ਪੰਜਾਬ ਸਕੂਲ ਸਿਖਿਆ ਬੋਰਡ ਦੇ ਬਾਹਰ ਖੜ੍ਹੀ ਆਲਟੋ ਕਾਰ ਚੋਰੀ

ਐਸ ਏ ਐਸ ਨਗਰ, 24 ਜਨਵਰੀ (ਸ.ਬ.) ਸਥਾਨਕ ਫੇਜ਼ 8 ਵਿੱਚ ਪੰਜਾਬ ਸਕੂਲ ਸਿਖਿਆ ਬੋਰਡ ਦੇ ਬਾਹਰ ਖੜ੍ਹੀ ਇੱਕ ਆਲਟੋ ਕਾਰ ਚੋਰੀ ਹੋ ਗਈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਕਟਰ 68 ਦੇ ਵਸਨੀਕ ਸ੍ਰੀ ਹਰਮੇਸ਼ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਆਪਣੀ ਆਲਟੋ ਕਾਰ ਨੰਬਰ ਪੀ ਬੀ 30 ਡਬਲਯੂ 0524 ਪੰਜਾਬ ਸਕੂਲ ਸਿਖਿਆ ਬੋਰਡ ਐਚ ਡੀ ਐਫ ਸੀ ਏ ਟੀ ਐਮ ਨੇੜੇ ਦੁਪਹਿਰ ਦੋ ਵਜੇ ਖੜੀ ਕੀਤੀ ਸੀ ਅਤੇ ਜਦੋਂ ਉਹਨਾਂ ਨੇ ਸ਼ਾਮ ਪੰਜ ਵਜੇ ਦਫਤਰ ਤੋਂ ਆ ਕੇ ਵੇਖਿਆ ਤਾਂ ਕਾਰ ਉਥੋਂ ਗਾਇਬ ਸੀ| ਉਹਨਾਂ ਵਲੋਂ ਇਸ ਸੰਬੰਧੀ ਥਾਣਾ ਫੇਜ਼ 8 ਦੇ ਐਸ ਐਚ ਓ ਨੂੰ ਸ਼ਿਕਾਇਤ ਦਿੱਤੀ ਗਈ ਹੈ|

Leave a Reply

Your email address will not be published. Required fields are marked *