ਪੰਜਾਬ ਸਭਿਆਚਾਰ ਕਮਿਸ਼ਨ ਦੀ ਸਥਾਪਨਾ ਸੁਆਗਤਯੋਗ: ਇਪਟਾ

ਐਸ ਏ ਐਸ ਨਗਰ, 2 ਅਪ੍ਰੈਲ (ਸ.ਬ.) ਪੰਜਾਬ ਦੇ ਸਭਿਆਚਰਾਕ ਮਾਮਲੇ ਮੰਤਰੀ ਸ੍ਰੀ ਨਵਜੋਤ ਸਿੱਧੂ ਅਤੇ ਪੰਜਾਬ ਕਲਾ ਪ੍ਰੀਸ਼ਦ ਦੇ ਚੈਅਰਮੈਨ ਪਦਮਸ੍ਰੀ ਸੁਰਜੀਤ ਪਾਤਰ ਹੋਰਾਂ ਦੀ ਰਹਿਨੁਮਾਈ ਹੇਠ ਪੰਜਾਬ ਸਭਿਆਚਾਰ ਕਮਿਸ਼ਨ ਦੀ ਸਥਾਪਨਾ ਦੇ ਐਲਾਨ ਦਾ ਸੁਆਗਤ ਕਰਦਿਆਂ ਇਪਟਾ, ਪੰਜਾਬ ਦੇ ਪ੍ਰਧਾਨ ਇੰਦਜੀਤ ਰੂਪੋਵਾਲੀ ਅਤੇ ਜਨਰਲ ਸਕੱਤਰ ਸੰਜੀਵਨ ਸਿੰਘ ਨੇ ਕਿਹਾ ਕਿ ਚੈਨਲਾਂ ਦੇ ਪ੍ਰਸਾਰਣ ਦੀ ਅਪ-ਲਿਕਿੰਗ ਸਿੰਗਾਪੁਰ ਤੋਂ ਹੋ ਰਹੀ ਹੈ| ਜਦ ਤੱਕ ਚੈਨਲਾਂ ਦੇ ਪ੍ਰਸਾਰਣ ਲਈ ਅਪ-ਲਿਕੰਗ ਅਤੇ ਡਾਊਨ-ਲਿਕੰਗ ਸਾਡੇ ਮੁਲਕ ਤੋਂ ਨਹੀ ਹੁੰਦੀ| ਉਦੋਂ ਤੱਕ ਪੰਜਾਬ ਅਤੇ ਸਾਰੇ ਭਾਰਤ ਵਿਚ ਸਭਿਆਚਾਰਕ ਪ੍ਰਦੂਸ਼ਣ ਰੂਪੀ ਦੈਂਤ ਨੂੰ ਨੱਥ ਪਾਉਨਣੀ ਕਠਿਨ ਹੈ| ਜਿਸ ਮੁਲਕ ਤੋਂ ਅਪ-ਲਿਕੰਗ ਹੁੰਦੀ ਹੈ ਉਥੇ ਦੇ ਪ੍ਰਸਾਰਣ ਨਿਯਮ ਲਾਗੂ ਹੁੰਦੇ ਹਨ| ਜਿਹੜੀ ਪ੍ਰਸਾਰਣ ਸੱਮਗਰੀ ਸਾਡੀ ਪੀੜੀ ਦਾ ਜ਼ਿਹਨੀ ਤਵਾਜ਼ਨ ਵਿਗਾੜ ਰਹੀ ਹੈ| ਉਸ ਨੂੰ ਸਿੰਗਾਪੁਰ ਵਰਗਾ ਖੁੱਲੇ ਸਭਿਆਚਾਰ ਵਰਗਾ ਮੁਲਕ ਸਧਾਰਣ ਵਰਤਾਰੇ ਦੇ ਤੌਰ ‘ਤੇ ਲੈਂਦਾ ਹੋਵੇ|

Leave a Reply

Your email address will not be published. Required fields are marked *