ਪੰਜਾਬ ਵਿੱਚ ਪੈਟਰੋਲ ਜਲਦ ਲਾਵੇਗਾ ਸੈਂਕੜਾ, ਕੀਮਤਾਂ ਵਿੱਚ 7 ਰੁਪਏ ਤੋਂ ਵੱਧ ਦਾ ਉਛਾਲ

ਚੰਡੀਗੜ੍ਹ, 23 ਫਰਵਰੀ (ਸ.ਬ.) ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦਿਨੋਂ-ਦਿਨ ਨਵੇਂ ਰਿਕਾਰਡ ਤੇ ਪਹੁੰਚਣ ਕਾਰਨ ਲੋਕਾਂ ਨੂੰ ਸਫ਼ਰ ਕਰਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਮਹਿੰਗਾਈ ਦੀ ਤਕੜੀ ਮਾਰ ਝੱਲਣੀ ਪੈ ਰਹੀ ਹੈ। ਪਿਛਲੇ ਦੋ ਦਿਨਾਂ ਦੌਰਾਨ ਕੀਮਤਾਂ ਨਾ ਬਦਲਣ ਪਿੱਛੋਂ ਅੱਜ ਪੈਟਰੋਲ ਦੀ ਕੀਮਤ 38 ਪੈਸੇ ਤੱਕ ਅਤੇ ਡੀਜ਼ਲ ਦੀ ਕੀਮਤ 35 ਪੈਸੇ ਤੱਕ ਵਧਾ ਦਿੱਤੀ ਗਈ ਹੈ।

ਇਸ ਸਾਲ 24 ਦਿਨਾਂ ਵਿੱਚ ਪੈਟਰੋਲ 7.12 ਰੁਪਏ ਅਤੇ ਡੀਜ਼ਲ 7.45 ਰੁਪਏ ਵੱਧ ਚੁੱਕਾ ਹੈ। ਇਸੇ ਮਹੀਨੇ 13 ਵਾਰ ਵਿੱਚ ਪੈਟਰੋਲ 3.63 ਰੁਪਏ, ਡੀਜ਼ਲ 3.84 ਰੁਪਏ ਮਹਿੰਗਾ ਹੋਇਆ ਹੈ। ਇਸਦਾ ਨਤੀਜਾ ਇਹ ਹੋਇਆ ਹੈ ਕਿ ਸਾਰੇ ਵੱਡੇ ਸ਼ਹਿਰਾਂ ਵਿੱਚ ਪੈਟਰੋਲ 90 ਰੁਪਏ ਪ੍ਰਤੀ ਲਿਟਰ ਤੋਂ ਉੱਪਰ ਹੈ। ਦਿੱਲੀ ਵਿੱਚ ਇਸ ਦੀ ਕੀਮਤ 90.93 ਰੁਪਏ, ਡੀਜ਼ਲ ਦੀ 81.32 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਚੰਡੀਗੜ੍ਹ ਸ਼ਹਿਰ ਵਿੱਚ ਪੈਟਰੋਲ ਦੀ ਕੀਮਤ 87 ਰੁਪਏ 50 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ 81 ਰੁਪਏ 2 ਪੈਸੇ ਪ੍ਰਤੀ ਲਿਟਰ ਹੈ।

ਐਸ ਏ ਐਸ ਨਗਰ ਵਿੱਚ ਪੈਟਰੋਲ ਦੀ ਕੀਮਤ 92 ਰੁਪਏ 81 ਪੈਸੇ ਅਤੇ ਡੀਜ਼ਲ ਦੀ 83 ਰੁਪਏ 88 ਪੈਸੇ ਪ੍ਰਤੀ ਲਿਟਰ ਹੈ। ਜਲੰਧਰ ਸ਼ਹਿਰ ਵਿੱਚ ਪੈਟਰੋਲ ਦੀ ਕੀਮਤ 91 ਰੁਪਏ 90 ਪੈਸੇ ਅਤੇ ਡੀਜ਼ਲ ਦੀ 83 ਰੁਪਏ 05 ਪੈਸੇ ਪ੍ਰਤੀ ਲਿਟਰ ਉੱਤੇ ਪਹੁੰਚ ਗਈ ਹੈ। ਪਟਿਆਲਾ ਸ਼ਹਿਰ ਵਿੱਚ ਪੈਟਰੋਲ ਦੀ ਕੀਮਤ 92 ਰੁਪਏ 34 ਪੈਸੇ ਅਤੇ ਡੀਜ਼ਲ ਦੀ 83 ਰੁਪਏ 44 ਪੈਸੇ ਪ੍ਰਤੀ ਲਿਟਰ ਉੱਤੇ ਪਹੁੰਚ ਗਈ ਹੈ। ਲੁਧਿਆਣਾ ਸ਼ਹਿਰ ਵਿੱਚ ਪੈਟਰੋਲ ਦੀ ਕੀਮਤ 92 ਰੁਪਏ 46 ਪੈਸੇ ਤੇ ਡੀਜ਼ਲ ਦੀ 83 ਰੁਪਏ 55 ਪੈਸੇ ਪ੍ਰਤੀ ਲਿਟਰ ਉੱਤੇ ਪਹੁੰਚ ਗਈ ਹੈ। ਅੰਮ੍ਰਿਤਸਰ ਸ਼ਹਿਰ ਵਿੱਚ ਪੈਟਰੋਲ ਦੀ ਕੀਮਤ 92 ਰੁਪਏ 52 ਪੈਸੇ ਅਤੇ ਡੀਜ਼ਲ ਦੀ 83 ਰੁਪਏ 62 ਪੈਸੇ ਹੋ ਗਈ ਹੈ।

ਰਾਜਸਥਾਨ, ਮੇਘਾਲਿਆ, ਪੱਛਮੀ ਬੰਗਾਲ ਅਤੇ ਅਸਾਮ ਨੇ ਪੈਟਰੋਲ-ਡੀਜ਼ਲ ਉੱਤੇ ਟੈਕਸ ਘਟਾ ਕੇ ਆਪਣੇ ਨਾਗਰਿਕਾਂ ਨੂੰ ਰਾਹਤ ਦਿੱਤੀ ਹੈ। ਸਭ ਤੋਂ ਵੱਡੀ ਰਾਹਤ ਮੇਘਾਲਿਆ ਨੇ ਦਿੱਤੀ ਹੈ, ਜਿਸ ਨੇ ਡੀਜ਼ਲ ਵਿੱਚ 7.10 ਰੁਪਏ, ਪੈਟਰੋਲ ਵਿੱਚ 7.40 ਰੁਪਏ ਦੀ ਕਟੌਤੀ ਕੀਤੀ ਹੈ। ਅਸਾਮ ਨੇ 5 ਰੁਪਏ ਕਟੌਤੀ ਕੀਤੀ ਹੈ। ਪੱਛਮੀ ਬੰਗਾਲ ਨੇ 1 ਰੁਪਏ ਦੀ ਕਟੌਤੀ ਕੀਤੀ ਹੈ। ਰਾਜਸਥਾਨ ਨੇ ਜਨਵਰੀ ਵਿੱਚ 2 ਫ਼ੀਸਦੀ ਵੈਟ ਘਟਾ ਦਿੱਤਾ ਸੀ। ਹਾਲਾਂਕਿ ਸ੍ਰੀਗੰਗਾਨਗਰ ਵਿੱਚ ਪੈਟਰੋਲ ਦੀ ਕੀਮਤ 101.59 ਰੁਪਏ ਅਤੇ ਡੀਜ਼ਲ ਦੀ 93.61 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

Leave a Reply

Your email address will not be published. Required fields are marked *