ਪੰਜਾਬ ਸਕੂਲ ਸਿਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀ ਚੋਣ 14 ਸਤੰਬਰ ਨੂੰ

ਐਸ ਏ ਐਸ ਨਗਰ, 23 ਅਗਸਤ (ਸ.ਬ.) ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀਆਂ ਚੋਣਾਂ 14 ਸਤੰਬਰ ਨੂੰੇ ਐਲਾਨਣ ਦੇ ਨਾਲ ਹੀ ਵੱਖ ਵੱਖ ਗਰੁੱਪਾਂ ਨੇ ਸਰਗਰਮੀਆਂ ਤੇਜ ਕਰ ਦਿੰਤੀਆਂ ਹਨ| ਅੱਜ ਰਾਣੁੰ ਗਰੁਪ ਅਤੇ ਰਾਣੁੰ ਟਰਸਟ ਦੀ ਵਿਸ਼ੇਸ ਮੀਟਿੰਗ ਜਰਨੈਲ ਸਿੰਘ ਚੁੰਨੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਮੌਜੂਦਾ ਪ੍ਰਧਾਨ ਸੁਖਚੈਨ ਸਿੰਘ ਸੈਣੀ, ਬਲਵੰਤ ਸਿੰਘ, ਸਿਕੰਦਰ ਸਿੰਘ, ਪਰਵਿੰਦਰ ਸਿੰਘ ਪਾਲੀ, ਸਤਬੀਰ ਸਿੰਘ ਬਸਾਤੀ, ਸਾਬਕਾ ਆਗੂ ਭਗਵੰਤ ਸਿੰਘ ਬੇਦੀ, ਕੁਲਦੀਪ ਸਿੰਘ ਸੈਦਪੁਰ, ਜਰਨੈਲ ਸਿੰਘ ਦੁਗਾਂ, ਟਰੱਸਟ ਦੀ ਪ੍ਰਧਾਨ ਅਮਰਜੀਤ ਕੌਰ ਅਤੇ ਹਰਬੰਸ ਸਿੰਘ ਬਾਗੜੀ ਸਾਮਲ ਹੋਏ|
ਮੀਟਿੰਗ ਵਿੱਚ ਬੀਤੇ ਸਾਲ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵੱਲੋਂ ਕੀਤੀ ਮੁਲਾਜਮ ਮਾਰੂ ਫੈਸਲਿਆਂ ਦੀ ਸਖਤ ਨਿਖੇਧੀ ਕੀਤੀ ਗਈ ਅਤੇ ਕਿਹਾ ਕਿ ਇਸ ਮੈਨੇਜਮੈਂਟ ਵੱਲੋਂ ਕੀਤੇ ਅਤਿਆਚਾਰਾਂ ਦਾ ਵਿਰੋਧ ਕਰਨ ਲਈ ਸਾਨੂੰ ਸਾਰੇ ਗਰੁੱਪਾਂ ਦੇ ਏਕਾ ਕਰਕੇ ਚੋਣ ਪਿੜ ਵਿੱਚ ਉਤਰਨਾ ਚਾਹੀਦਾ ਹੈ ਅਤੇ ਯੂਨੀਅਨ ਦੇ ਗੁਆਚੇ ਵਕਾਰ ਨੂੰ ਬਹਾਲ ਕਰਨ, ਕੀਤੀ ਗਈ ਵਿਕਟੇਮਾਈਜ਼ਨ ਨੂੰ ਦੂਰ ਕਰਨ, ਖਤਮ ਕੀਤੀਆਂ ਗਈਆਂ ਅਸਾਮੀਆਂ ਅਤੇ ਪ੍ਰਾਈਵੇਟ ਕੰਪਨੀ ਤੋਂ ਦੁਬਾਰਾ ਰੀਸਟਰਕਚਿੰਗ ਬੰਦ ਕਰਨ , ਯੂਨੀਅਨ ਦਾ ਵਕਾਰਜ ਮੁੜ ਬਹਾਲ ਕਰਵਾਉਣ, ਸਰਕਾਰ ਵੱਲੋਂ ਸਿੱਖਿਆ ਬੋਰਡ ਦੀ ਆਰਥਿਕ ਤਬਾਹੀ ਨੂੰ ਰੋਕਣ ਹਿੱਤ, ਸਰਬ ਸਾਂਝਾ ਗਰੁੱਪ, ਅਤੇ ਰਾਣੁੰ ਗਰੁੱਪ ਨੇ ਮਿਲਕੇ ਰਾਣੁੰ ਸਰਬ ਸਾਂਝਾ ਗਰੁੱਪ ਦਾ ਗਠਨ ਕੀਤਾ ਗਿਆ|
ਬਾਅਦ ਵਿੱਚ ਸਰਬ ਸਾਂਝਾ ਗਰੁੱਪ ਦੇ ਆਗੂ ਬਲਜਿੰਦਰ ਸਿੰਘ ਬਰਾੜ, ਪਰਮਜੀਤ ਸਿੰਘ ਪੰਮਾ, ਸੁਨੀਲ ਅਰੋੜਾ, ਗੁਰਇਕਬਾਲ ਸਿੰਘ ਸੋਢੀ, ਪਰਭਦੀਪ ਸਿੰਘ ਬੋਪਾਰਾਏ, ਜਸਵਿੰਦਰ ਸੈÎਣੀ, ਅਮਰੀਕ ਸਿੰਘ ਭੜੀ, ਜਸਬੀਰ ਸਿੰਘ ਚੋਟੀਆਂ, ਸਾਬਕਾ ਆਗੂ ਗੁਰਦੀਪ ਸਿੰਘ ਢਿਲੋਂ, ਗੁਰਦੇਵ ਸਿੰਘ ਅਤੇ ਰਣਜੀਤ ਸਿੰਘ ਮਾਨ ਨਾਲ ਮੀਟਿੰਗ ਕੀਤੀ ਜਿਨ੍ਹਾਂ ਰਾਣੁੰ ਗਰੁੱਪ ਦੇ ਫੈਸਲੇ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਅੱਜ ਸਮਾਂ ਮੰਗ ਕਰਦਾ ਹੈ ਕਿ ਜੱਥੇਬੰਦੀ ਦੀ ਹੋਂਦ ਬਚਾਈ ਜਾਵੇ, ਪੰਜਾਬ ਸਰਕਾਰ ਅਤੇ ਮੈਨੇਜਮੈਂਟ ਦੇ ਹਮਲਿਆਂ ਦਾ ਮਿਲ ਕੇ ਟਾਕਰਾ ਕੀਤਾ ਜਾਵੇ|

Leave a Reply

Your email address will not be published. Required fields are marked *