ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਡਿਪਟੀ ਡਾਇਰੈਕਟਰ ਸ੍ਰੀ ਅਸ਼ੋਕ ਨਿਰਦੋਸ਼ ਦਾ ਅਕਾਲ ਚਲਾਣਾ

ਐਸ਼ਏ 5 ਜਨਵਰੀ (ਸ਼ਬ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਡਿਪਟੀ ਡਾਇਰੈਕਟਰ (ਪਬਲੀਕੇਸ਼ਨ) ਸ੍ਰੀ ਅਸ਼ੋਕ ਨਿਰਦੋਸ਼ ਅੱਜ ਅਕਾਲ ਚਲਾਣਾ ਕਰ ਗਏ। ਸ੍ਰੀ ਨਿਰਦੋਸ਼ 84 ਵਰਿ੍ਹਆਂ ਦੇ ਸਨ ਅਤੇ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਸਨ। ਉਹਨਾਂ ਨੂੰ ਹਸਪਤਾਲ ਦਾਖਿਲ ਕਰਾਇਆ ਗਿਆ ਸੀ ਜਿੱਥੇ ਅੱਜ ਸਵੇਰੇ 8 ਵਜੇ ਦੇ ਕਰੀਬ ਉਹਨਾਂ ਆਖਰੀ ਸਾਹ ਲਏ।
ਉਹ ਪ੍ਰੱਸਿਧ ਸੁੰਤਤਰਤਾ ਸੈਲਾਨੀ ਰਹੇ ਹਨ ਅਤੇ ਉਨ੍ਹਾਂ ਨੇ 16 ਸਾਲ ਦੀ ਉਮਰ ਵਿੱਚ ਗੋਆ ਦੀ ਆਜਾਦੀ ਲਹਿਰ ਵਿੱਚ ਹਿੱਸਾ ਲਿਆ ਸੀ। ਉਹ ਸੋਸ਼ਲਿਸਟ ਪਾਰਟੀ ਆਫ ਇੰਡੀਆਂ ਦੇ ਕੌਮੀ ਕਾਰਜਕਾਰਨੀ ਮੈਂਬਰ ਸਨ ਅਤੇ ਵੱਖ-ਵੱਖ ਅਖਬਾਰਾਂ ਰਾਹੀਂ ਪੱਤਰਕਾਰਤਾ ਨਾਲ ਵੀ ਜੁੜੇ ਸਨ। ਉਹਨਾਂ ਦੀ ਮੌਤ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ, ਸੋਸ਼ਲਿਸਟ ਪਾਰਟੀ ਅਤੇ ਸੁੰਤਤਰਤਾ ਸੈਲਾਨੀਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ þ।
ਉਹ ਆਪਣੇ ਪਿੱਛੇ ਆਪਣੀ ਧਰਮ ਪਤਨੀ, 1 ਬੇਟਾ ਅਤੇ 2 ਬੇਟੀਆਂ ਦੇ ਪਰਿਵਾਰ ਛੱਡ ਗਏ ਹਨ।

Leave a Reply

Your email address will not be published. Required fields are marked *