ਪੰਜਾਬ ਸਕੂਲ ਸਿੱਖਿਆ ਬੋਰਡ ਰਿਟਾਇਰੀ ਐਸੋ. ਵਲੋਂ ਪੰਜਾਬ ਸਰਕਾਰ ਵਿਰੁੱਧ ਮੁਜਾਹਰਾ

ਐਸ.ਏ.ਐਸ.ਨਗਰ, 18 ਅਗਸਤ (ਸ.ਬ.) ਪੰਜਾਬ ਸਕੂਲ ਸਿੱਖਿਆ ਬੋਰਡ ਰਿਟਾਇਰੀ ਐਸੋਸੀਏਸ਼ਨ ਵਲੋਂ ਸਾਂਝਾ ਮੁਲਾਜਮ ਮੰਚ ਪੰਜਾਬ, ਯੂ.ਟੀ. ਅਤੇ ਪੈਨਸ਼ਨਰਜ ਸਾਂਝਾ ਫਰੰਟ ਦੇ ਸੱਦੇ ਤੇ  ਪੰਜਾਬ ਦੇ ਮੁਲਾਜਮਾਂ ਦੀਆਂ ਸਾਂਝੀਆਂ ਮੰਗਾਂ ਨੂੰ ਨਾ ਮੰਨਣ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ| 
ਇਸ ਮੌਕੇ ਸੰਬੋਧਨ ਕਰਦਿਆਂ                ਗੁਰਮੇਲ ਸਿੰਘ ਮੌਜੌਵਾਲ ਅਤੇ ਅਮਰ ਸਿੰਘ ਧਾਲੀਵਾਲ ਨੇ ਮੰਗ ਕੀਤੀ ਕਿ ਪੇ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇ, ਡੀ.ਏ. ਦੀਆਂ ਕਿਸ਼ਤਾ ਰਿਲੀਜ ਕਰ ਕੇ ਸਾਰਾ ਬਕਾਇਆ ਦਿੱਤਾ ਜਾਵੇ, ਪੁਰਾਣੀ ਪੈਂਨਸ਼ਨ ਸਕੀਮ ਲਾਗੂ ਕੀਤੀ ਜਾਵੇ, ਪੰਜਾਬ ਨੂੰ             ਕੇਂਦਰ ਸਰਕਾਰ ਦੀਆਂ ਸਕੇਲਾਂ ਤੋਂ ਵੱਖ ਰੱਖਿਆ ਜਾਵੇ, ਕੱਚੇ ਮੁਲਾਜਮਾਂ ਨੂੰ ਪੱਕਾ ਕੀਤਾ ਜਾਵੇ ਅਤੇ ਪੰਜਾਬ ਵਿੱਚ ਬਿਜਲੀ ਦੇ ਬਿੱਲਾਂ ਦਾ ਮੁੱਲ ਘੱਟ ਕੀਤਾ ਜਾਵੇ| ਇਸ ਦੌਰਾਨ ਪੰਜਾਬ ਸਕੂਲ ਬੋਰਡ ਦੀ ਮੈਨੇਜਮੈਂਟ ਵਲੋਂ ਵੀ ਮੰਗ ਕੀਤੀ ਗਈ ਕਿ ਪੈਨਸ਼ਨਰਾਂ ਦੇ ਲੰਬੇ ਸਮੇਂ ਤੋਂ ਪੈਡਿੰਗ ਪਏ  ਐਲ.ਟੀ.ਸੀ. ਅਤੇ ਮੈਡੀਕਲ ਬਿੱਲ ਮੁਲਾਜਮਾਂ ਨੂੰ ਤੁਰੰਤ ਦਿੱਤੇ ਜਾਣ| 
ਇਸ ਮੌਕੇ ਰਣਜੀਤ ਸਿੰਘ ਮਾਨ, ਡੀ.ਪੀ. ਹਿਸ਼ਆਰ ਪੁਰੀ, ਹਰਭਜਨ ਸਿੰਘ ਨਾਗਰਾ, ਸ੍ਰੀ ਕੇ.ਕੇ. ਅਗਰਵਾਲ, ਕਮਿੱਕਰ ਸਿੰਘ ਗਿੱਲ, ਬਲਜੀਤ ਸਿੰਘ, ਚਰਨ ਸਿੰਘ ਗੜ੍ਹੀ, ਗੁਰਮੇਲ ਸਿੰਘ ਗਰਚਾ, ਨੱਛਤਰ ਸਿੰਘ ਤੋਂ ਇਲਾਵਾ ਸਾਂਝਾ ਮੁਲਾਜਮ ਮੰਚ ਤੋਂ ਰਵਿੰਦਰ ਕੌਰ, ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ ਆਪਣੇ ਸਾਥੀਆਂ ਸਮੇਤ ਸ਼ਾਮਿਲ ਸਨ|     

Leave a Reply

Your email address will not be published. Required fields are marked *