ਪੰਜਾਬ ਸਕੂਲ ਸਿਖਿਆ ਬੋਰਡ ਕਰਮਚਾਰੀ ਯੂਨੀਅਨ ਦੀ ਚੋਣ 27 ਜੁਲਾਈ ਨੂੰ

ਐਸ ਏ ਐਸ ਨਗਰ, 14 ਜੂਨ (ਸ.ਬ.) ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਯੂਨੀਅਨ ਦੀ ਇੱਕ ਮੀਟਿੰਗ ਅੱਜ ਸਵੇਰੇ 11 ਵਜੇ ਹੋਈ, ਜਿਸ ਵਿੱਚ ਵੱਖ ਵੱਖ ਮੁਦਿਆਂ ਉੱਪਰ ਚਰਚਾ ਕੀਤੀ ਗਈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਯੂਨੀਅਨ ਦੇ ਵਿਰੋਧੀ ਗਰੁਪਾਂ ਦੇ ਵੱਖ ਵੱਖ ਆਗੂ ਵਿਸ਼ੇਸ ਤੌਰ ਤੇ ਹਾਜਰ ਹੋਏ| ਇਸ ਮੌਕੇ ਫੈਸਲਾ ਕੀਤਾ ਗਿਆ ਕਿ ਯੂਨੀਅਨ ਦੀ ਚੋਣ 27 ਜੁਲਾਈ ਨੂੰ ਕਰਵਾਈ ਜਾਵੇਗੀ| ਇਸ ਤਰ੍ਹਾਂ ਅੱਜ ਇਸ ਯੂਨੀਅਨ ਨੂੰ ਭੰਗ ਕਰ ਦਿੱਤਾ ਗਿਆ ਤਾਂ ਕਿ ਨਵੇਂ ਸਿਰੇ ਤੋਂ ਚੋਣ ਕਰਵਾਈ ਜਾ ਸਕੇ|
ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਸੁਖਚੈਨ ਸਿੰਘ ਸੈਣੀ ਨੇ ਕਿਹਾ ਕਿ 17 ਜੁਲਾਈ 2018 ਵਿੱਚ ਯੂਨੀਅਨ ਦੀ ਅਦਾਲਤ ਵਿੱਚ ਪੇਸ਼ੀ ਹੈ, ਇਸ ਸਬੰਧੀ ਮਾਣਯੋਗ ਅਦਾਲਤ ਜੋ ਵੀ ਹੁਕਮ ਦੇਵੇਗੀ, ਉਸ ਸਬੰਧੀ ਯੂਨੀਅਨ ਅਤੇ ਹੋਰ ਮੁਲਾਜਮ ਆਗੂਆਂ ਦੀ ਮੀਟਿੰਗ 18 ਜੁਲਾਈ ਨੂੰ ਕੀਤੀ ਜਾਵੇਗੀ|
ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਸਾਬਕਾ ਜਨਰਲ ਸਕੱਤਰ ਸੁਨੀਲ ਮਾਰਕੰਡਾ ਨੇ ਕਿਹਾ ਕਿ ਯੂਨੀਅਨ ਦੀ ਪਿਛਲੀ ਚੋਣ ਦਸੰਬਰ 2016 ਵਿੱਚ ਹੋਈ ਸੀ ਅਤੇ ਮੁੜ ਇਹ ਚੋਣ ਅਕਤੂਬਰ 2017 ਵਿੱਚ ਹੋਣੀ ਸੀ ਪਰ ਉਸ ਸਮੇਂ ਦੇ ਬੋਰਡ ਚੇਅਰਮੈਨ ਨਾਲ ਸਹੀ ਤਾਲਮੇਲ ਨਾ ਹੋਣ ਕਾਰਨ ਯੂਨੀਅਨ ਦੀ ਚੋਣ ਲਮਕਦੀ ਰਹੀ| ਹੁਣ ਯੂਨੀਅਨ ਦੀ ਚੋਣ 27 ਜੁਲਾਈ ਨੂੰ ਕਰਾਉਣ ਉਪਰ ਸਹਿਮਤੀ ਬਣਨ ਨਾਲ ਇਹ ਯੂਨੀਅਨ ਭੰਗ ਹੋ ਗਈ ਹੈ ਅਤੇ ਚੋਣ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ|
ਇਸ ਮੌਕੇ ਸੰਬੋਧਨ ਕਰਦਿਆਂ ਸ੍ਰ ਅਮਰਜੀਤ ਸਿੰਘ ਸੀਨੀਅਰ ਸਹਾਇਕ ਕੰਡਕਟ ਬਰਾਂਚ ਨੇ ਕਿਹਾ ਕਿ ਅੱਜ ਦੀ ਚੰਗੇ ਮਾਹੌਲ ਵਿੱਚ ਹੋਈ ਇਸ ਮੀਟਿੰਗ ਨਾਲ ਆਪਸੀ ਤਨਾਓ ਖਤਮ ਹੋਇਆ ਹੈ, ਜਿਸ ਨਾਲ ਯੂਨੀਅਨ ਹੋਰ ਵੀ ਮਜਬੂਤ ਹੋਵੇਗੀ| ਇਸ ਮੌਕੇ ਮੁਲਾਜਮ ਆਗੂ ਪਰਵਿੰਦਰ ਸਿੰਘ ਖੰਗੂੜਾ, ਰਾਜ ਕੁਮਾਰ, ਗੁਰਮੀਤ ਸਿੰਘ, ਪਰਮਜੀਤ ਸਿੰਘ, ਪਰਮਜੀਤ ਸਿੰਘ ਰੰਧਾਵਾ, ਸਤਨਾਮ ਸਿੰਘ, ਗੁਰਚਰਨ ਸਿੰਘ ਅਤੇ ਹੋਰ ਮੁਲਾਜਮ ਆਗੂ ਮੌਜੂਦ ਸਨ|

Leave a Reply

Your email address will not be published. Required fields are marked *