਕੋਟੀਨ ਤੋਂ ਬਚਾਉਣ ਲਈ ਸਰਕਾਰ ਵੱਲੋਂ ਤੰਬਾਕੂ ਕੰਟਰੋਲ ਐਕਟ 2003 ਅਧੀਨ ਸਿਗਰੇਟ/ਨਿਕੋਟੀਨ ਤੇ ਪਾਬੰਦੀ, ਫੂਡ ਸੇਫਟੀ ਐਕਟ ਅਧੀਨ ਖਾਣ ਵਾਲੇ ਸੁਗੰਧਤ ਤੰਬਾਕੂ ਤੇ ਪਾਬੰਦੀ ਅਤੇ ਡਰੱਗਸ ਐਂਡ ਕੌਸਮੈਟਿਕ ਐਕਟ ਅਧੀਨ ਈ-ਸਿਗਰੇਟ ਤੇ ਪਾਬੰਦੀ ਆਦਿ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕੀਤਾ ਗਿਆ ਹੈ|
ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਡਾ. ਐਚ.ਐਸ. ਬਾਲੀ ਨੇ ਦੱਸਿਆ ਕਿ ਜੋ ਲੋਕ ਤੰਬਾਕੂ ਦੀ ਲੱਤ/ਆਦਤ ਛੱਡਣਾ ਚਾਹੁੰਦੇ ਹਨ, ਉਹ ਵੀ ਪੰਜਾਬ ਸਰਕਾਰ ਵੱਲੋਂ ਪਹਿਲਾਂ ਤੋਂ ਹੀ ਚੱਲ ਰਹੇ 31 ਨਸ਼ਾ ਛੁਡਾਉ ਕੇਂਦਰਾਂ ਦਾ ਲਾਭ ਲੈ ਸਕਦੇ ਹਨ|

Leave a Reply

Your email address will not be published. Required fields are marked *