ਪੰਜਾਬ ਸਟੇਟ ਕਰਮਚਾਰੀ ਦਲ ਦਾ ਵਫਦ ਜੰਗਲਾਤ ਕਾਰਪੋਰੇਸ਼ਨ ਦੇ ਇਲਾਕਾਈ ਮੈਨੇਜਰ ਨੂੰ ਮਿਲਿਆ

ਐਸ ਏ ਐਸ ਨਗਰ, 8 ਜੂਨ (ਸ.ਬ.) ਜੰਗਲਾਤ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਦੀਆਂ ਮੰਗਾਂ ਦੇ ਸਬੰਧ ਵਿੱਚ ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਕਾਰਪੋਰੇਸ਼ਨ ਦੇ ਇਲਾਕਾਈ ਮੈਨੇਜ਼ਰ ਆਈ.ਐਫ.ਐਸ. ਸ਼੍ਰੀ ਕੰਵਰਦੀਪ ਸਿੰਘ ਨਾਲ ਵਣ ਵਿਭਾਗ ਦੇ ਕੰਪਲੈਕਸ ਵਿਖੇ ਹੋਈ| ਮੀਟਿੰਗ ਵਿੱਚ ਉਨ੍ਹਾਂ ਨਾਲ ਦਫਤਰੀ ਅਮਲਾ ਵੀ ਸ਼ਾਮਿਲ ਹੋਇਆ| ਜਥੇਬੰਦੀ ਵੱਲੋਂ ਕਾਰਜਕਾਰੀ ਪ੍ਰਧਾਨ ਕੁਲਬੀਰ ਸਿੰਘ ਸੈਦਖੇੜੀ, ਸੀਨੀਅਰ ਆਗੂ ਸੁਰਿੰਦਰ ਸਿੰਘ ਫਰੀਦਪੁਰ, ਕਾਰਪੋਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਰਾਈਂ, ਗਗਨਦੀਪ ਸ਼ਰਮਾ, ਸੋਹਣ ਸਿੰਘ ਚਹਿਲ, ਜਸਪਾਲ ਸਿੰਘ ਢਿੱਲੋਂ, ਹਰਜੀਤ ਸਿੰਘ ਖਰੌੜ, ਅਮਰ ਸਿੰਘ, ਨਰੇਸ਼ ਕੁਮਾਰ, ਹਰਵਿੰਦਰ ਕੌਰ, ਚਰਨਜੀਤ ਕੌਰ ਆਦਿ ਆਗੂ ਸ਼ਾਮਿਲ ਹੋਏ|
ਇਸ ਬਾਰੇ ਜਾਣਕਾਰੀ ਦਿੰਦਿਆਂ ਕਰਮਚਾਰੀ ਦਲ ਦੇ ਕਾਰਜਕਾਰੀ ਪ੍ਰਧਾਨ ਸ੍ਰ. ਕੁਲਬੀਰ ਸਿੰਘ ਬੈਦਖੇੜੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਇਲਾਕਾਰੀ ਮੈਨੇਜ਼ਰ ਵੱਲੋਂ ਫੈਸਲਾ ਕੀਤਾ ਗਿਆ ਕਿ ਲੰਬੇ ਅਰਸੇ ਤੋਂ ਕੰਮ ਕਰਦੇ ਦਿਹਾੜੀਦਾਰ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ ਕੇਸ ਉਚ ਅਧਿਕਾਰੀਆਂ ਨੂੰ ਸਿਫਾਰਸ਼ ਸਹਿਤ ਭੇਜਿਆ ਜਾਵੇਗਾ| ਦਿਹਾੜੀਦਾਰ ਕਰਮਚਾਰੀਆਂ ਨੂੰ ਡੀ.ਸੀ. ਰੇਟਾਂ ਅਨੁਸਾਰ ਤਨਖਾਹ ਦਿੱਤੀ ਜਾਇਆ ਕਰੇਗੀ| ਫੀਲਡ ਵਿਚ ਰਿਸਕ ਵਾਲੀ ਡਿਊਟੀ ਨਿਭਾਉਂਦੇ ਕਰਮਚਾਰੀਆਂ ਨੂੰ ਰਿਸਕ ਅਲਾਉੂਂਸ ਦਿੱਤਾ ਜਾਵੇਗਾ| ਸੀਨੀਅਰ ਕਰਮਚਾਰੀਆਂ ਨੂੰ ਖਾਲੀ ਹੋਈਆਂ ਆਸਾਮੀਆਂ ਤੇ ਬਣਦੀਆਂ ਤਰੱਕੀਆਂ ਪਹਿਲ ਦੇ ਆਧਾਰ ਤੇ ਦਿੱਤੀਆਂ ਜਾਣਗੀਆਂ| ਸਰਕਾਰ ਦੀਆਂ ਹਦਾਇਤਾਂ ਅਨੁਸਾਰ 5 ਸਾਲ ਦੀ ਸੇਵਾ ਵਾਲੇ ਕਰਮਚਾਰੀਆਂ ਨੂੰ 25Üਹਾਇਰ ਵੇਜ਼ਿਜ਼ ਦਿੱਤੇ ਜਾਇਆ ਕਰਨਗੇ| ਵੱਖ ਵੱਖ ਕੈਟਾਗਿਰੀਆਂ ਦੀ ਸੀਨੀਆਰਤਾ ਸੂਚੀ ਦਰੁਸਤ ਕਰਦੇ ਹੋਏ ਸਰਕੂਲੇਟ ਕਰਵਾਈ ਜਾਵੇ| ਜਿਹੜੇ ਦਿਹਾੜੀਦਾਰ ਕਰਮਚਾਰੀ ਪਟਿਆਲਾ ਵਿਖੇ ਕੈਟਾਗਿਰੀ ਬੀ ਜਾਂ ਸੀ ਵਿਚ ਪਿਛਲੇ 16-17 ਸਾਲਾਂ ਤੋਂ ਕੰਮ ਕਰਦੇ ਹਨ, ਉਨ੍ਹਾਂ ਨੂੰ ਬਣਦੇ ਸਕੇਲਾਂ ਵਿਚ ਤਨਖਾਹ ਦਿਵਾਈ ਜਾਵੇਗੀ| ਫੀਲਡ ਕਰਮਚਾਰੀਆਂ ਦੀ ਤਨਖਾਹ ਬੈਂਕ ਖਾਤਿਆਂ ਵਿਚ ਪਵਾਈ ਜਾਵੇਗੀ| ਜਿਨ੍ਹਾਂ ਕਰਮਚਾਰੀਆਂ ਦਾ ਈ.ਪੀ.ਐਫ. ਨਹੀਂ ਕੱਟਿਆ ਜਾਂਦਾ, ਉਨ੍ਹਾਂ ਕਰਮਚਾਰੀਆਂ ਦਾ ਈ.ਪੀ.ਐਫ. ਕੱਟਿਆ ਜਾਇਆ ਕਰੇਗਾ| ਕਰਮਚਾਰੀਆਂ ਤੇ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਈ.ਐਸ. ਆਈ. ਸਕੀਮ ਲਾਗੂ ਕਰਵਾਈ ਜਾਵੇਗੀ| ਜਿਹੜੇ ਦਿਹਾੜੀਦਾਰ ਕਰਮਚਾਰੀ ਡਿਊਟੀ ਦੌਰਾਨ ਸਵਰਗਵਾਸ ਹੋ ਜਾਂਦੇ ਹਨ, ਉਨ੍ਹਾਂ ਦੇ ਪਰਿਵਾਰਾਂ ਨੂੰ ਕੋਈ ਸਹੂਲਤ ਨਹੀਂ ਮਿਲਦੀ, ਇਸ ਲਈ ਇਨ੍ਹਾਂ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਅਤੇ ਬਣਦੀਆਂ ਸਹੂਲਤਾਂ ਦਿਵਾਉਣ ਲਈ ਸਿਫਾਰਸ਼ ਸਹਿਤ ਕੇਸ ਉਚ ਅਧਿਕਾਰੀਆਂ ਨੂੰ ਭੇਜਿਆ ਜਾਵੇਗਾ| ਕਾਰਪੋਰੇਸ਼ਨ ਵਿੱਚ ਲੱਗੇ ਆਰਿਆਂ ਨੂੰ ਰੈਗੂਲਰ ਹਾਲਤ ਵਿੱਚ ਚਾਲੂ ਕਰਵਾ ਕੇ ਵਿਭਾਗੀ ਤੌਰ ਤੇ ਕੰਮ ਕਰਵਾਇਆ ਜਾਵੇਗਾ|

Leave a Reply

Your email address will not be published. Required fields are marked *