ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵੱਖ-ਵੱਖ ਸੇਵਾਵਾਂ ਦੀਆਂ ਫੀਸਾਂ ਵਧਾਈਆਂ

ਐਸ ਏ ਐਸ ਨਗਰ, 6 ਅਪ੍ਰੈਲ (ਭਗਵੰਤ ਸਿੰਘ ਬੇਦੀ) ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਿੱਤੀਆਂ ਜਾ ਰਹੀਆਂ ਕਈ ਸੇਵਾਵਾਂ ਦੀਆਂ ਫੀਸਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ|
ਬੋਰਡ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਪੰਜਾਬ ਸਕੂਲ ਸਿਖਿਆ ਬੋਰਡ ਵਿੱਚੋਂ ਡੁਪਲੀਕੇਟ ਸਰਟੀਫਿਕੇਟ, ਵੈਰੀਫਿਕੇਸਨ,ਮਾਈਗ੍ਰੇਸਨ, ਟਰਾਂਸਕ੍ਰਿਪਟ, ਸਰਟੀਫਿਕੇਟ ਦੇ ਵੇਰਵਿਆਂ ਸਮੇਤ ਵੱਖ ਵੱਖ ਸੇਵਾਵਾਂ ਦੀਆਂ ਫੀਸਾਂ ਵਿੱਚ ਵਾਧਾ ਕਰ ਦਿੱਤਾ ਹੈ| ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ ਨੋਟੀਫਿਕੇਸ਼ਨ ਤਹਿਤ ਹੁਣ ਡੁਪਲੀਕੇਟ ਸਰਟੀਫਿਕੇਟ ਦੀ ਫੀਸ 600 ਦੀ ਥਾਂ 800 ਰੁਪਏ ਪ੍ਰਤੀ ਸਰਟੀਫਿਕੇਟ, ਸਰਟੀਫਿਕੇਟ ਵੈਰੀਫਿਕੇਸਨ ਦੀ ਫੀਸ 600 ਦੀ ਥਾਂ 800 ਰੁਪਏ, ਮਾਈਗ੍ਰੇਸ਼ਨ ਦੀ ਫੀਸ 400 ਤੋਂ ਵਧਾ ਕੇ 500 ਰੁਪਏ, ਸਰਟੀਫਿਕੇਟ ਦੀ ਟਰਾਂਸਕ੍ਰਿਪਟ ਫੀਸ 600 ਤੋਂ 800, ਸਰਟੀਫਿਕੇਟ ਵਿੱਚ ਵੇਰਵਿਆਂ ਦੀ ਸੋਧ 1000 ਰੁਪਏ ਤੋਂ ਵਧਾ ਕੇ 1200 ਰੁਪਏ ਪ੍ਰਤੀ ਸੋਧ ਕੀਤੀ ਗਈ ਹੈ|
ਇਸੇ ਤਰ੍ਹਾਂ ਬਾਰਵੀਂ ਦੀ ਫੀਸ 100 ਰੁਪਏ, ਨੌਵੀਂ ਫੇਲ ਤੋਂ 150, ਮੈਟ੍ਰਿਕ 100 ਰੁਪਏ ਲਏ ਜਾਣਗੇ| ਯਾਦ ਰਹੇ ਬੋਰਡ ਦੇ ਪਿਛਲੇ ਚੇਅਰਮੈਨ ਕ੍ਰਿਸ਼ਨ ਕੁਮਾਰ ਨੇ ਸਿੱਖਿਆ ਸਕੱਤਰ ਪੰਜਾਬ ਸਰਕਾਰ ਨੇ ਬਤੌਰ ਚੇਅਰਮੈਨ ਬੋਰਡ ਦੀਆਂ ਵੱਖ ਵੱਖ ਫੀਸਾਂ ਵਿੱਚ ਭਾਰੀ ਕਤੌਟੀ ਕੀਤੀ ਸੀ ਜਿਸ ਨਾਲ ਬੋਰਡ ਵਿਤੀ ਸੰਕਟ ਵਿੱਚ ਘਿਰ ਗਿਆ ਸੀ| ਨਵੇਂ ਚੇਅਰਮੈਨ ਵਲੋਂ ਇਹਨਾਂ ਫੀਸਾਂ ਵਿੱਚ ਵਾਧਾ ਬੋਰਡ ਨੂੰ ਖਰਾਬ ਵਿਤੀ ਹਾਲਤ ਨੂੰ ਸੁਧਾਰਨ ਲਈ ਕੀਤਾ ਗਿਆ ਹੈ| ਪਰ ਏਨੀ ਗੱਲ ਜਰੂਰ ਹੈ ਕਿ ਪਿਛਲੇ ਚੇਅਰਮੈਨ ਦੀਆਂ ਗਲਤ ਪਾਲਸੀਆਂ ਦਾ ਖਮਿਆਜਾ ਵਿਦਿਆਰਥੀਆਂ ਨੂੰ ਭੂਗਤਣਾ ਪੈ ਰਿਹਾ ਹੈ|

Leave a Reply

Your email address will not be published. Required fields are marked *