ਪੰਜਾਬ ਵਿੱਚ ਸਭਿਆਚਾਰਕ ਪਾਰਲੀਮੈਂਟ ਬਨਾਉਣ ਦੇ ਫੈਸਲੇ ਦਾ ਵੱਖ-ਵੱਖ ਕਲਾਕਾਰਾਂ ਵੱਲੋਂ ਸਵਾਗਤ

ਐਸ ਏ ਐਸ ਨਗਰ, 15 ਜੁਲਾਈ (ਸ.ਬ.) ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਦੀ ਸਭਿਆਚਾਰਕ ਪਾਰਲੀਮੈਂਟ ਬਨਾਉਣ ਦੇ ਫੈਸਲੇ ਦਾ ਵੱਖ-ਵੱਖ ਕਲਾਕਾਰਾਂ ਨੇ ਸਵਾਗਤ ਕੀਤਾ ਹੈ|
ਅੱਜ ਇਕ ਬਿਆਨ ਵਿੱਚ ਵਿਸ਼ਵ ਪੰਜਾਬੀ ਵਿਰਾਸਤ ਕੇਂਦਰ ਦੀ ਨਿਰਦੇਸ਼ਿਕਾ ਮੈਡਮ ਸੁਖੀ ਬਰਾੜ ਨੇ ਕਿਹਾ ਕਿ  ਇਸ ਫੈਸਲੇ ਨਾਲ ਪੰਜਾਬੀ ਕਲਾਕਾਰਾਂ ਨੂੰ ਮਾਣ ਸਨਮਾਨ ਮਿਲੇਗਾ| ਇਸ ਤਰ੍ਹਾਂ ਡਾ. ਅਗਨੀਜ ਕੌਰ, ਡਾ. ਨਿਰਮਲ ਸਿੰਘ ਢਿੱਲੋਂ, ਗਿਲ ਹਰਦੀਪ, ਸੁਖਵਿੰਦਰ ਸੁੱਖੀ, ਕੇ ਸਾਰਥੀ, ਮੱਖਣ ਬਰਾੜ, ਸਚਿਨ ਆਹੂਜਾ, ਗੁਰਲੇਜ ਅਖਤਰ , ਰਵਿੰਦਰ ਗਰੇਵਾਲ, ਸਰਬਜੀਤ ਚੀਮਾ, ਗੀਤਾ ਜੈਲਦਾਰ, ਲਖਵਿੰਦਰ ਵਡਾਲੀ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ ਹੈ|

Leave a Reply

Your email address will not be published. Required fields are marked *