ਪੰਜਾਬ ਸਕੂਲ ਸਿੱਖਿਆ ਬੋਰਡ ਰਿਟਾਈਰੀਜ ਐਸੋਸੀਏਸ਼ਨ ਦੀ ਚੋਣ ਮੁਕੰਮਲ

ਐਸ ਏ ਐਸ ਨਗਰ, 21 ਅਗਸਤ (ਸ.ਬ.) ਪੰਜਾਬ ਸਕੂਲ ਸਿੱਖਿਆ ਬੋਰਡ ਰਿਟਾਈਰੀਜ ਐਸ਼ੋਸੀਏਸਨ ਦੀ ਸਰਵਸੰਮਤੀ ਨਾਲ ਹੋਈ ਚੋਣ ਵਿੱਚ ਅਮਰ ਸਿੰਘ ਧਾਲੀਵਾਲ ਨੂੰ ਪ੍ਰਧਾਨ, ਗੁਰਮੇਲ ਸਿੰਘ ਮੋਜੋਵਾਲ ਨੂੰ ਜਨਰਲ ਸਕੱਤਰ ਅਤੇ ਚਰਨ ਸਿੰਘ ਲਖਨਪੁਰ ਨੂੰ ਖਜਾਨਚੀ ਚੁਣਿਆ ਗਿਆ| ਇਸ ਮੌਕੇ ਚੋਣ ਕਮਿਸ਼ਨ ਦੀ ਜਿੰਮੇਵਾਰੀ ਪ੍ਰੋ: ਹਰਲਾਲ ਸਿੰਘ, ਗੁਰਚਰਨ ਸਿੰਘ ਮੁੰਦਰਾ ਅਤੇ ਸ੍ਰ: ਜਗੀਰ ਸਿੰਘ ਨੇ ਨਿਭਾਈ| ਇਸ ਮੌਕੇ ਸਰਵਸੰਮਤੀ ਨਾਲ ਹੋਈ ਚੋਣ ਉਪਰੰਤ ਜਨਰਲ ਬਾਡੀ ਨੇ ਕਾਰਜਕਾਰੀ ਦੇ ਬਾਕੀ ਅਹੁਦੇਦਾਰ/ ਮੈਂਬਰ ਚੁਣਨ ਦਾ ਅਧਿਕਾਰ ਸਰਬਸੰਮਤੀ ਨਾਲ ਚੁਣੇ ਆਗੂਆਂ ਨੂੰ ਸੌਂਪ ਦਿੱਤਾ|
ਚੁਣੇ ਗਏ ਅਹੁਦੇਦਾਰਾਂ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਬੀਬੀ ਅਮਰਜੀਤ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ, ਡੀ.ਪੀ.ਹੁਸ਼ਿਆਰਪੁਰੀ ਨੂੰ ਮੀਤ ਪ੍ਰਧਾਨ, ਚੰਦ ਸਿੰਘ ਮੱਤੀ ਨੂੰ ਜੂਨੀਅਰ ਮੀਤ ਪ੍ਰਧਾਨ, ਮੇਵਾ ਸਿੰਘ ਗਿਲ ਨੂੰ ਸਕੱਤਰ, ਕੁਲਦੀਪ ਸਿੰਘ ਸੈਦਪੁਰ ਨੂੰ ਜਾਇੰਟ ਸਕੱਤਰ, ਗੁਰਦੀਪ ਸਿੰਘ ਨੂੰ ਵਿੱਤ ਸਕੱਤਰ, ਹਰਿੰਦਰਪਾਲ ਸਿੰਘ ਹੈਰੀ ਨੂੰ ਪ੍ਰੈਸ ਸਕੱਤਰ, ਸੁਰਿੰਦਰ ਸਿੰਘ ਕਲੇਰ ਨੂੰ ਸੰਗਠਨ ਸਕੱਤਰ ਅਤੇ ਪ੍ਰੇਮ ਚੰਦ ਨੂੰ ਆਡੀਟਰ ਨਾਮਜਦ ਕੀਤਾ| ਇਸ ਤੋਂ ਇਲਾਵਾ ਨਰਿੰਦਰ ਸਿੰਘ ਬਾਠ, ਬਾਲ ਕਿਸ਼ਨ, ਲਖਬੀਰ ਸਿੰਘ, ਜਰਨੈਲ ਸਿੰਘ ਦੁਗਾਂ, ਕਮਲੇਸ਼ ਕੁਮਾਰ, ਮਹਿੰਦਰ ਰਾਮ, ਚਰਨ ਸਿੰਘ ਗੜ੍ਹੀ, ਜਗਪਾਲ ਸਿੰਘ, ਭੁਪਿੰਦਰ ਸਿੰਘ ਟਿਵਾਣਾ, ਗੁਰਮੇਲ ਸਿੰਘ ਮੁੰਡੀ ਖਰੜ, ਊਸ਼ਾ ਚੋਪੜਾ, ਹਰਮਿੰਦਰ ਕੌਰ, ਸਵਰਨ ਕੌਰ ਨੂੰ ਕਾਰਜਕਾਰੀ ਮੈਂਬਰ ਨਾਮਜਦ ਕੀਤਾ ਗਿਆ|
ਇਸ ਤੋਂ ਇਲਾਵਾ ਪ੍ਰੋ. ਹਰਲਾਲ ਸਿੰਘ ਚੀਫ ਪੈਟਰਨ ਗੁਰਚਰਨ ਸਿੰਘ ਮੁੰਦਰਾ ਮੁੱਖ ਸਲਾਹਕਾਰ, ਪੀ.ਪੀ. ਸਿੰਘ ਸਲਾਹਕਾਰ ਅਤੇ ਸ੍ਰ: ਜਗੀਰ ਸਿੰਘ ਕਾਨੂੰਨੀ ਸਲਾਹਕਾਰ ਹੋਣਗੇ|

Leave a Reply

Your email address will not be published. Required fields are marked *