ਪੰਜਾਬ ਵਿੱਚ ਪੈਟਰੋਲ-ਡੀਜਲ ਤੋਂ ਟੈਕਸ ਘਟਾਏ ਜਾਣ : ਮਾਨਸੀ ਚੌਧਰੀ

ਐਸ ਏ ਐਸ ਨਗਰ, 25 ਜੁਨ (ਸ.ਬ.) ਮਹਿਲਾ ਮੋਰਚਾ ਦੀ ਜਿਲ੍ਹਾ ਪ੍ਰਧਾਨ ਮਾਨਸੀ ਚੌਧਰੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਪੈਟਰੋਲ ਅਤੇ ਡੀਜਲ ਤੋਂ ਟੈਕਸ ਘਟਾਇਆ ਜਾਵੇ|
ਅੱਜ ਇੱਥੇ ਇੱਕ ਬਿਆਨ ਵਿੱਚ ਮਾਨਸੀ ਚੌਧਰੀ ਨੇ ਕਿਹਾ ਕਿ ਪੰਜਾਬ ਵਿੱਚ ਪੈਟਰੋਲ ਡੀਜਲ ਉਪਰ ਟੈਕਸ ਬਹੁਤ ਹੀ ਜਿਆਦਾ ਹੈ| ਭਾਰਤ ਦੇ ਜਿਹੜੇ ਸੂਬਿਆਂ ਵਿੱਚ ਭਾਜਪਾ ਸਰਕਾਰਾਂ ਹਨ, ਉਥੇ ਭਾਜਪਾ ਸਰਕਾਰਾਂ ਵਲੋਂ ਪੈਟਰੋਲ ਅਤੇ ਡੀਜਲ ਤੋਂ ਟੈਕਸ ਕਾਫੀ ਘੱਟ ਕਰ ਦਿਤੇ ਗਏ ਹਨ| ਇਸ ਲਈ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਪੰਜਾਬ ਵਿਚ ਪੈਟਰੋਲ ਅਤੇ ਡੀਜਲ ਤੋਂ ਟੈਕਸ ਘਟਾ ਕੇ ਲੋਕਾਂ ਨੂੰ ਰਾਹਤ ਦੇਵੇ|

Leave a Reply

Your email address will not be published. Required fields are marked *